ਲੁਧਿਆਣਾ 12 ਸਤੰਬਰ 2018: ਮੌਂਟਰੀਆਲ( ਕੈਨੇਡਾ) ਵੱਸਦੇ ਪੰਜਾਬੀ ਨਾਵਲਕਾਰ ਤੇ ਕਵੀ ਅਜਾਇਬ ਸਿੰਘ ਸੰਧੂ (ਮਾਣੂੰਕੇ ਸੰਧੂਆਂ) ਦਾ ਗੀਤ ਸੰਗ੍ਰਹਿ ਯਾਰ ਪਰਦੇਸੀਆ ਜੀ ਜੀ ਐੈੱਨ ਖ਼ਾਲਸਾ ਕਾਲਿਜ ਲੁਧਿਆਣਾ ਦੇ ਗੁਰੂ ਨਾਨਕ ਪੰਚਮ ਸ਼ਤਾਬਦੀ ਹਾਲ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ, ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਤੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ 15 ਸਤੰਬਰ ਸਵੇਰੇ 11.30 ਵਜੇ ਕਰਨਗੇ।
ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਬਾਰੇ ਡਾ: ਤੇਜਿੰਦਰ ਕੌਰ ਜਾਣਕਾਰੀ ਦੇਣਗੇ।
ਪੰਜਾਬੀ ਵਿਭਾਗ ਦੀ ਪ੍ਰੋਫੈਸਰ ਸ਼ਰਨਜੀਤ ਕੌਰ ਲੋਚੀ ਨੇ ਦੱਸਿਆ ਕਿ ਕਾਲਿਜ ਦੇ ਵਿਸ਼ਾਲ ਪ੍ਰਤਿਭਾ ਖੋਜ ਮੁਕਾਬਲਿਆਂ ਮੌਕੇ ਹੋ ਰਹੇ ਸਮਾਗਮ ਵਿੱਚ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਇਹ ਪੁਸਤਕ ਲੋਕ ਅਰਪਨ ਕਰਨ ਦਾ ਮਨੋਰਥ ਸਾਹਿੱਤ ਨੂੰ ਵਿਸ਼ਾਲ ਧਰਾਤਲ ਦੇਣਾ ਵੀ ਹੈ।
ਸਮਾਗਮ ਦੀ ਪ੍ਰਧਾਨਗੀ ਕਾਲਿਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਗੁਰਸ਼ਰਨ ਸਿੰਘ ਨਰੂਲਾ ਕਰਨਗੇ।
ਸਮੁੱਚੀ ਜਾਣਕਾਰੀ ਪੰਜਾਬੀ ਵਿਭਾਗ ਦੇ ਮੁਖੀ ਡਾ: ਸਰਬਜੀਤ ਸਿੰਘ ਨੇ ਦਿੱਤੀ।