ਵਿਦਿਆਰਥੀਆਂ ਨੂੰ ਕੰਪਿਊਟਰ ਖੋਜ ਨਾਲ ਜੁੜਣ ਦੀ ਪ੍ਰੇਰਨਾ, ਅਮਰਜੀਤ ਜਿੰਦ ਦੀ ਪੁਸਤਕ ‘ਆਈ ਸੀ ਟੀ ਸੰਸਾਰ’ ਦੀ ਸ਼ਲਾਘਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 29 ਜਨਵਰੀ 2023: ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ਵਿਖੇ ਨਿਰੀਖਣ ਕਰਨ ਪੁੱਜੀ। ਉਹਨਾਂ ਵਿਦਿਆਰਥੀ ਵਰਗ ਨੂੰ ਸਮੇਂ ਦੀ ਲੋਡ਼ ਨੂੰ ਮੁੱਖ ਰੱਖਦਿਆ ਕੰਪਿਊਟਰ ਨਾਲ ਜੁਡ਼ਣ ਦਾ ਸੁਨੇਹਾ ਦਿੱਤਾ। ਇਸ ਸਕੂਲ ਵਿਖੇ ਤਾਇਨਾਤ ਕੰਪਿਊਟਰ ਅਧਿਆਪਕਾ ਅਮਰਜੀਤ ਕੌਰ (ਅਮਰ ਜਿੰਦ) ਵਲੋਂ ਆਪਣੀ ਕੰਪਿਊਟਰ ਸੰਸਾਰ ਬਾਰੇ ਛਪੀ ਕਿਤਾਬ ‘ਆਈ ਸੀ ਟੀ ਸੰਸਾਰ’ ਭੇਂਟ ਕੀਤੀ ਗਈ। ਇਸ ਮੌਕੇ ਟੀਮ ਦੇ ਮੁੱਖੀ ਸੁਰਿੰਦਰਪਾਲ ਅਗਨੀਹੋਤਰੀ ਅਤੇ ਮੈਂਬਰ ਵਿਨੈ ਸ਼ਰਮਾ ਨੇ ਇਸ ਕਿਤਾਬ ’ਚ ਦਰਜ਼ ਕੰਪਿਊਟਰ ਵਿਸ਼ੇ ’ਤੇ ਖੋਜ਼ ਅਤੇ ਰੌਚਿਕਤਾ ਭਰਪੂਰ ਰਚਨਾਵਾਂ ਨੂੰ ਵਿਦਿਆਰਥੀਆਂ ਲਈ ਢੁੱਕਵਾਂ ਮਾਰਗ ਦਰਸ਼ਨ ਦੱਸਿਆ। ਇਸ ਮੌਕੇ ਸਟਾਫ਼ ਮੈਂਬਰਾਂ ’ਚ ਲੈਕਚਰਾਰ ਜਸਵਿੰਦਰ ਸਿੰਘ, ਕਸ਼ਮੀਰ, ਅਰੁਣ ਕੁਮਾਰ, ਮਨਜੀਤ, ਰਾਜਵਿੰਦਰ ਲਾਖਾ, ਮੈਡਮ ਸੁੰਮਨ, ਮੈਡਮ ਹਰਦੀਪ ਕੌਰ ਅਤੇ ਜਤਿੰਦਰ ਕੁਮਾਰ ਸ਼ਾਮਲ ਸਨ।