ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 25 ਫਰਵਰੀ 2021 - ਲੋਕ ਸਾਹਿਤ ਕਲਾ ਕੇਂਦਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਦੇਸ਼ ਵਿੱਚ ਚੱਲ ਚਲ ਰਹੇ ਮੌਜੂਦਾ ਹਲਾਤਾਂ ਨੂੰ ਸਮਰਪਿਤ ਵਿਸ਼ਾਲ ਤ੍ਰੈ ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ ।ਜਿਸ ਦੀ ਪ੍ਰਧਾਨਗੀ ਲੋਕ ਸਾਹਿਤ ਕਲਾ ਕੇਂਦਰ ਦੇ ਸਰਪ੍ਰਸਤ ਚੰਨ ਮੋਮੀ, ਸਿਰਜਣਾ ਕੇਂਦਰ ਕਪੂਰਥਲਾ ਦੇ ਜਨਰਲ ਸਕੱਤਰ ਰੌਸ਼ਨ ਖੈੜਾ, ਸ਼ਾਇਰਾ ਬੀਬਾ ਕੁਲਵਿੰਦਰ ਕੰਵਲ ਸੁਲਤਾਨਪੁਰ ਲੋਧੀ, ਸਮਾਗਮ ਦੀ ਪ੍ਰਧਾਨਗੀ ਬਲਰਾਜ ਕੋਹਾੜਾ ਅਤੇ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਸਾਂਝੇ ਤੌਰ ਤੇ ਕੀਤੀ। ਲੋਕ ਸਾਹਿਤ ਕਲਾ ਕੇਂਦਰ ਵਲੋਂ ਪੰਜਾਬ ਦੇ ਪ੍ਰਸਿਧ ਲੋਕ ਗਾਇਕ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਤੋਂ ਬਾਅਦ ਵਿੱਚ ਤ੍ਰੈ ਭਾਸ਼ੀ ਕਵੀ ਦਰਬਾਰ ਦਾ ਆਗਾਜ਼ ਕੀਤਾ ਜਿਸ ਵਿੱਚ ਉਰਦੂ ਸ਼ਾਇਰ ਅਬਰਾਰ ਅੰਸਰੀ ਨੇ "ਹਜਾਰੋ ਜੁਲਮ ਹੋ ਮਜਲੂਮ ਪਰ ਤੋ ਚੁਪ ਰਹਿਤੀ ਹੈ ਦੁਨੀਆ" ਸ਼ਹਿਬਾਜ਼ ਖਾਨ "ਕਭੀ ਮੈਂ ਯਾਦ ਆਊ" ਰਜਿੰਦਰ ਰਾਣਾ ਸੈਦੋਵਾਲੀਆ ਕਿਸਾਨੀ ਅੰਦੋਲਨ ਨੂੰ ਸਮਰਪਿਤ, ਅਸ਼ਵਨੀ ਜੋਸ਼ੀ ਨੇ "ਬੜਾ ਬੇਟਾ ਬਾਪ ਕਾ ਰੁਤਬਾ ਰੱਖਤਾ ਹੈ" ਮਨਜਿੰਦਰ ਕਮਲ ਨੇ "ਮੈਲੀ ਨਜ਼ਰ ਸ਼ਾਹਾਂ ਦੀ , ਜਿਨ੍ਹਾਂ ਦੇ ਘਰ ਨੂੰ ਜਾਂਦੀ" ਧਰਮ ਪਾਲ ਪੈਂਥਰ ਨੇ " ਹਕਮੋ ਬਹੁਤੀ ਵੀ ਚੰਗੀ ਹੁੰਦੀ ਨਹੀਂ ਅੜੀ" ਦੇਸ ਰਾਜ ਬੂਲਪੁਰੀ "ਸੱਚ ਦੇ ਸੰਗਰਾਮ ਨੇ ਹਰਨਾ ਨਹੀਂ" ਡਾ ਰਾਮ ਮੂਰਤੀ "ਵਰਤ ਰਹੀ ਹੈ ਕਲਾ ਭਰਾਵਾ ਬਣ ਜਾ ਲੋਕਾਂ ਦਾ" ਰਮੇਸ਼ ਜਾਦੂਗਰ "ਮਹਿਕ ਗੁਲੌ ਕੀ ਖਿਲੇ ਹੈਂ ਉਜਾਲੇ" ਜਸਪਾਲ ਸਿੰਘ ਚੋਹਨ "ਸਾਰਾ ਦੇਸ਼ ਤੈਨੂੰ ਕਰਦਾ ਸਲਾਮ ਫੌਜੀਆ" ਚੰਨ ਮੋਮੀ "ਵਾੜ ਖੇਤ ਨਾ ਖਾ ਜਾਏ" ਸ਼ਾਇਰਾ ਕੁਲਵਿੰਦਰ ਕੰਵਲ ਨੇ "ਹਰ ਵਾਰ ਪਰਖਿਆ ਹੈ ਉਸ ਨੇ ਈਮਾਨ ਸਾਡਾ" ਜੈਲਦਾਰ ਹਸਮੁਖ ਨੇ "ਦਿਲੀਏ ਨੀ ਦਿਲਾਂ ਦੀਏ ਕਾਲੀਏ" ਤੋਂ ਇਲਾਵਾ ਕਸ਼ਮੀਰ ਬਿਜਰੌੜ, ਇੰਦਰਜੀਤ ਰੂਪੋਵਾਲੀ ਅਤੇ ਬਲਰਾਜ ਕੋਹੜਾ ਨੇ ਆਪਣੀਆਂ ਰਚਨਾਵਾਂ ਸਾਂਝੀਆ ਕੀਤੀਆ।
ਰੌਸ਼ਨ ਖੈੜਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਹਿਤਕਾਰ ਸਮਾਜ ਦਾ ਦਰਪਨ ਹੁੰਦੇ ਨੇ ਅਤੇ ਉਸਾਰੂ ਸਾਹਿਤ ਸਮਾਜ ਲਈ ਮਾਰਗ ਦਰਸ਼ਕ ਦਾ ਕੰਮ ਕਰਦਾ ਹੈ। ਕਵੀ ਦਰਬਾਰ ਵਿੱਚ ਵਿਸ਼ੇਸ਼ ਤੌਰ ਤੇ ਨਰਿੰਦਰ ਸੋਨੀਆ ਸਰਪ੍ਰਸਤ ਸਾਹਿਤ ਸਭਾ ਸੁਲਤਾਨਪੁਰ ਲੋਧੀ, ਰਣਜੀਤ ਸਿੰਘ ਖਾਲਸਾ, ਸ਼ਿਵ ਸੁਲਤਾਨਪੁਰੀ, ਮਨਹੋਰ ਚੱਢਾ, ਅਰਵਿੰਦ ਕੁਮਾਰ, ਸੁਸ਼ੀਲ ਕੁਮਾਰ, ਸੁਖਵਿੰਦਰ ਸਿੰਘ, ਤਨਵੀਰ ਸਿੰਘ, ਬਲਜਿੰਦਰ ਸਿੰਘ, ਪਰਮਿੰਦਰ ਪਾਲ, ਦਲਬਾਰਾ ਸਿੰਘ, ਰਾਮ ਮੂਰਤੀ, ਪਰਮਜੀਤ ਪਾਲ ਅਤੇ ਪ੍ਰਬੋਧ ਕੁਮਾਰ ਆਦਿ ਸ਼ਾਮਿਲ ਹੋਏ। ਮੰਚ ਸੰਚਾਲਨ ਦੀ ਭੂਮਿਕਾ ਜੈਲਦਰ ਸਿੰਘ ਹਸਮੁਖ ਅਤੇ ਧੰਨਵਾਦ ਬਲਰਾਜ ਕੋਹੜਾ ਨੇ ਕੀਤਾ।