ਚੰਡੀਗੜ੍ਹ, 30 ਸਤੰਬਰ, 2016 : ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਲਈ ਅੱਜ ਯੂਨੀਕੋਡ ਅਧਾਰਿਤ ਇੰਡੀਕ ਪ੍ਰੋਸੈਸਰ ਸਾਫ਼ਟਵੇਅਰ ਅੱਖਰ-2016 ਰੀਲੀਜ਼ ਕਰ ਦਿੱਤਾ ਗਿਆ। ਅੱਖਰ-2016 ਦੀ ਘੁੰਢ ਚੁਕਾਈ ਦੀ ਰਵਾਇਤੀ ਰਸਮ ਪੰਜਾਬ ਦੇ ਚੀਫ਼ ਸੈਕਟਰੀ ਸਰਵੇਸ਼ ਕੌਸ਼ਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਵਜੋਂ ਨਿਭਾਈ ਗਈ। ਇਹ ਸਾਫ਼ਟਵੇਅਰ ਲਗਭਗ 2 ਸਾਲਾਂ ਦੀ ਮਿਹਨਤ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਹੈ।