ਵਰਲਡ ਵਾਈਡ ਵੈੱਬ ਨੇ 12 ਮਾਰਚ 2019 ਨੂੰ 30ਵੀਂ ਵਰ੍ਹੇਗੰਢ ਮਨਾਈ। ਲਿਹਾਜ਼ਾ ਇਸ ਨੂੰ ਲੈ ਕੇ ਗੂਗਲ ਨੇ ਵੀ ਡੂਡਲ ਤਿਆਰ ਕੀਤਾ ਹੈ। ਜਿਸ ਵਿੱਚ ਕੰਪਿਊਟਰ ਦੇ ਅੰਦਰ ਧਰਤੀ ਨੂੰ ਘੁੰਮਦੇ ਹੋਏ ਵਿਖਾਇਆ ਗਿਆ ਹੈ ਜੋ ਕਿ ਸਿਰਫ਼਼ ਇੱਕ ਸਵਿਚ ਨਾਲ ਜੁੜੀ ਹੈ। ਅੱਜ ਤੋਂ 30 ਸਾਲ ਪਹਿਲਾਂ 12 ਮਾਰਚ 1989 ਨੂੰ ਬਰਤਾਨੀਆ ਦੇ ਭੌਤਿਕ ਵਿਗਿਆਨੀ ਟਿਮ ਬਰਨਰਸ ਲਈ ਨੇ WWW ਦੀ ਖੋਜ ਕੀਤੀ ਜਿਸਦੇ ਨਾਲ ਅੱਜ ਪੂਰੀ ਦੁਨੀਆਂ ਵਿੱਚ ਇੰਟਰਨੈਟ ਦੀ ਵਰਤੋਂ ਕੀਤੀ ਜਾ ਰਹੀ ਹੈ। ਦਰਅਸਲ, WWW ਇੱਕ ਐਪਲਿਕੇਸ਼ਨ ਹੈ ਜਿਸ ਨੂੰ HTML, URL ਅਤੇ HTTP ਤੋਂ ਬਣਾਇਆ ਗਿਆ ਹੈ। ਸਰ ਟਿਮ ਬਰਨਰਸ 1989 ਵਿੱਚ ਯੂਰੋਪ ਦੀ ਮਸ਼ਹੂਰ ਸੰਸਸੀ CERN ਵਿੱਚ ਕੰਮ ਕਰਦੇ ਸਨ ਅਤੇ ਇਥੇ ਹੀ ਉਨ੍ਹਾਂ ਨੇ ਵਰਲਡ ਵਾਈਡ ਵੈੱਬ ਦੀ ਉਸਾਰੀ ਕੀਤੀ। ਇਸ ਤੋਂ ਬਾਅਦ 1991 ਵਿੱਚ ਪਹਿਲਾ ਵੈੱਬ ਬਰਾਉਜ਼ਰ worldwideweb.app ਨੂੰ ਰਿਲੀਜ਼ ਕੀਤਾ ਗਿਆ। ਇਹ ਕਾਢ ਕਿੰਨੀ ਜ਼ਰੂਰੀ ਸੀ ਇਸਦਾ ਅੰਦਾਜ਼ਾ ਅੱਜ ਇੰਟਰਨੈਟ ਦੇ ਵੱਧ ਚੁੱਕੇ ਵਿਸਥਾਰ ਨੂੰ ਵੇਖਕੇ ਲਗਾਇਆ ਜਾ ਸਕਦਾ ਹੈ।
ਟਿਮ ਬਰਨਰਸ ਨੇ WWW ਦੀ ਖੋਜ ਕੀਤੀ। ਦੱਸ ਦਈਏ ਕਿ ਦੁਨੀਆਂ ਦੀ ਪਹਿਲੀ ਵੈੱਬਸਾਈਟ ਸੀ http://info.cern.ch । ਜਿਸ ਤੋਂ ਬਾਅਦ ਇੰਟਰਨੈਟ ਦਾ ਦੌਰ ਸ਼ੁਰੂ ਹੋਇਆ, ਕਈ ਵੈੱਬ ਕੰਪਨੀਆਂ ਆਈਆਂ ਅਤੇ ਅੱਜ ਇਸਦਾ ਵਿਸਥਾਰ ਵੱਡੇ ਪੱਧਰ 'ਤੇ ਹੋ ਚੁੱਕਾ ਹੈ। ਇੰਟਰਨੈਟ ਦੇ ਜਨਮ ਤੋਂ 6 ਸਾਲਾਂ ਬਾਅਦ ਭਾਰਤ ਵਿੱਚ ਇੰਟਰਨੈਟ ਸੇਵਾ ਦੀ ਸ਼ੁਰੂਆਤ ਹੋਈ ਸੀ। ਯਾਨੀ ਭਾਰਤ ਵਿੱਚ ਇੰਟਰਨੈਟ 15 ਅਗਸਤ 1995 ਨੂੰ ਆਇਆ। ਜਿਸਦੀ ਸ਼ੁਰੂਆਤ ਵਿਦੇਸ਼ ਸੰਚਾਰ ਲਿਮਟਿਡ ਨੇ ਕੀਤੀ ਸੀ। ਇੱਕ ਅਨੁਮਾਨ ਦੇ ਮੁਤਾਬਕ, ਸਾਲ 2021 ਤੱਕ ਇੰਟਰਨੈਟ ਖਪਤਕਾਰਾਂ ਦੀ ਗਿਣਤੀ 82.9 ਕਰੋੜ ਹੋ ਸਕਦੀ ਹੈ।