ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ
ਪ੍ਰਿੰ: ਫਤਹਿਪੁਰੀ ਦੀ ਪੁਸਤਕ "ਬਾਜ ਭਰਾਵਾਂ ਮਾਰਿਆ" ਲੋਕ ਅਰਪਿਤ ਕੀਤੀ
ਬਲਰਾਜ ਸਿੰਘ ਰਾਜਾ
ਬਿਆਸ, 15 ਅਪ੍ਰੈਲ 2023 : ਅੱਜ ਇੱਥੇ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਸਾਜਨਾ ਦਿਵਸ (ਵਿਸਾਖੀ) ਨੂੰ ਸਮਰਪਿਤ “ਵਿਸ਼ਾਲ ਕਵੀ ਦਰਬਾਰ” ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ ।
ਇਸ ਮੌਕੇ ਬਤੌਰ ਮੁੱਖ ਮਹਿਮਾਨ ਸਾਬਕਾ ਵਿਧਾਇਕ ਜ: ਬਲਜੀਤ ਸਿੰਘ ਜਲਾਲ ਉਸਮਾਂ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਭਾਈ ਗੁਰਵਿੰਦਰ ਸਿੰਘ ਦੇਵੀਦਾਸਪੁਰਾ, ਮੀਤ ਮੈਨੇਜਰ ਭਾਈ ਸ਼ੇਰ ਸਿੰਘ ਅਤੇ ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ ਨੇ ਵਿਸ਼ੇਸ਼ ਤੌਰ ਤੇ ਸ਼ਾਮੂਲੀਅਤ ਕੀਤੀ, ਜਦਕਿ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਪ੍ਰਿੰਸੀਪਲ ਬਲਵਿੰਦਰ ਸਿੰਘ ਫਤਹਿਪੁਰੀ, ਰਾਜਬੀਰ ਕੌਰ ਬੀਰ ਪ੍ਰਧਾਨ ਮਾਣ ਪੰਜਾਬੀਆਂ ਦਾ ਸਾਹਿਤਕ ਮੰਚ, ਜਸਵੰਤ ਧਾਪ (ਪੰਜਾਬੀ ਸਾਹਿਤ ਸੰਗਮ ਅੰਮ੍ਰਿਤਸਰ), ਅਵਤਾਰ ਸਿੰਘ ਗੋਇੰਦਵਾਲ (ਜਨਰਲ ਸਕੱਤਰ ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ), ਸੁਖਦੇਵ ਸਿੰਘ ਭੁੱਲਰ ਸਾ: ਸੀ: ਮੈਨੇਜਰ ਪੰਜਾਬ ਸਕੂਲ ਸਿਖਿਆ ਬੋਰਡ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਅਤੇ ਮੈਡਮ ਸੁਖਵੰਤ ਕੌਰ ਵੱਸੀ (ਪ੍ਰਧਾਨ ਮਹਿਾਲ ਵਿੰਗ) ਆਦਿ ਸ਼ੁਸੋਭਿਤ ਹੋਏ ।
ਇਸ ਮੌਕੇ ਪ੍ਰਿੰ: ਬਲਵਿੰਦਰ ਸਿੰਘ ਫਤਹਿਪੁਰੀ ਦੀ ਅਦੁੱਤੀ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਧਾਰਮਿਕ ਪੁਸਤਕ "ਬਾਜ ਭਰਾਵਾਂ ਮਾਰਿਆ" ਅਤੇ ਗਾਇਕ ਗੁਰਮੇਜ ਸਿੰਘ ਸਹੋਤਾ ਦਾ ਧਾਰਮਿਕ ਗੀਤ `ਖਾਲਸਾ ਪੰਥ` ਲੋਕ ਅਰਪਿਤ ਕੀਤਾ ਗਿਆ । ਮੰਚ ਸੰਚਾਲਨ ਨਿਭਾ ਰਹੇ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ । ਇਸ ਮੌਕੇ ਲੋਕ ਗਾਇਕ ਮਨਜੀਤ ਪੱਪੂ, ਮੱਖਣ ਭੈਣੀਵਾਲਾ, ਗੁਰਮੇਜ ਸਹੋਤਾ, ਅਰਜਿੰਦਰ ਬੁਤਾਲਵੀ ਨੇ ਗਾਇਕੀ ਦੇ ਜੌਹਰ ਦਿਖਾਏ । ਉਪਰੰਤ ਹੋਏ ਕਵੀ ਦਰਬਾਰ ਵਿੱਚ ਮੈਡਮ ਸੁਖਵੰਤ ਕੌਰ ਵੱਸੀ, ਰਾਜਬੀਰ ਕੌਰ ਬੀਰ ਗਰੇਵਾਲ, ਸਤਿੰਦਰਜੀਤ ਕੌਰ ਅੰਮ੍ਰਿਤਸਰ, ਗੁਰਸ਼ਾਨ ਗਰੇਵਾਲ, ਗੁਰਸ਼ਬਦ ਗਰੇਵਾਲ, ਡਾ: ਪਰਮਜੀਤ ਸਿੰਘ ਬਾਠ, ਮਾ: ਮਨਜੀਤ ਸਿੰਘ ਵੱਸੀ, ਜਸਪਾਲ ਸਿੰਘ ਧੂਲਕਾ, ਸਤਰਾਜ ਜਲਾਲਾਂਬਾਦੀ, ਸੁਖਦੇਵ ਸਿੰਘ ਗੰਡਵਾਂ, ਅਜੀਤ ਸਿੰਘ ਸਠਿਆਲਾ, ਬਲਦੇਵ ਸਿੰਘ ਸਠਿਆਲਾ, ਸੁਖਰਾਜ ਸਕੰਦਰ ਦੁਬਈ, ਸ਼ਿੰਗਾਰਾ ਸਿੰਘ ਸਠਿਆਲਾ, ਬਲਬੀਰ ਸਿੰਘ ਬੀਰ ਬੋਲਵਾਲੀਆ, ਪ੍ਰਧਾਨ ਭਜਨ ਸਿੰਘ ਸਹੋਤਾ, ਸਤਨਾਮ ਸਿੰਘ, ਜਗਦੀਸ਼ ਸਿੰਘ ਬਮਰਾਹ, ਬਲਵਿੰਦਰ ਸਿੰਘ ਅਠੌਲਾ, ਕੈਪਟਨ ਸਿੰਘ, ਸੰਨਪ੍ਰੀਤ ਸਿੰਘ, ਅਮਰਜੀਤ ਸਿੰਘ ਘੁੱਕ, ਸਰਬਜੀਤ ਸਿੰਘ ਪੱਡਾ, ਜਸਮੇਲ ਸਿੰਘ ਜੋਧੇ ਆਦਿ ਕਵੀਆਂ ਨੇ ਪੰਥ ਦੇ ਸਾਜਨਾ ਦਿਵਸ (ਵਿਸਾਖੀ) ਨੂੰ ਸਮਰਪਿਤ ਕਾਵਿ ਰਚਨਾਵਾਂ ਪੇਸ਼ ਕੀਤੀਆਂ ।