ਜਤਿੰਦਰ ਜੋਰਵਾਲ ਵੱਲੋਂ ਆਟਿਜ਼ਮ ਜਾਗਰੂਕਤਾ ਸਬੰਧੀ ਸੁਸਾਇਟੀ ਦਾ ਸੋਵੀਨਰ ਰਿਲੀਜ਼
ਦਲਜੀਤ ਕੌਰ
ਸੰਗਰੂਰ, 29 ਅਪ੍ਰੈਲ, 2023: ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਤੇ ਸੰਗਰੂਰ ਵਿਖੇ ਆਟਿਜ਼ਮ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਆਟਿਜ਼ਮ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੇ ਨਾਲ ਹੀ ਆਟਿਜ਼ਮ ਸਕੂਲ ਦੇ ਵਿਦਿਆਰਥੀਆਂ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਸਕੂਲ ਦੀ ਨਵੀਂ ਬਣਨ ਜਾ ਰਹੀ ਇਮਾਰਤ ਕੋਲ ਡਾ. ਨਰਿੰਦਰ ਸਿੰਘ ਬਿਰਧ ਆਸ਼ਰਮ ਬਹਾਦਰਪੁਰ ਵਿਖੇ ਕਰਵਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ੍ਰੀ ਜਤਿੰਦਰ ਜੋਰਵਾਲ ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿੱਚ ਆਟਿਜ਼ਮ ਜਾਗਰੂਕਤਾ ਸਬੰਧੀ ਸੋਸਾਇਟੀ ਦਾ ਸੋਵੀਨਰ ਰਿਲੀਜ ਕੀਤਾ ਗਿਆ। ਸਕੂਲ ਦੇ ਵਿਦਆਰਥੀਆਂ ਦੇਵਪ੍ਰੀਤ, ਰੇਹਾਨ ਖਾਨ, ਹਰਮਨ ਵੱਲੋਂ ਸ਼ਬਦ ਗਾਇਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਡਾ. ਸੁਖਦੀਪ ਕੌਰ ਸੰਸਥਾ ਦੇ ਵਿੱਤ ਸਕੱਤਰ ਵੱਲੋਂ ਆਏ ਮਹਿਮਾਨਾਂ ਦਾ ਸੁਆਗਤ ਕੀਤਾ।
ਸ੍ਰੀ ਮੋਹਨ ਸ਼ਰਮਾ ਨੇ ਡਾ. ਨਰਿੰਦਰ ਸਿੰਘ ਟਰੱਸਟ ਵੱਲੋਂ ਸਭ ਦਾ ਸੁਆਗਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਕੂਲ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ ਆਪਣੇ ਹੁਨਰ ਦਾ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਉਪਲਬਧੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਜਿਵੇਂ ਖੇਡਾਂ ਵਿੱਚ ਅਜੀਜਇੰਦਰ ਕੌਰ, ਦੇਵ ਪ੍ਰੀਤ, ਹਰਮਨਦੀਪ, ਰਵੀ ਕਾਂਤ ਨੂੰ ਸਨਮਾਨਿਤ ਕੀਤਾ ਗਿਆ।
ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਵਿਦਿਅਕ ਪ੍ਰਾਪਤੀਆਂ ਲਈ ਸੀਨੀਅਰ ਕਲਾਸ ਵਿੱਚ ਪਹਿਲਾ ਸਥਾਨ, ਦੇਵਪ੍ਰੀਤ ਦੂਜਾ ਇਨਾਮ ਪ੍ਰਭਜੋਤ ਕੌਰ ਤੇ ਤੀਸਰਾ ਸਥਾਨ ਪ੍ਰਾਇਮਰੀ ਕਲਾਸ ਦੇ ਤਿੰਨੋਂ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅਤੇ ਲੋਅਰ ਪ੍ਰਾਇਮਰੀ ਕਲਾਸ ਦੀਆਂ ਪਹਿਲੀ, ਦੂਜੀ ਅਤੇ ਤੀਸਰੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਮਮਤਾ ਸ਼ਰਮਾ ਪ੍ਰਿੰਸੀਪਲ ਆਸ਼ਾ ਆਰਮੀ ਸਕੂਲ ਚੰਡੀਗੜ੍ਹ ਉਚੇਚੇ ਤੌਰ ਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਨ ਲਈ ਪੁੱਜੇ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਲਵਲੀਨ ਕੌਰ ਬੜਿੰਗ ਨੇ ਵਿਦਿਆਰਥੀਆਂ ਅਤੇ ਸਟਾਫ ਦਾ ਹੋਂਸਲਾ ਵਧਾਉਂਦਿਆਂ ਸੰਸਥਾ ਦੇ ਕਾਰਜ ਦੀ ਸ਼ਲਾਘਾ ਕੀਤੀ।
ਇਸ ਮੌਕੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ ਮੋਹਤਬਰ ਮੈਂਬਰ ਸੁਖਮਿੰਦਰ ਸਿੰਘ, ਅਰਮਾਨਇੰਦਰਜੀਤ ਸਿੰਘ, ਪ੍ਰਮਿੰਦਰਜੀਤ ਕੌਰ, ਬਲਦੇਵ ਸਿੰਘ ਗੋਸ਼ਲ, ਪ੍ਰਿੰਸੀਪਲ ਗੁਰਮੀਤ ਭੱਠਲ, ਡਾ. ਵੀ.ਜੇ. ਅਹੂਜਾ, ਪਾਲਾ ਮੱਲ ਸਿੰਗਲਾ, ਡਾ. ਬਾਲੀ ਅਤੇ ਵਿਦਿਆਰਥੀਆਂ ਦੇ ਮਾਪੇ ਮੌਜੂਦ ਸਨ। ਸ੍ਰੀਮਤੀ ਬਲਜੀਤ ਸ਼ਰਮਾ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ।