ਸਰੀ, 7 ਸਤੰਬਰ, 2016 : ਤਿੰਨ ਸਤੰਬਰ ਦਿਨ ਸ਼ਨਿੱਚਰਵਾਰ ਨੂੰ ਕੇਂਦਰੀ ਲੇਖਕ ਸਭਾ ੳੁੱਤਰੀ ਅਮਰੀਕਾ ਵੱਲੋ' ੲਿੱਕ ਵਿਸ਼ੇਸ਼ ੲਿਕੱਤਰਤਾ ਸੁੱਖੀ ਬਾਠ ਮੋਟਰਜ਼ ਦੇ ਸਟੂਡਿੳੁ ਸੈਵਨ ਵਿੱਚ ਕਰਵਾੲੀ ਗੲੀ। ੲਿਸ ਮੀਟਿੰਗ ਦਾ ਮੁੱਖ ਮੰਤਵ ਗੁਰੂ ਨਾਨਕ ਦੇਵ ਯੂਨੀ: ਦੇ ਸਾਬਕਾ ਵੀ.ਸੀ.ਡਾ: ਅੈਸ.ਪੀ. ਸਿੰਘ ਨਾਲ ਰੂਬਰੂ ਅਤੇ ੳੁਹਨਾਂ ਦਾ ਸਨਮਾਨ ਸੀ । ਪ੍ਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਡਾ. ਅੈਸ.ਪੀ. ਸਿੰਘ, ਸਭਾ ਦੇ ਪਰਧਾਨ ਡਾ. ਚਰਨ ਵਿਰਦੀ ਅਤੇ ਜਨ: ਸਕੱਤਰ ਪਿ੍ਤਪਾਲ ਗਿੱਲ ਸ਼ਾਮਿਲ ਹੋੲੇ।
ੲਿਸ ਭਰਵੇ' ੲਿਕੱਠ ਵਾਲੇ ਸਮਾਗਮ ਦਾ ਅਾਰੰਭ ਰੁਪਿੰਦਰ ਰੂਪੀ ਦੀ ਸੁਰੀਲੀ ਅਾਵਾਜ਼ ਵਿੱਚ ੲਿੱਕ ਗੀਤ ਨਾਲ ਹੋੲਿਅਾ। ਕੁਝ ਹੋਰ ਹਾਜ਼ਰ ਕਵੀਅਾਂ ਦੇ ਕਵਿਤਾ ਪਾਠ ਤੋ' ੳੁਪਰੰਤ ਮੁੱਖ ਮਹਿਮਾਨ ਨੇ ਹਾਜ਼ਰ ਲੋਕਾਂ ਨਾਲ ਅਾਪਣੀ ਜ਼ਿੰਦਗੀ ਦੇ ਵਿਸ਼ਾਲ ਤਜਰਬੇ ਸਾਂਝੇ ਕੀਤੇ। ੳੁਹਨਾਂ ਦੀ ਗੱਲਬਾਤ ਦਾ ਮੁੱਖ ਵਿਸ਼ਾ ਵਿਦਿਅਾ ਦਾ ਮਹੱਤਵ, ਵਿਦਿਅਾ ਦਾ ਰਾਜਨੀਤੀਕਰਨ, ਅਧਿਅਾਪਕ ਵਿਦਿਅਾਰਥੀ ਰਿਸ਼ਤੇ ਅਤੇ ਪਰਵਾਸੀ ਸਾਹਿਤਕਾਰਾਂ ਦੀ ਪਹਿਚਾਨ ਵਾਸਤੇ ਕੀਤੇ ਅਾਪਣੇ' ਯਤਨਾਂ 'ਤੇ ਕੇ'ਦਰਿਤ ਰਿਹਾ।
ੲਿਸ ੳੁਪਰੰਤ ਸਭਾ ਦੇ ਪਰਧਾਨ ਚਰਨ ਵਿਰਦੀ ਹੁਰਾਂ ਅਾਪਣੇ' ਗੁਰੂ ਅਧਿਅਾਪਕ ਡਾ: ਅੈਸ.ਪੀ. ਸਿੰਘ ਹੁਰਾਂ ਦੇ ਵਿਅਕਤੀਤਵ ਬਾਰੇ ਭਾਵਪੂਰਨ ਜਾਣਕਾਰੀ ਦਿੱਤੀ ਅਤੇ ੲਿਸ ਦੇ ਨਾਲ ਹੀ ਸਭਾ ਵੱਲੋ' ਡਾ: ਸਾਹਿਬ ਦਾ ਸਨਮਾਨ ਵੀ ਕੀਤਾ ਗਿਅਾ।
ੲਿਸ ਤੋ' ਬਾਦ ਹਾਜ਼ਰ ਕਵੀਅਾਂ ਜਿਹਨਾਂ ਵਿੱਚ ਅਮਰੀਕ ਪਲਾਹੀ, ਦਰਸ਼ਨ ਸੰਘਾ, ੲਿੰਦਰਜੀਤ ਧਾਮੀ, ਜਸਦੀਪ ਸਿੱਧੂ, ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਅੰਗਰੇਜ਼ ਬਰਾੜ, ਹਰਵੰਦ ਬਾਗੜੀ, ਮਾਂਗਟ ਸਾਹਿਬ, ਸ਼ਾਹਗੀਰ ਗਿੱਲ, ਖੁਸ਼ਹਾਲ ਗਲੋਟੀ, ਬਿੱਕਰ ਸਿੰਘ ਖੋਸਾ, ਕਲਿਅਾਣਪੁਰੀ, ਪਰਮਜੀਤ ਕੌਰ ਸਵੈਚ, ਜੋਗਿੰਦਰ ਸ਼ਮਸ਼ੇਰ, ਹਰਚੰਦ ਗਿੱਲ,ਪਾਲ ਬਿਲਗਾ, ਰਾਜਿੰਦਰ ਸਿੰਘ ਪੰਧੇਰ, ਮੈਡਮ ਪੰਧੇਰ,ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ, ਹਰਜਿੰਦਰ ਚੀਮਾ ਅਤੇ ਹਰਜੀਤ ਬਸੀ ਅਾਦਿ ਨੇ ਅਾਪਣੀਅਾਂ ਰਚਨਾਵਾਂ ਨਾਲ ਖੂਬ ਰੰਗ ਬੰਨਿਅਾਂ। ਸਟੂਡਿੳੁ ਸੈਵਨ ਵੱਲੋ' ਕਵਿੰਦਰ ਚਾਂਦ ਨੇ ਡਾ: ਸਾਹਿਬ ਦਾ ਧੰਨਵਾਦ ਕਰਦਿਅਾਂ ਅਾਪਣੀ ਰਚਨਾ ਨਾਲ ਹਾਜ਼ਰੀ ਲਵਾੲੀ । ਸਟੇਜ ਸੰਚਾਲਨ ਪਿ੍ਤਪਾਲ ਸਿੰਘ ਗਿੱਲ ਹੁਰਾਂ ਬਖੂਬੀ ਨਿਭਾੲਿਅਾ । ੲਿਸ ਸਮਾਗਮ ਦੇ ਦੂਸਰੇ ਅੱਧ ਵਿੱਚ ਪੰਜਾਬੀ ਯੂਨੀ: ਪਟਿਅਾਲਾ ਅਲੂਮਿਨੀ (ਚੈਪਚਰ ਬੀ.ਸੀ.) ਵੱਲੋ' ਡਾ: ਗੁਰਵਿੰਦਰ ਸਿੰਘ ਧਾਲੀਵਾਲ,ਡਾ: ਕੁਲਵੰਤ ਸਿੰਘ ਥਿੰਦ ਅਤੇ ਹੋਰ ਪਤਵੰਤਿਅਾਂ ਨੇ ਡਾ: ਅੈਸ. ਪੀ. ਸਿੰਘ ਹੁਰਾਂ ਦਾ ਸਨਮਾਨ ਕੀਤਾ ।
,