ਹਰਦਮ ਮਾਨ
ਸਰੀ, ਕੈਨੇਡਾ, 13 ਅਕਤੂਬਰ - ਗ਼ਜ਼ਲ ਮੰਚ ਸਰੀ ਵੱਲੋਂ ਉਸਤਾਦ ਪੰਜਾਬੀ ਸ਼ਾਇਰ ਕ੍ਰਿਸ਼ਨ ਭਨੋਟ ਦਾ ਗ਼ਜ਼ਲ ਸੰਗ੍ਰਿਹ 'ਪੌਣਾਂ ਦੇ ਨਕਸ਼' 19 ਅਕਤੂਬਰ 2019 ਦਿਨ ਸਨਿੱਚਰਵਾਰ ਦੁਪਹਿਰ 1.30 ਵਜੇ ਇੰਡੋ-ਕਨੇਡੀਅਨ ਸੀਨੀਅਰ ਸੈਂਟਰ, 7050 120 ਸਟਰੀਟ, ਸਰੀ ਵਿਖੇ ਲੋਕ ਅਰਪਣ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਮੰਚ ਦੇ ਬੁਲਾਰੇ ਦਵਿੰਦਰ ਗੌਤਮ ਨੇ ਦੱਸਿਆ ਹੈ ਕਿ ਇਸ ਸਮਾਰੋਹ ਦੀ ਸ਼ੁਰੂਆਤ ਗ਼ਜ਼ਲ ਗਾਇਕੀ ਨਾਲ ਹੋਵੇਗੀ ਜਿਸ ਵਿਚ ਗੋਗੀ ਬੈਂਸ, ਬਲਰਾਜ ਬਾਸੀ, ਮੀਨੂੰ ਬਾਵਾ, ਰੁਪਿੰਦਰ ਰੂਪੀ ਇਸ ਪੁਸਤਕ ਵਿਚਲੀਆਂ ਕੁਝ ਗ਼ਜ਼ਲਾਂ ਦਾ ਗਾਇਨ ਕਰਨਗੇ। ਇੰਦਰਜੀਤ ਧਾਮੀ ਅਤੇ ਰਾਜਵੰਤ ਰਾਜ ਪੁਸਤਕ ਉਪਰ ਪਰਚੇ ਪੜ੍ਹਨਗੇ ਅਤੇ ਹਾਜਰ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ। ਗ਼ਜ਼ਲ ਮੰਚ ਵੱਲੋਂ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।