ਹਰੀ ਨੌਂ ਵਿੱਚ ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਇਆ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ, 9 ਨਵੰਬਰ 2021 -ਇੱਥੋਂ ਨੇੜਲੇ ਪਿੰਡ ਹਰੀ ਨੌਂ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਨੂੰ ਸਮਰਪਿਤ ਸਮਾਗਮ ਨੌਜਵਾਨ ਸ਼ਾਇਰ ਗੁਰਪਿਆਰ ਹਰੀ ਨੌਂ ਦੇ ਗ੍ਰਹਿ ਵਿਖੇ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਇਰਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦਿਆਂ ਨੌਜਵਾਨ ਸ਼ਾਇਰ ਕੁਲਵਿੰਦਰ ਵਿਰਕ ਨੇ ਸੰਤ ਰਾਮ ਉਦਾਸੀ ਵੱਲੋਂ ਪੰਜਾਬੀ ਸਾਹਿਤ ਵਿੱਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਕ੍ਰਾਂਤੀਕਾਰੀ ਕਵੀ ਨਿੱਤ-ਨਿੱਤ ਪੈਦਾ ਨਹੀਂ ਹੁੰਦੇ। ਸਮਾਗਮ ਦੇ ਦੌਰਾਨ ਚੱਲੇ ਰਚਨਾਵਾਂ ਦੇ ਦੌਰ ਵਿੱਚ ਉੱਘੇ ਗੀਤਕਾਰੀ ਦੀਪ ਕੰਡਿਆਰਾ, ਤੇਜੀ ਸਾਬ, ਸਿੰਕਦਰ ਚੰਦਭਾਨ, ਰਾਜਵੀਰ ਮੱਤਾ, ਮਨਦੀਪ ਕੈਂਥ, ਕੁਲਵਿੰਦਰ ਜੱਜ, ਅਸ਼ੋਕ ਦਬੜੀਖਾਨਾ, ਗੁਰਵਿੰਦਰ ਦਬੜੀਖਾਨਾ, ਲਵਪ੍ਰੀਤ ਰਾਮੇਆਣਾ, ਰੂਪ ਸਿੰਘ,ਉਦੇ ਹਰੀ ਨੌਂ, ਮਨਜੀਤ ਮੌੜ,ਗੁਰਬੰਸ ਹਰੀ ਨੌਂ,ਜੋਬਨ ਸਿੰਘ, ਲਾਲੀ ਟਿੱਬੇ ਵਾਲਾ, ਸੁਰਇੰਦਰ ਹਰੀ ਨੌਂ ਪ੍ਰਧਾਨ ਪੀ.ਐਸ.ਯੂ, ਯਾਦ ਹਰੀ ਨੌਂ ਨੇ ਆਪੋ-ਆਪਣੀਆਂ ਰਚਨਾਵਾਂ ਸੁਣਾਈਆਂ। ਸਮਾਗਮ ਦੇ ਅਖ਼ੀਰ ਵਿਚ ਸੁਖਮੰਦਰ ਸਿੰਘ ਬਰਾੜ ਵੱਲੋਂ ਆਈਆਂ ਹੋਈਆਂ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਮਨਜੀਤ ਸਿੰਘ, ਹਰਜੀਤ ਸਿੰਘ, ਅਮਨਦੀਪ ਸਿੰਘ, ਸੋਨੂੰ ਸਿੰਘ ਹਾਜ਼ਰ ਸਨ।