ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪੰਜਾਬੀ ਸਾਹਿਤਕ ਈ ਪੱਤ੍ਰਿਕਾ ‘ਵਿਰਸਾ ਦਾ ਲੋਕ ਅਰਪਣ
- ਪੰਜਾਬੀ ਦੀ ਸਾਹਿਤਕ ਪੱਤਰਕਾਰੀ ਦੇ ਵਿਕਾਸ ਵਿਚ ਈ—ਪੱਤ੍ਰਿਕਾਵਾਂ ਦੀ ਅਹਿਮੀਅਤ—ਡਾ. ਦਰਸ਼ਨ ਸਿੰਘ ‘ਆਸ਼ਟ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 13 ਦਸੰਬਰ 2023:- ਪੰਜਾਬੀ ਦੀ ਸਾਹਿਤਕ ਪੱਤਰਕਾਰੀ ਦੇ ਵਿਕਾਸ ਵਿਚ ਈ ਪੱਤ੍ਰਿਕਾਵਾਂ ਦਾ ਆਪਣਾ ਮਹੱਤਵ ਹੈ ਜੋ ਥੋੜ੍ਹੇ ਸਮੇਂ ਵਿਚ ਵਿਸ਼ਾਲ ਪਾਠਕ ਵਰਗ ਤੱਕ ਆਪਣਾ ਰਾਬਤਾ ਕਾਇਮ ਕਰਕੇ ਮਾਂ ਬੋਲੀ ਦੇ ਗੌਰਵ ਵਿਚ ਵਾਧਾ ਕਰ ਰਹੀਆਂ ਹਨ।ਅੱਜ ਜਦੋਂ ਨਵੀਂ ਪੀੜ੍ਹੀ ਆਪਣੇ ਮੁੱਲਵਾਨ ਪਿਛੋਕੜ ਨਾਲੋਂ ਮੂੰਹ ਮੋੜਦੀ ਜਾ ਰਹੀ ਹੈ, ਇਸ ਸਥਿਤੀ ਵਿਚ ਪੰਜਾਬੀ ਭਾਸ਼ਾ ਵਿਚ ਹੋਂਦ ਵਿਚ ਆ ਰਹੀਆਂ ਈ ਪੱਤ੍ਰਿਕਾਵਾਂ ਦੀ ਭੂਮਿਕਾ ਮਹੱਤਵਪੂਰਨ ਬਣ ਜਾਂਦੀ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਸਾਹਿਤਕ ਸਮਾਗਮ ਦੌਰਾਨ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ ਨੇ ਸਭਾ ਵੱਲੋਂ ਰਿਲੀਜ਼ ਕੀਤੀ ਨਵੀਂ ਪੰਜਾਬੀ ਸਾਹਿਤਕ ਈ ਪੱਤ੍ਰਿਕਾ ‘ਵਿਰਸਾ ਦੇ ਸੰਪਾਦਕ ਹਰਵਿੰਦਰ ਸਿੰਘ ਗ਼ੁਲਾਮ ਅਤੇ ਸਹਿ ਸੰਪਾਦਿਕਾ ਪ੍ਰੀਤ ਕੌਰ ਪ੍ਰੀਤੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਦਾ ਪਰਸਪਰ ਸਹਿਯੋਗ ਭਾਸ਼ਾ ਅਤੇ ਸਾਹਿਤ ਦੇ ਨਵੇਂ ਅਤੇ ਠੋਸ ਰੁਝਾਨ ਸਾਹਮਣੇ ਲਿਆ ਸਕਦਾ ਹੈ ਅਤੇ ਇਸ ਦਿਸ਼ਾ ਵੱਲ ਹੋਰ ਕਾਰਜ ਕਰਨ ਦੀ ਜ਼ਰੂਰਤ ਹੈ।ਇਸ ਮੌਕੇ ਚੜ੍ਹਦੀ ਕਲਾ ਟਾਈਮ ਟੀ.ਵੀ. ਦੇ ਮੈਨੇਜਿੰਗ ਡਾਇਰੈਕਟਰ ਪਦਮਸ਼੍ਰੀ ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਅਜੋਕੇ ਸੋਸ਼ਲ ਮੀਡੀਆ ਰਾਹੀਂ ਜੇਕਰ ਉਸਾਰੂ ਵਿਉਂਤਬੰਦੀਆਂ ਕਰਕੇ ਕਾਰਜ ਕੀਤਾ ਜਾਵੇ ਤਾਂ ਯਕੀਨਨ ਇਸ ਨਾਲ ਪੰਜਾਬੀ ਦੀ ਸਾਹਿਤਕ ਵਿਚ ਬਿਹਤਰ ਸਿੱਟੇ ਸਾਹਮਣੇ ਆ ਸਕਦੇ ਹਨ ਅਤੇ ਪੰਜਾਬੀ ਭਾਸ਼ਾ ਦਾ ਕੌਮਾਂਤਰੀ ਪੱਧਰ ਤੇ ਚੋਖਾ ਪ੍ਰਚਾਰ ਪ੍ਰਸਾਰ ਦੀਆਂ ਹੋਰ ਸੰਭਾਵਨਾਵਾਂ ਹੋ ਸਕਦੀਆਂ ਹਨ।
ਈ ਪੱਤਿ਼੍ਰਕਾ ‘ਵਿਰਸਾ* ਦੇ ਸੰਪਾਦਕ ਹਰਵਿੰਦਰ ਸਿੰਘ ਗ਼ੁਲਾਮ ਨੇ ਕਿਹਾ ਕਿ ਉਹਨਾਂ ਦਾ ਇਹ ਬੁਨਿਆਦੀ ਯਤਨ ਰਹੇਗਾ ਕਿ ਇਸ ਪੱਤਿ਼੍ਰਕਾ ਰਾਹੀਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਸੱਚੀ ਸੁੱਚੀ ਭਾਵਨਾ ਨੂੰ ਸਾਹਮਣੇ ਲਿਆਂਦਾ ਜਾਵੇ ਤਾਂ ਜੋ ਪੰਜਾਬੀਅਤ ਦਾ ਝੰਡਾ ਬੁਲੰਦ ਹੋ ਸਕੇ।ਉਹਨਾਂ ਸਭਾ ਵੱਲੋਂ ਇਸ ਈ ਪੱਤਿ਼੍ਰਕਾ ਦਾ ਲੋਕ ਅਰਪਣ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਵਿਰਸਾ* ਈ ਪੱਤਿ਼੍ਰਕਾ ਪੰਜਾਬੀ ਭਾਸ਼ਾ ਅਤੇ ਵਿਰਾਸਤ ਦਾ ਨਿੱਗਰ ਪਲੇਟਫਾਰਮ ਸਿੱਧ ਹੋਵੇਗੀ।ਇਸ ਦੌਰਾਨ ਚੰਡੀਗੜ੍ਹ ਤੋਂ ਉਚੇਚੇ ਤੌਰ ਤੇ ਸਰਕਾਰੀ ਕਾਲਜ,ਸੈਕਟਰ 46,ਚੰਡੀਗੜ੍ਹ ਤੋਂ ਪ੍ਰੋਫ਼ੈਸਰ ਪੰਡਿਤਰਾਓ ਧਰੇਨਵਰ,ਸ੍ਰੀ ਨਵਦੀਪ ਢੀਂਗਰਾ, ਭਾਈ ਪਰਮਜੀਤ ਸਿੰਘ,ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਡਾ. ਰਜਿੰਦਰ ਕੌਰ,ਦਲਬੀਰ ਸਿੰਘ ਧਾਲੀਵਾਲ,ਕ੍ਰਿਸ਼ਨ ਕੁਮਾਰ ਸ਼ਰਮਾ ਕਾਕੜਾ,ਬਹੁਪੱਖੀ ਕਲਮਕਾਰ ਸਤਨਾਮ ਸਿੰਘ ਮੱਟੂ ਆਦਿ ਤੋਂ ਇਲਾਵਾ ਕਹਾਣੀਕਾਰ ਬਾਬੂ ਸਿੰਘ ਰੈਹਲ,ਡਾ. ਹਰਪ੍ਰੀਤ ਸਿੰਘ ਰਾਣਾ,ਦਵਿੰਦਰ ਪਟਿਆਲਵੀ,ਗੁਰਪ੍ਰੀਤ ਸਿੰਘ ਜਖਵਾਲੀ, ਅਤੇ ਅੰਗਰੇਜ਼ ਸਿੰਘ ਵਿਰਕ ਆਦਿ ਸ਼ਾਮਿਲ ਸਨ।ਮੰਚ ਸੰਚਾਲਨ ਦਵਿੰਦਰ ਪਟਿਆਲਵੀ ਨੇ ਸੁਚੱਜੇ ਢੰਗ ਨਾਲ ਨਿਭਾਇਆ।