ਅਸ਼ੋਕ ਵਰਮਾ
- ਸਭਾ ਦੀ ਪਲੇਠੀ ਮੀਟਿੰਗ ਵਿੱਚ ਕਾਰਜਕਾਰਨੀ ਦਾ ਗਠਨ
ਬਠਿੰਡਾ, 15 ਫਰਵਰੀ 2020 - ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਅਹੁਦੇਦਾਰਾਂ ਦੀ ਮੀਟਿੰਗ ਸਭਾ ਦੇ ਪ੍ਰਧਾਨ ਸ਼੍ਰੀ ਜੇ ਸੀ ਪਰਿੰਦਾ ਦੀ ਪ੍ਰਧਾਨਗੀ ਹੇਠ ਟੀਚਰਜ਼ ਹੋਮ ਵਿੱਚ ਕੀਤੀ ਗਈ । ਸਭਾ ਦੀ ਪਲੇਠੀ ਮੀਟਿੰਗ ਵਿਚ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਗਿਆ। ਸਰਬਸੰਮਤੀ ਨਾਲ ਸਰਵ ਸ਼੍ਰੀ ਜਸਪਾਲ ਮਾਨਖੇੜਾ, ਦਮਜੀਤ ਦਰਸ਼ਨ, ਰਵਿੰਦਰ ਸੰਧੂ, ਲਛਮਣ ਮਲੂਕਾ, ਮਨਜੀਤ ਬਠਿੰਡਾ , ਵਿਕਾਸ ਕੌਸ਼ਲ, ਅਮਰ ਸਿੰਘ ਸਿੱਧੂ, ਦਲਜੀਤ ਬੰਗੀ ,ਜਸਪਾਲ ਜੱਸੀ ਅਤੇ ਦਿਲਬਾਗ ਸਿੰਘ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਸਭਾ ਦਾ ਘੇਰਾ ਵਿਸ਼ਾਲ ਕਰਨ ਅਤੇ ਸਾਂਝੀਆਂ ਸਰਗਰਮੀਆਂ ਕਰਨ ਦੇ ਮਕਸਦ ਲਈ ਸਭਾ ਦੇ ਵਿਸ਼ੇਸ਼ ਨਿਮੰਤਰਤ ਮੈਂਬਰ ਬਣਾਏ ਗਏ ਹਨ ।ਜਿੰਨਾਂ ਵਿੱਚ ਸਰਵ ਸ੍ਰੀ ਜਗਮੇਲ ਜਠੌਲ ,ਭੁਪਿੰਦਰ ਮਾਨ,ਅਮਰਜੀਤ ਜੀਤ, ਹਰਭਜਨ ਸੇਲਬਰਾਹ, ਲੀਲਾ ਸਿੰਘ ਰਾਏ, ਕੁਲਦੀਪ ਸਿੰਘ ਬੰਗੀ, ਜਸਬੀਰ ਸਿੰਘ ਢਿੱਲੋਂ, ਬਲਕਾਰ ਕਲੇਰ ਅਤੇ ਸਵਰਨ ਅਕਲੀਆ ਦੇ ਨਾਂ ਸ਼ਾਮਲ ਹਨ।
ਮੀਟਿੰਗ ਦੇ ਅੰਤ 'ਤੇ ਪ੍ਰਧਾਨ ਸ਼੍ਰੀ ਜੇ ਸੀ ਪਰਿੰਦਾ ਨੇ ਕਿਹਾ ਕਿ ਅਗਲੇ ਹਫਤੇ ਸਭਾ ਦੀ ਸਮੁੱਚੀ ਕਾਰਜਕਾਰਨੀ ਮੀਟਿੰਗ ਬੁਲਾਕੇ ਸਭਾ ਵੱਲੋਂ ਕਰਵਾਏ ਜਾ ਰਹੇ ਸਾਹਿਤਕ ਸਮਾਗਮਾਂ ਦੀ ਰੂਪ ਰੇਖਾ ਦੀ ਅੰਤਿਮ ਪ੍ਵਵਾਨਗੀ ਲਈ ਜਾਵੇਗੀ। ਇਹਨਾਂ ਪ੍ਗੋਰਾਮਾ ਤਹਿਤ ਡਾ: ਟੀ ਆਰ ਵਿਨੋਦ ਅਤੇ ਸ਼੍ਰੀ ਜਗਮੋਹਣ ਕੌਸ਼ਲ ਯਾਦਗਾਰੀ ਲੈਕਚਰ ਲੜੀ ਸ਼ੁਰੂ ਕੀਤੀ ਜਾਵੇਗੀ ।ਕਿਸੇ ਸਾਹਿਤਕ ਪੁਸਤਕ ਦਾ ਪੰਜਾਹਵਾਂ ਜਨਮਦਿਨ ਮਨਾਇਆ ਜਾਵੇਗਾ ।ਸਭਾ ਵੱਲੋਂ ਸਭਾ ਦੇ ਮੈਂਬਰਾਂ ਦੀਆਂ ਕਹਾਣੀਆਂ ਅਤੇ ਕਵਿਤਾਵਾਂ ਦੀਆਂ ਸਾਝੀਆਂ ਪੁਸਤਕਾਂ ਛਪਾਈਆਂ ਜਾਣਗੀਆਂ ।ਹੋਰ ਵੀ ਅਹਿਮ ਸਾਹਿਤਕ ਫੈਸਲੇ ਲਏ ਜਾਣਗੇ।
ਉਹਨਾਂ ਨੇ ਇਹ ਵੀ ਕਿਹਾ ਕਿ ਮਾਰਚ ਮਹੀਨੇ ਵਿੱਚ ਜਲਦੀ ਹੀ ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਸੰਬੰਧੀ ਇਕ ਸ਼ਾਨਦਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਮੀਟਿੰਗ ਵਿੱਚ ਦਮਜੀਤ ਦਰਸ਼ਨ, ਜਰਨੈਲ ਸਿੰਘ ਭਾਈਰੂਪਾ, ਡਾ ਰਵਿੰਦਰ ਸੰਧੂ, ਭੋਲਾ ਸਿੰਘ ਸ਼ਮੀਰੀਆ, ਰਣਜੀਤ ਗੌਰਵ ਅਤੇ ਅਮਨ ਦਾਤੇਵਾਸੀਆ ਹਾਜ਼ਰ ਸਨ।