ਸਾਹਿਤ ਪਸਾਰ ਮੰਚ ਪੰਜਾਬ ਦੀ ਮੀਟਿੰਗ ਹੋਈ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈੱਟਪੈਕ
ਫਰੀਦਕੋਟ, 6 ਅਕਤੂਬਰ 2021- ਸਾਹਿਤ ਪਸਾਰ ਮੰਚ,ਪੰਜਾਬ ਦੀ ਮੀਟਿੰਗ ਨਗਰ ਨਿਗਮ ਕਮੇਟੀ ਮੋਗਾ ਵਿਖੇ ਹੋਈ। ਸਾਹਿਤ ਪਸਾਰ ਮੰਚ ਦੇ ਸੰਚਾਲਕ ਸੁਖਰਾਜ ਮੰਡੀ ਕਲਾਂ ਨੇ ਦਸਿਆ ਕਿ ਪੁਸਤਕ ਸਭਿਆਚਾਰ ਨੂੰ ਹੁੰਗਾਰਾ ਦੇਣ ਲਈ ਮੋਗਾ ਵਿਖੇ 15-16-17 ਅਕਤੂਬਰ ਨੂੰ ਗੁਰੂ ਨਾਨਕ ਕਾਲਜ ਮੋਗਾ ਵਿਖੇ ਬਹੁਤ ਵੱਡਾ ਪੁਸਤਕ ਮੇਲਾ ਅਤੇ ਸਾਹਿਤਕ ਸਮਾਗਮ ਰੱਖਿਆ ਗਿਆ ਹੈ। ਜਿਸ ਦੇ ਚਲਦਿਆਂ ਬਹੁਤ ਸਾਰੇ ਬੁੱਕ ਸੇਲਰ ਮੋਗਾ ਵਿਖੇ ਪਹੁੰਚ ਰਹੇ ਹਨ।ਜਿਸਦੇ ਨਾਲ ਨਾਲ ਰੁ-ਬਰੂ ਸਮਾਗਮ ਕਵੀ ਦਰਬਾਰ ਅਤੇ ਨੁੱਕੜ ਨਾਟਕ ਪਹਿਲੇ ਦਿਨ ਤੋਂ ਹੀ ਪੇਸ਼ ਕੀਤੇ ਜਾਣਗੇ।ਨਵੇਂ ਲੇਖਕਾਂ ਨੂੰ ਹੁੰਗਾਰਾ ਦੇਣ ਲਈ ਨਵੀਆਂ ਛਪੀਆਂ ਕਿਤਾਬਾਂ ਦੀ ਕੁੰਡ ਚੁਕਾਈ ।
ਬੇਅੰਤ ਕੌਰ ਗਿੱਲ ਦਾ ਨਵ- ਛਪਿਆ ਨਾਵਲ ਮਲਾਹਾਂ ਵਰਗੇ ' ਵੀ ਲੋਕ ਅਰਪਣ ਕੀਤਾ ਜਾਵੇਗਾ। ਪਹਿਲੇ ਦਿਨ ਪੰਜਾਬ ਦੇ ਸਿਰਮੌਰ ਕਹਾਣੀਕਾਰ ਸੁਖਜੀਤ ਹੁਰਾਂ ਨਾਲ ਰੁ-ਬਰੂ ਕੀਤਾ ਜਾਵੇਗਾ, ਨਾਲ ਹੀ ਸਿਮਰਨ ਅਕਸ ,ਭੁਪਿੰਦਰ ਸਿੰਘ ਮਾਨ ,ਜਗਤਾਰ ਅਨਜਾਣ ਦੇ ਰੁ-ਬਰੂ ਰਖੇ ਗਏ ਹਨ। ਕਵੀ ਦਰਬਾਰ ਵੀ ਉਚੇਚੇ ਤੌਰ ਤੇ ਹੋਵੇਗਾ।
ਇਸੇ ਤਰ੍ਹਾਂ ਦੂਜੇ ਦਿਨ ਪੰਜਾਬੀ ਮਾਂ ਬੋਲੀ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਜਗਤਾਰ ਸੋਖੀ ਜੀ ਅਤੇ ਮਸ਼ਹੂਰ ਗ਼ਜ਼ਲਗੋ ਵਾਹਿਦ ਅਤੇ ਹੋਰ ਵਡਿਆਉਣ ਸਖਸ਼ੀਅਤਾਂ ਦੇ ਰੁ-ਬਰੂ ਹੋਣਗੇ, ਨਾਲ ਹੀ ਸਥਾਪਿਤ ਕਵੀਆਂ ਦਾ ਕਵੀ ਦਰਬਾਰ ਹੋਵੇਗਾ।
ਤੀਜੇ ਦਿਨ ਗੁਰਪ੍ਰੀਤ ਕੌਰ ਅੰਬਾਲਾ (ਹਰਿਆਣੇ ਤੋਂ) ਅਤੇ ਪੰਜਾਬ ਦੇ ਪੁੱਤਰ ਆਰਟਿਸਟ ਗੁਰਪ੍ਰੀਤ ਬਠਿੰਡਾ ਨਾਲ ਰੁ-ਬਰੂ ਹੋਣਗੇ ਅਤੇ ਨਵੇਂ ਕਵੀਆਂ ਦੇ ਕਵਿਤਾ ਪਾਠ ਹੋਣਗੇ।
ਇਸ ਪ੍ਰੈਸ ਨੋਟ ਨੂੰ ਜਾਰੀ ਕਰਨ ਸਮੇਂ ਸਾਹਿਤ ਪਸਾਰ ਮੰਚ ਤੋਂ ਬੇਅੰਤ ਕੌਰ ਗਿੱਲ, ਬਲਜਿੰਦਰ ਕੌਰ ਕਲਸੀ , ਹਰਜੀਤ ਅਸੀਸ, ਗੁਰਪ੍ਰੀਤ ਭੱਟੀ(ਵਕੀਲ), ਪ੍ਰੀਤ ਕੈਂਥ,ਮੁਬਾਰਕ ਪਥਰਾਵਲੀ, ਗੁਰਪ੍ਰੀਤ ਧਰਮਕੋਟ, ਆਦੇਸ਼ ਸਹਿਗਲ, ਲਵਪ੍ਰੀਤ ਸਿੰਘ ਗਿੱਲ(ਵਕੀਲ)ਸਮੇਂ ਹਾਜ਼ਿਰ ਸਨ। ਇਹ ਸਾਰਾ ਪ੍ਰੋਗਰਾਮ ,ਮੋਗਾ ਨਿਵਾਸੀਆ ਅਤੇ ਸ਼ੋਸ਼ਲ ਮੀਡੀਆ ਦੇ ਸਨੇਹੀ ਮਿੱਤਰਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।ਵਿਸ਼ੇਸ਼ ਸਹਿਯੋਗ ਪੰਜਾਬੀ ਵਿਭਾਗ, ਗੁਰੂ ਨਾਨਕ ਕਾਲਜ ਮੋਗਾ, ਅਤੇ ਹੋਰ ਸੰਸਥਾਵਾਂ ਅਤੇ ਬਲਕਰਨ ਮੋਗਾ, ਸੁਖਜਿੰਦਰ ਮਹੇਸ਼ਰੀ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੀ ਸਹਿਯੋਗ ਕਰ ਰਹੀ ਹੈ।
ਅਖੀਰ ਤੇ ਸਾਹਿਤ ਪਸਾਰ ਮੰਚ ਪੰਜਾਬ ਵਲੋਂ ਸਾਹਿਤਕ ਪ੍ਰੇਮੀਆ ਅਤੇ ਮੋਗਾ ਨਿਵਾਸੀਆਂ ਨੂੰ ਸਤਿਕਾਰ ਸਹਿਤ ਸੱਦਾ ਦਿੱਤਾ ਜਾਂਦਾ ਹੈ।