ਚੰਡੀਗੜ੍ਹ, 6 ਫਰਵਰੀ 2021 - ਡਾ: ਰਘਬੀਰ ਸਿੰਘ ਦੀ ਸੰਪਾਦਕੀ ਹੇਠ ਛਪਦੇ ਪੰਜਾਬੀ ਦੇ ਸਾਹਿਤਕ ਮੈਗਜ਼ੀਨ ਸਿਰਜਣਾ ਦਾ ਪਹਿਲਾ ਅੰਕ ਅਗਸਤ 1965 ਵਿੱਚ ਛਪਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦੇ 196 ਅੰਕ ਨਿਕਲ ਚੁੱਕੇ ਹਨ।
ਸਿਰਜਣਾ ਦੀ ਡਿਜੀਟਲ ਆਰਕਾਈਵ ਅੱਜ ਤੋਂ ਆਨਲਾਈਨ ਉਪਲਬਧ ਹੈ। ਇਸ ਆਰਕਾਈਵ ਵਿੱਚ ਸਿਰਜਣਾ ਦੇ ਸੰਨ 2017 ਤੱਕ ਛਪੇ ਅੰਕ ਅਤੇ ਉਨ੍ਹਾਂ ਅੰਕਾਂ ਵਿੱਚ ਛਪੀਆਂ ਲਿਖਤਾਂ ਦੀ ਸੂਚੀ ਦਿੱਤੀ ਗਈ ਹੈ। ਇਸ ਦੇ ਨਤੀਜੇ ਵੱਜੋਂ ਹੁਣ ਸਿਰਜਣਾ ਦੇ ਇਹ ਅੰਕ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਵਸਦੇ ਪੰਜਾਬੀ ਪਾਠਕ ਨੂੰ 'ਮਾਊਸ' ਦੇ ਇਕ ਕਲਿੱਕ ਨਾਲ ਪ੍ਰਾਪਤ ਹੋ ਸਕੇਣਗੇ।
ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਇਹ ਆਰਕਾਈਵ ਪਸੰਦ ਆਵੇਗੀ। ਇਸ ਆਰਕਾਈਵ ਨੂੰ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
http://www.sirjanaarchives.wordpress.com