ਡਾ. ਜੀ ਐਸ ਅਨੰਦ ਦੇ ਨਵੇਂ ਛਪੇ ਰੁਬਾਈ ਸੰਗ੍ਰਹਿ “ਅਨੰਦ ਰਿਸ਼ਮਾਂ” ਨੂੰ ਕੀਤਾ ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 22 ਅਪ੍ਰੈਲ 2024 : ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿਂ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਇੱਕ ਸਾਹਿਤਕ ਸਮਾਗਮ ਰਚਾਇਆ ਗਿਆ ਜਿਸ ਵਿੱਚ ਡਾ ਜੀ ਐਸ ਅਨੰਦ ਦੇ ਨਵੇਂ ਛਪੇ ਰੁਬਾਈ ਸੰਗ੍ਰਹਿ “ਅਨੰਦ ਰਿਸ਼ਮਾਂ” ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦਾ ਆਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਲੇਖਕ ਦੀ ਰਚਨਾ ਪ੍ਰਕਿਰਿਆ ਅਤੇ ਉਹਨਾਂ ਦੇ ਵਿਅਕਤੀਤਵ ਬਾਰੇ ਰਸਮੀ ਜਾਣ-ਪਛਾਣ ਕਰਵਾਈ। ਸੰਤ ਸਿੰਘ ਸੋਹਲ (ਸਰਹਿੰਦ) ਵੱਲੋਂ ਪੁਸਤਕ ‘ਤੇ ਭਾਵਪੂਰਤ ਪੇਪਰ ਪੜ੍ਹਿਆ ਗਿਆ। ਮੈਗਜ਼ੀਨ ਗੁਸਈਆਂ ਦੇ ਮੁੱਖ ਸੰਪਾਦਕ ਸ. ਕੁਲਵੰਤ ਸਿੰਘ ਨਾਰੀਕੇ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ. ਮਨਜੀਤ ਸਿੰਘ ਨਾਰੰਗ ਆਈ ਏ ਐਸ (ਰਿਟਾ) ਨੇ ਕਿਹਾ ਕਿ ਡਾ ਅਨੰਦ ਸਮਾਜ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਬੜੀ ਸ਼ਿੱਦਤ ਨਾਲ ਆਪਣੀਆਂ ਲਿਖਤਾਂ ਵਿੱਚ ਬਿਆਨ ਕਰਦੇ ਹਨ ਇਹ ਮਹੱਤਵਪੂਰਨ ਹੈ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਧਰਮ ਸਿੰਘ ਕੰਮੇਆਣਾ ਦਾ ਕਥਨ ਸੀ ਕਿ ਲੇਖਕ ਦੀਆਂ ਸੱਚੀਆਂ ਲਿਖਤਾਂ ਹੀ ਸਮਾਜ ਵਿੱਚ ਪ੍ਰਵਾਨ ਹੁੰਦੀਆਂ ਹਨ। ਪੁਸਤਕ ਸੰਬੰਧੀ ਉਪਰੋਕਤ ਤੋਂ ਇਲਾਵਾ ਡਾ ਹਰਮੀਤ ਕੌਰ ਅਨੰਦ, ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਅਮਰਜੀਤ ਸਿੰਘ ਜ਼ੋਹਰਾ ਪਬਲੀਕੇਸ਼ਨ, ਨਰਾਇਣ ਬਾਲਾ ਅਨੰਦ ਅਤੇ ਜਸਵੰਤ ਸਿੰਘ ਕੌਲੀ, ਐਡਵੋਕੇਟ ਤਾਰਾ ਸਿੰਘ ਭੰਮਰਾ ਅਤੇ ਸੁਖਮਿੰਦਰ ਸੇਖੋਂ ਨੇ ਵਿਚਾਰ ਸਾਂਝੇ ਕੀਤੇ। ਗਾਇਕ ਪਰਮ ਰੁਪਾਲ ਦਾ ਵਿਸਾਖੀ ਨੂੰ ਸਮਰਪਿਤ ਧਾਰਮਿਕ ਗੀਤ “ਤੇਰਾ ਸਿੰਘ ਬੋਲਿਆ” ਦਾ ਪੋਸਟਰ ਵੀ ਲੋਕ ਅਰਪਣ ਕੀਤਾ ਗਿਆ।
ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਕਵੀਆਂ ਵਿੱਚੋਂ ਕੁਲਵੰਤ ਸੈਦੋਕੇ, ਬਚਨ ਸਿੰਘ ਗੁਰਮ, ਦਰਸ਼ ਪਸਿਆਣਾ, ਚਰਨ ਪੁਆਧੀ, ਰਾਜਬੀਰ ਮੱਲ੍ਹੀ, ਨਵਦੀਪ ਮੁੰਡੀ, ਗੋਪਾਲ ਸ਼ਰਮਾਂ, ਜਸਵਿੰਦਰ ਖਾਰਾ, ਬਲਵਿੰਦਰ ਭੱਟੀ, ਕੁਲਦੀਪ ਕੌਰ ਧੰਜੂ, ਪਿੰਸੀ. ਮਨਜੀਤ ਕੌਰ, ਅਮਨਜੋਤ ਧਾਲੀਵਾਲ, ਦਵਿੰਦਰ ਪਟਿਆਲਵੀ, ਰਮਨਦੀਪ ਵਿਰਕ, ਪ੍ਰਭਾਤ ਵਰਮਾ ਸਮਾਣਾ, ਪ੍ਰਵੀਨ ਕੁਮਾਰ ਗਰਗ, ਬਲਵੰਤ ਸਿੰਘ ਬੱਲੀ, ਜਗਮਿੰਦਰ ਪਾਲ, ਰਾਮ ਸਿੰਘ ਬੰਗ, ਡਾ ਇੰਦਰ ਪਾਲ ਕੌਰ, ਪਿੰਸੀ ਮੋਹਣਜੀਤ ਸਿੰਘ, ਤਜਿੰਦਰ ਅਨਜਾਨਾ, ਹਰਦੀਪ ਸਿੰਘ ਸਨੌਰ,ਕਿਰਪਾਲ ਮੂਣਕ, ਸਤੀਸ਼ ਵਿਦਰੋਹੀ, ਰਵੇਲ ਸਿਧੂ ਪੁਸ਼ਪ, ਗੁਰਪ੍ਰੀਤ ਜਖਵਾਲੀ, ਮਨਮੋਹਣ ਸਿੰਘ ਨਾਭਾ, ਜਸਵਿੰਦਰ ਕੌਰ, ਬਲਵਿੰਦਰ ਕੌਰ ਥਿੰਦ,ਹਰਦੀਪ ਜੱਸੋਵਾਲ, ਅਮਨਪ੍ਰੀਤ ਕੌਰ, ਜੋਗਾ ਸਿੰਘ ਧਨੌਲਾ, ਜਗਤਾਰ ਨਿਮਾਣਾ, ਬਲਦੇਵ ਸਿੰਘ ਬਿੰਦਰਾ, ਕ੍ਰਿਸ਼ਨ ਧਿਮਾਨ, ਜੱਗਾ ਰੰਗੂਵਾਲ, ਸੁਖਵਿੰਦਰ ਆਹੀ, ਗੁਰਪ੍ਰੀਤ ਪਟਿਆਲਵੀ, ਸਤਨਾਮ ਸਿੰਘ ਮੱਟੂ, ਨਦੀਮ ਖਾਨ, ਤੋਂ ਇਲਾਵਾ ਗੋਪਾਲ ਸ਼ਰਮਾਂ, ਪੋਂ. ਜੀ ਕੇ ਵਸ਼ਿਸ਼ਟ, ਐਸ ਕੋ ਮਲਹੋਤਰਾ, ਪਿੰਸੀ ਪਰਵਿੰਦਰ ਸਿੰਘ, ਕਾਕਾ ਰਾਮ ਵਰਮਾ, ਹਰਜੀਤ ਸਿੰਘ ਸਾਹਨੀ, ਅਮਰਬੀਰ ਦੁਖੀ ਸਨੌਰ ਅਤੇ ਰਾਜੇਸ਼ ਕੋਟੀਆ,ਵੀ ਹਾਜ਼ਰ ਰਹੇ। ਵੀਡੀਓ ਅਤੇ ਫੋਟੋਗ੍ਰਾਫੀ ਦੇ ਫਰਜ਼ ਗੁਰਪ੍ਰੀਤ ਸਿੰਘ ਜਖਵਾਲੀ ਵੱਲੋਂ ਬਾਖੂਬੀ ਨਿਭਾਏ ਗਏ।