ਜਰਮਨ ’ਚ ਗੁਰੂ ਨਾਨਕ ਦਰਬਾਰ ਵਿਖੇ ਕਿਤਾਬ ‘ਰਾਜਘਾਟ ’ਤੇ ਹਮਲਾ’ ਜਾਰੀ ਕੀਤੀ
- ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ’ਤੇ ਕਿਤਾਬ ਜਾਰੀ ਕਰਦਿਆ ਲੇਖਕ ਨੂੰ ਭੇਜੀਆਂ ਸ਼ੁੱਭ ਕਾਮਨਾਵਾਂ
ਫਰੈਕਫੋਰਟ (ਜਰਮਨੀ) 31 ਜਨਵਰੀ 2023 - ਗੁਰਦੁਆਰਾ ਗੁਰੂ ਨਾਨਕ ਦਰਬਾਰ ਫਰੈਕਫੋਰਟ ਜਰਮਨੀ ਵਿਖੇ ਸਿੱਖ ਆਗੂਆਂ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਸੰਸਥਾ ਜਰਮਨੀ ਦੇ ਸਹਿਯੋਗ ਨਾਲ ਸਿੱਖ ਨਸਲਕੁਸ਼ੀ ਦਾ ਬਦਲਾ ਲੈਣ ਲਈ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ’ਤੇ ਭਾਈ ਕਰਮਜੀਤ ਸਿੰਘ ਸੁਨਾਮ ਵੱਲੋਂ ਕੀਤੇ ਕਾਤਲਾਨੇ ਹਮਲੇ ਦੀ ਇਤਿਹਾਸਕ ਦਾਸਤਾਨ ‘ਰਾਜਘਾਟ ’ਤੇ ਹਮਲਾ’ ਸੰਗਤਾਂ ਦੇ ਸਨਮੁੱਖ ਕੀਤੀ ਗਈ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਭਾਈ ਸੁਨਾਮ ਵੱਲੋਂ ਕੀਤੀ ਗਈ ਕੁਰਬਾਨੀ ਨੂੰ ਸਿੱਖ ਕੌਮ ਦੇ ਇਕ ਵੱਡੇ ਹਿੱਸੇ ਨੇ ਅਚੇਤ ਤੌਰ ’ਤੇ ਨਾ ਕੇਵਲ ਭੁਲਾ ਦਿੱਤਾ ਸੀ ਸਗੋਂ ਬਿਸਾਰ ਵੀ ਦਿੱਤਾ ਸੀ, ਪਰ ਦੂਜੇ ਪਾਸੇ ਤਿੰਨ ਸਾਲ ਦੇ ਕਰੀਬ ਸਖ਼ਤ ਮਿਹਨਤ ਕਰਕੇ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਇਸ ਇਤਿਹਾਸਕ ਗਾਥਾ ਨੂੰ ਪੰਥ ਦੇ ਸਨਮੁੱਖ ਕਰਨ ’ਤੇ ਉਹ ਵਧਾਈ ਦੇ ਪਾਤਰ ਹਨ। ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਸਿੱਖ ਫੈਡਰੇਸ਼ਨ ਆਗੂ ਭਾਈ ਜਗਤਾਰ ਸਿੰਘ ਮਾਹਲ ਲੋਕ ਇਨਸਾਫ ਪਾਰਟੀ, ਭਾਈ ਹੀਰਾ ਸਿੰਘ ਮੱਤੇਵਾਲਾ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਸਿੱਖ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਇਹ ਕਿਤਾਬ ਹਰ ਇਕ ਸਿੱਖ ਦੇ ਹੱਥ ਦਾ ਸਿੰਗਾਰ ਹੋਣੀ ਚਾਹੀਦੀ ਹੈ।
ਇਸ ਸਮਾਗਮ ਦੇ ਵਿਸ਼ੇਸ ਸਹਿਯੋਗ ਆਗੂਆਂ ਭਾਈ ਸਤਪਾਲ ਸਿੰਘ ਪੱਡਾ ਸਿੱਖ ਫੈਡਰੇਸ਼ਨ,ਬਾਬਾ ਕਿਰਪਾਲ ਸਿੰਘ, ਭਾਈ ਕੰਵਲਜੀਤ ਸਿੰਘ ਚੀਮਾ, ਭਾਈ ਇੰਦਰਪ੍ਰੀਤ ਸਿੰਘ ਸਰੋਆ, ਭਾਈ ਪ੍ਰਭਦੀਪ ਸਿੰਘ ਲਿੱਦੜ ਵਿਰਦੀ, ਭਾਈ ਜਸਵਿੰਦਰ ਸਿੰਘ, ਭਾਈ ਪ੍ਰਭਜੋਤ ਸਿੰਘ ਸਰਕੋਹਾ, ਭਾਈ ਜਗਤਾਰ ਸਿੰਘ ਸਭਾਵਪੁਰ ਆਗੂ ਸ਼ਹੀਦ ਬਾਬਾ ਦੀਪ ਸਿੰਘ ਸੰਸਥਾ ਜਰਮਨੀ, ਗੁਰਦੁਆਰਾ ਗੁਰ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਭਾਈ ਕੰਵਲਜੀਤ ਸਿੰਘ ਚੀਮਾ, ਭਾਈ ਗੁਰਵਿੰਦਰ ਸਿੰਘ, ਭਾਈ ਭੁਪਿੰਦਰ ਸਿੰਘ ਚੀਮਾ ਵੱਲੋਂ ਆਈ ਸੰਗਤ ਦਾ ਧੰਨਵਾਦ ਕਰਦਿਆ ਅਜਿਹੇ ਹੋਰ ਸਮਾਗਮ ਕਰਵਾਉਣ ਦੀ ਅਪੀਲ ਵੀ ਕੀਤੀ । ਜਿਕਰਯੋਗ ਹੈ ਕਿ ਇਹ ਇਤਿਹਾਸਕ ਦਾਸਤਾਨ ਸਿੱਖ ਹੈਲਪਿੰਗ ਹੈਡ ਫਰਾਂਸ ਜਰਮਨੀ ਦੇ ਸਹਿਯੋਗ ਨਾਲ ਸੰਗਤ ਦੇ ਰੂਬਰੂ ਕੀਤੀ ਗਈ।