ਵਰਲਡ ਯੂਨੀਵਰਸਿਟੀ ਦੁਆਰਾ ਦ ਜਰਨਲ ਆਫ ਰਿਲੀਜ਼ਨ ਐਂਡ ਸਿੱਖ ਸਟੱਡੀਜ਼' ਦਾ ਅਗਲਾ ਅੰਕ ਲੋਕ ਅਰਪਣ
ਦੀਦਾਰ ਗੁਰਨਾ
ਫ਼ਤਿਹਗੜ੍ਹ ਸਾਹਿਬ, 14 ਜੂਨ 2022 - ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ਪ੍ਰਕਾਸ਼ਤ ਕੀਤੇ ਜਾਂਦੀ ਖੋਜ ਪੱਤਿ੍ਕਾ 'ਦ ਜਰਨਲ ਆਫ ਰਿਲੀਜ਼ਨ ਐਂਡ ਸਿੱਖ ਸਟੱਡੀਜ਼' ਦਾ ਅਗਲਾ ਅੰਕ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਅੰਕ ਵਿਚ ਦੇਸ਼ ਅਤੇ ਵਿਦੇਸ਼ ਦੇ ਗਿਆਰਾਂ ਵਿਦਵਾਨ ਖੋਜੀਆਂ ਦੇ ਪਰਚੇ ਪ੍ਰਕਾਸ਼ਤ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਹਮੇਸ਼ਾ ਹੀ ਗੁਰਮਤਿ, ਵਿਸ਼ਵ ਧਰਮ ਅਤੇ ਸਿੱਖ ਇਤਿਹਾਸ ਤੇ ਸੱਭਿਆਚਾਰ ਦੇ ਅਧਿਐਨ ਲਈ ਪ੍ਰਤੀਬੱਧ ਹੈ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਉਕਤ ਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰ ਵਾਲੀ ਇਹ ਖੋਜ ਪਤ੍ਰਿਕਾ ਅਧਿਐਨ ਅਤੇ ਖੋਜ ਜਗਤ ਦੇ ਸਿਰਮੌਰ ਵਿਦਵਾਨਾ ਰਾਹੀਂ ਰੀਵਿਊ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਕਿਰਨਦੀਪ ਕੌਰ ਨੇ ਆਖਿਆ ਕਿ ਵਿਭਾਗ ਵੱਲੋਂ ਅਜਿਹੇ ਖੋਜ ਅਤੇ ਅਧਿਐਨ ਦੇ ਉਪਰਾਲੇ ਭਵਿੱਖ ਵਿਚ ਵੀ ਜਾਰੀ ਰਹਿਣਗੇ। ਇਸ ਮੌਕੇ ਖੋਜ ਪੱਤ੍ਰਿਕਾ ਦੇ ਸੰਪਾਦਕ ਡਾ. ਹਰਦੇਵ ਸਿੰਘ ਨੇ ਖੋਜ ਪਰਚੇ ਭੇਜਣ ਵਾਲੇ ਸਮੂਹ ਵਿਦਵਾਨ ਸੱਜਣਾਂ ਅਤੇ ਮੁਲੰਕਣਕਾਰਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਅੱਗੇ ਵਾਸਤੇ ਵੀ ਅਜਿਹਾ ਹੀ ਸਹਿਯੋਗ ਮਿਲਦਾ ਰਹੇਗਾ।