ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵੱਲੋਂ ਸ਼ਾਇਰ ਤ੍ਰਿਲੋਕ ਸਿੰਘ ਢਿੱਲੋਂ ਦੀ ਪੁਸਤਕ ਦਾ ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 24 ਜੂਨ,2024:- ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵੱਲੋਂ ਮਕਬੂਲ ਸ਼ਾਇਰ ਤ੍ਰਿਲੋਕ ਸਿੰਘ ਢਿੱਲੋਂ ਦੇ ਗ਼ਜ਼ਲ ਸੰਗ੍ਰਹਿ 'ਵਾਟ ਹਯਾਤੀ ਦੀ' ਦਾ ਲੋਕ ਅਰਪਣ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਕੀਤਾ ਗਿਆ।ਸੰਸਥਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਡਾ. ਹਰਜਿੰਦਰ ਪਾਲ ਸਿੰਘ ਵਾਲੀਆ (ਪ੍ਰੋਫ਼ੈਸਰ ਆਫ਼ ਜਰਨਲਿਜ਼ਮ) ਮੁੱਖ ਮਹਿਮਾਨ ਵਜੋਂ ਅਤੇ ਭਾਸ਼ਾ ਵਿਗਿਆਨੀ ਡਾ. ਗੁਰਬਚਨ ਸਿੰਘ ਰਾਹੀ ਅਤੇ ਸਾਗਰ ਸੂਦ ਸੰਜੇ (ਅੰਤਰਰਾਸ਼ਟਰੀ ਕਵੀ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪੁਸਤਕ ਲੋਕ ਅਰਪਣ ਹੋਣ ਉਪਰੰਤ ਕਮਲ ਬਾਲਦ ਕਲਾਂ ਨੇ ਪੁਸਤਕ ਬਾਰੇ ਬਹੁਤ ਖ਼ੂਬਸੂਰਤ ਤਰੀਕੇ ਨਾਲ਼ ਵਿਸਥਾਰਪੂਰਵਕ ਪਰਚਾ ਪੜ੍ਹਿਆ। ਡਾ. ਗੁਰਬਚਨ ਸਿੰਘ ਰਾਹੀ ਨੇ ਤ੍ਰਿਲੋਕ ਸਿੰਘ ਢਿੱਲੋਂ ਦੀ ਸ਼ਾਇਰੀ ਬਾਰੇ ਅਤੇ ਇਸ ਪੁਸਤਕ ਦੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ।ਅੰਤਰਰਾਸ਼ਟਰੀ ਕਵੀ ਸਾਗਰ ਸੂਦ ਸੰਜੇ ਨੇ ਤ੍ਰਿਲੋਕ ਸਿੰਘ ਢਿੱਲੋਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਸਹਿਤਕ ਪੁਲਾਂਘਾਂ ਪੁੱਟਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਤ੍ਰਿਲੋਕ ਸਿੰਘ ਢਿੱਲੋਂ ਦੀ ਬੇਟੀ ਦ੍ਰਿਸਟਾਂਤ ਢਿੱਲੋਂ ਨੇ ਆਪਣੇ ਪਿਤਾ ਦੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ।
ਕਵੀ ਦਰਬਾਰ ਸੈਸ਼ਨ ਦੌਰਾਨ ਹਰਿਸੁਬੇਗ ਸਿੰਘ,ਜਗਤਾਰ ਨਿਮਾਣਾ,ਇੰਦਰ ਪਾਲ ਸਿੰਘ,ਅਲਫ਼ਾਜ਼, ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਕੁਲਜੀਤ ਕੌਰ ਪਟਿਆਲਾ,ਜਸਵਿੰਦਰ ਕੌਰ,ਅਮਰਜੀਤ ਕਸਕ, ਦਰਸ਼ਨ ਸਿੰਘ ਦਰਸ਼ ਪਸਿਆਣਾ,ਨਵਦੀਪ ਮੁੰਡੀ, ਅੰਗਰੇਜ ਵਿਰਕ, ਬਲਵਿੰਦਰ ਭੱਟੀ,ਕੁਲਵੰਤ ਨਾਰੀਕੇ, ਜੋਗਾ ਸਿੰਘ ਧਨੌਲਾ,ਰਾਮ ਸਿੰਘ ਬੰਗ, ਡਾ. ਜੀ. ਐੱਸ. ਆਨੰਦ,ਵੀਰਇੰਦਰ ਸਿੰਘ, ਕੈਪਟਨ ਚਮਕੌਰ ਸਿੰਘ ਚਹਿਲ, ਗੁਰਪ੍ਰੀਤ ਢਿੱਲੋਂ,ਜਸਵਿੰਦਰ ਸਿੰਘ ਖਾਰਾ,ਭਗਵੰਤ ਕੌਰ,ਤਰਲੋਚਨ ਮੀਰ, ਸਰਵਣ ਕੁਮਾਰ ਵਰਮਾ,ਤੇਜਿੰਦਰ ਸਿੰਘ ਅਨਜਾਨਾ, ਦ੍ਰਿਸਟਾਂਤ ਢਿੱਲੋਂ, ਗੁਰਮੁਖ ਸਿੰਘ ਜਾਗੀ, ਹਰੀ ਸਿੰਘ ਚਮਕ, ਸੁਖਵਿੰਦਰ ਸਿੰਘ, ਅਵਤਾਰਜੀਤ ਅਟਵਾਲ,ਕੁਲਦੀਪ ਕੌਰ ਧੰਜੂ, ਕ੍ਰਿਪਾਲ ਸਿੰਘ ਮੂਨਕ,ਸਤੀਸ਼ ਵਿਦਰੋਹੀ, ਡਾ. ਗੁਰਵਿੰਦਰ ਅਮਨ ਅਤੇ ਮੰਗਤ ਖ਼ਾਨ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਅਸ਼ਵਨੀ ਕੁਮਾਰ,ਮਨਿੰਦਰ ਸਿੰਘ,ਦਲੀਪ ਸਿੰਘ,ਗੁਰਦੀਪ ਸਿੰਘ ਸੱਗੂ,ਗਗਨਦੀਪ ਸਿੰਘ ਨੇ ਬਤੌਰ ਸਰੋਤੇ ਹਾਜ਼ਰੀ ਲਵਾਈ। ਤ੍ਰਿਲੋਕ ਸਿੰਘ ਢਿੱਲੋਂ ਨੇ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ।ਅੰਤ ਵਿੱਚ ਮਹਿਮਾਨਾਂ ਦਾ ਸਨਮਾਨ ਕਰਨ ਉਪਰੰਤ ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਸਾਰੇ ਮਹਿਮਾਨਾਂ ਅਤੇ ਸ਼ਾਇਰਾਂ ਦਾ ਧੰਨਵਾਦ ਕਰਕੇ ਆਪਣੀ ਗ਼ਜ਼ਲ ਦੇ ਕੁੱਝ ਸ਼ੇਅਰ ਸਾਂਝੇ ਕੀਤੇ।ਮੰਚ ਸੰਚਾਲਨ ਦੀ ਜ਼ਿਮੇਵਾਰੀ ਮੰਗਤ ਖ਼ਾਨ ਵੱਲੋਂ ਬਾਖ਼ੂਬੀ ਨਿਭਾਈ ਗਈ।ਸਾਰੇ ਸ਼ਾਇਰਾਂ ਦੇ ਭਰਪੂਰ ਸਹਿਯੋਗ ਸਦਕਾ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।