ਸ਼ਹੀਦੀ ਊਧਮ ਸਿੰਘ ਟਰੱਸਟ ਵੱਲੋਂ ਸ਼ਹੀਦੀ ਦਿਹਾੜੇ ਤੇ ਕਾਵਿ ਸੰਗ੍ਰਹਿ ਕਰਵਾਇਆ ਗਿਆ
ਬਲਵਿੰਦਰ ਸਿੰਘ ਧਾਲੀਵਾਲ
- ਵੱਖ-ਵੱਖ ਕਵੀਆਂ ਵੱਲੋਂ ਸ਼ਹੀਦ ਊਧਮ ਸਿੰਘ ਫਲਸਫੇ ਬਾਰੇ ਰਚਨਾ ਪੇਸ਼ ਕੀਤੀਆਂ
ਸੁਲਤਾਨਪੁਰ ਲੋਧੀ 31 ਜੁਲਾਈ 2021 - ਮਹਾਨ ਸ਼ਹੀਦ ਊਧਮ ਸਿੰਘ ਜੀ ਜਿਸ ਨੇ ਜਲ੍ਹਿਆਂ ਵਾਲੇ ਖੂਨੀ ਸਾਕੇ ਦਾ ਬਦਲਾ ਲੰਡਨ ਵਿੱਚ ਲਿਆ ਅੱਜ ਉਸ ਮਹਾਨ ਯੋਧੇ ਦੇ 81ਵੇਂ ਸ਼ਹੀਦੀ ਦਿਵਸ ਤੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਸੁਲਤਾਨਪੁਰ ਲੋਧੀ ਵਿਖੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ , ਬਾਰ ਐਸ਼ੋਸੀਏਸ਼ਨ, ਸਾਹਿਤ ਸਭਾ, ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ , ਅਤੇ ਵੱਖ – ਵੱਖ ਸਮਾਜ ਸੇਵੀ ਸੰਸਥਾਵਾ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।
ਜਿਸ ਵਿੱਚ ਵੱਖ- ਵੱਖ ਰਾਜਸੀ ਪਾਰਟੀਆ, ਸਮਾਜ ਸੇਵੀ ਸੰਸਥਾਵਾ ਅਤੇ ਹੋਰ ਆਗੂ ਪਹੁੰਚੇ ਅਤੇ ਸ਼ਹੀਦ ਦੇ ਬੁੱਤ ਤੇ ਹਾਰ ਪਾ ਕਿ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਸ਼ਹੀਦ ਊਧਮ ਸਿੰਘ ਦੇ ਜੀਵਨ, ਕੁਰਬਾਨੀ ਤੇ ਫਲਸਫੇ ਬਾਰੇ ਵਿਚਾਰ ਪੇਸ਼ ਕੀਤੇ ਗਏ। ਜਿਸ ਵਿੱਚ ਡਾਕਟਰ ਤੇਜਿੰਦਰ ਕੌਰ ਸੇਵਾ-ਮੁਕਤ ਪ੍ਰੈਫੇਸਰ ਤੇ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾਕਟਰ ਰਘਬੀਰ ਕੌਰ ਸੇਵਾ-ਮੁਕਤ ਪ੍ਰੈਫੇਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾਕਟਰ ਨਵਜੋਤ ਪ੍ਰਿੰਸੀਪਲ ਖਾਲਸਾ ਕਾਲਜ ਫਾਰ ਵੋਮੈਨ ਜਲੰਧਰ, ਡਾਕਟਰ ਤੇਜਿੰਦਰ ਵਿਰਲੀ ਪ੍ਰੈਫੈਸਰ, ਡੀ ਏ ਵੀ ਕਾਲਜ ਨਕੋਦਰ ਅਤੇ ਹੋਰ ਬਹੁਤ ਸਾਰੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕਾਵਿ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਜਿਸ ਵਿੱਚ ਪ੍ਰੋ ਕੁਲਵੰਤ ਸਿੰਘ ਔਜਲਾ, ਪ੍ਰੋ ਸਰਦੂਲ ਸਿੰਘ, ਚੰਨ ਮੋਮੀ, ਕੁਲਵਿੰਦਰ ਕੰਵਲ, ਜੱਗਾ ਸਿੰਘ ਸੇਖ ਮੰਗਾਂ, ਸੁਖਜਿੰਦਰ ਭੁੱਲਰ ਲਾਡੀ, ਮੁਖਤਿਆਰ ਸਿੰਘ ਚੰਦੀ, ਸੰਦੀਪ ਸਿੰਘ, ਅਜੀਤ ਸਿੰਘ ਸਤਾਬਗ੍ਰੜ, ਪ੍ਰੋਮਿਲਾ ਅਰੋੜਾ, ਮੁਖਤਿਆਰ ਸੋਹਤਾ ਆਦਿ ਨੇ ਕਿਸਾਨੀ ਅੰਦੋਲਨ ਅਤੇ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਕਾਵਿਤਾ ਪੇਸ਼ ਕੀਤੀਆਂ।
ਇਸ ਮੌਕੇ ਸੰਤ ਦਰਬਾਰਾ ਸਿੰਘ ਕਾਲਜ ਦੇ ਵਿਦਿਆਰਥੀਆਂ ਵੱਲੋਂ ਇੱਕ ਖਾਸ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਟੇਜ ਦੀ ਕਾਰਵਾਈ ਡਾਕਟਰ ਰਾਮ ਮੂਰਤੀ ਨੇ ਬਾਖੂਬੀ ਨਿਭਾਈ। ਇਸ ਮੌਕੇ ਡਾਕਟਰ ਬਲਜੀਤ ਕੌਰ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ।
ਇਸ ਮੌਕੇ ਐਡ. ਰਜਿੰਦਰ ਸਿੰਘ ਰਾਣਾ ,ਐਡ .ਸ਼ਿੰਗਾਰਾ ਸਿੰਘ , ਐਡ. ਕੇਹਰ ਸਿੰਘ ,ਐਡ. ਜਸਪਾਲ ਧੰਜੂ ,ਐਡ. ਸਤਨਾਮ ਸਿੰਘ ਮੋਮੀ, ਤਰੁਨ ਕੰਬੋਜ, ਤਜਿੰਦਰ ਸਿੰਘ ਧੰਜੂ, ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ, ਡਾ. ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਮਾਸਟਰ ਚਰਨ ਸਿੰਘ, ਸਰਪੰਚ ਸ਼ੇਰ ਸਿੰਘ ਮਸੀਤਾਂ, ਜਰਨੈਲ ਸਿੰਗ ਚੰਦੀ, ਰਵੀ ਪੀਏ, ਬਲਦੇਵ ਸਿੰਘ ਟੀਟਾ, ਸਤਨਾਮ ਸਿੰਘ ਬਾਜਵਾ, ਹਰਭਜਨ ਸਿੰਘ ਘੁੰਮਣ, ਅਮਰਜੀਤ ਸਿੰਘ ਟਿੱਬਾ, ਸਤਨਾਮ ਸਿੰਘ ਸਾਬੀ ਤਲਵੰਡੀ ਚੌਧਰੀਆਂ, ਸੁਖਜਿੰਦਰ ਸਿੰਘ ਲੋਧੀਵਾਲ, ਪਰਮਜੀਤ ਸਿੰਘ ਬਾਓਪੁਰ, ਹਰਵੰਤ ਸਿੰਘ ਵੜੈਚ, ਅਵਤਾਰ ਸਿੰਘ ਸੈਕਟਰੀ, ਸਰਵਨ ਸਿੰਘ ਭੌਰ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਜੱਥੇਦਾਰ ਜਸਵੀਰ ਸਿੰਘ ਭੌਰ ਸਾਬਕਾ ਸਰਪੰਚ, ਦਲਜੀਤ ਦੋਲੋਵਾਲੀਆ, ਸਰਵਨ ਸਿੰਘ, ਜਸਵੰਤ ਸਿੰਘ ਕਰਮਜੀਤ ਪੁਰ, ਅਮਰੀਕ ਸਿੰਘ ਚੰਦੀ, ਸਤਨਾਮ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸ਼ਹਿਰੀ, ਜਰਨੈਲ ਸਿੰਘ ਸ਼ਾਲਾਪੁਰ ਬੇਟ, ਤਰਨਜੋਤ ਸਿੰਘ, ਕਸ਼ਮੀਰ ਸਿੰਘ, ਕਾਮਰੇਡ ਬਲਦੇਵ ਸਿੰਘ, ਬਲਦੇਵ ਸਿੰਘ ਆਲੂਪੁਰ ਆਦਿ ਹਾਜ਼ਰ ਸਨ।