ਪਟਿਆਲਾ, 14 ਨਵੰਬਰ 2018 - ਵਿਸ਼ਵ ਪੰਜਾਬੀ ਭਾਈਚਾਰਾ ਰਜਿ. ਚੰਡੀਗੜ੍ਹ ਵੱਲੋਂ ਆਜ਼ਾਦ ਪੰਜਾਬੀ ਮੰਚ ਕੁਆਲਾਲੰਪੁਰ, ਮਲੇਸ਼ੀਆ ਦੇ ਸਹਿਯੋਗ ਨਾਲ 22 ਅਤੇ 23 ਨਵੰਬਰ ਨੂੰ 'ਵਿਸ਼ਵ ਪੰਜਾਬੀ ਭਾਈਚਾਰਾ :ਵਰਤਮਾਨ ਅਤੇ ਭਵਿੱਖ' ਵਿਸ਼ੇ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਇੰਡੀਅਨ ਕਲਚਰ ਸੈਂਟਰ ਕੁਆਲਾਲੰਪੁਰ(ਮਲੇਸ਼ੀਆ) ਵਿਖੇ ਦੋ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ।
ਇਸ ਵਿਸ਼ਵ ਪੰਜਾਬੀ ਕਾਨਫਰੰਸ ਦੇ ਪੰਜਾਬ ਤੋਂ ਡਾ.ਕੰਵਰ ਜਸਵਿੰਦਰ ਪਾਲ ਸਿੰਘ, ਤਰਲੋਚਨ ਸਿੰਘ ਤੋਚੀ ਅਤੇ ਮਲੇਸ਼ੀਆ ਤੋਂ ਮਨਦੀਪ ਸਿੰਘ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਪ੍ਰਬੰਧਕ ਇੰਜੀਨੀਅਰ ਸਤਨਾਮ ਸਿੰਘ ਮੱਟੂ ਨੇ ਦੱਸਿਆ ਕਿ ਇਸ ਕਾਨਫਰੰਸ ਵਿੱੱਚ ਕੈਨੇਡਾ, ਅਮਰੀਕਾ, ਆਸਟਰੇਲੀਆ ਤੋਂ ਇਲਾਵਾ ਪੰਜਾਬ ਤੋਂ 100 ਤੋਂ ਜਿਆਦਾ ਡੈਲੀਗੇਟਾਂ ਦਾ ਸਮੂਹ ਇਸ ਕਾਨਫਰੰਸ ਵਿੱਚ ਹਿੱਸਾ ਲਵੇਗਾ।ਇਸ ਕਾਨਫਰੰਸ ਵਿੱਚ ਮਾਂ ਬੋਲੀ ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਭਾਈਚਾਰੇ ਨੂੰ ਵਰਤਮਾਨ ਦਰਪੇਸ਼ ਮੁਸ਼ਕਿਲਾਂ ਅਤੇ ਇਸਦੀ ਆਣ ਬਾਣ ਸ਼ਾਨ ਦੀ ਬਰਕਰਾਰੀ ਉੱਪਰ ਵਿਸਥਾਰ ਪੂਰਵਕ ਸਾਹਿਤਕਾਰ ਅਤੇ ਵਿਦਵਾਨ ਚਰਚਾ ਕਰਨਗੇ।ਇਸ ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਦੀਪ ਬਤਰਾ ਚੇਅਰਮੈਨ ਆਜ਼ਾਦ ਪੰਜਾਬੀ ਮੰਚ,ਸ੍ਰੀ ਮਿਰਾਦੁਲ ਕੁਮਾਰ ਮਲੇਸ਼ੀਆ ਚ ਭਾਰਤ ਦੇ ਹਾਈ ਕਮਿਸ਼ਨਰ, ਡਾ.ਰਵੀ ਰਵਿੰਦਰ ਦਿੱਲੀ ਯੂਨੀਵਰਸਿਟੀ,ਸ੍ਰੀ ਅਮਰਪਾਲ ਸਿੰਘ ਰੰਧਾਵਾ ਮੀਤ ਪ੍ਰਧਾਨ ਵਿਸ਼ਵ ਪੰਜਾਬੀ ਭਾਈਚਾਰਾ,ਅਸ਼ੋਕ ਕੁਮਾਰ ਗੁਪਤਾ ਸਕੱਤਰ ਵਿਸ਼ਵ ਪੰਜਾਬੀ ਭਾਈਚਾਰਾ, ਡਾ. ਦੀਪਕ ਮਨਮੋਹਨ ਸਿੰਘ, ਪ੍ਰਿੰਸੀਪਲ ਐਸ ਐਸ ਸੰਘਾ,ਡਾ.ਬਲਵੰਤ ਸਿੰਘ ਸੰਧੂ,ਡਾ.ਸਤਨਾਮ ਸਿੰਘ ਜੱਸਲ, ਬੀਬਾ ਬਲਵੰਤ,ਡਾ.ਇਕਬਾਲ ਸਿੰਘ ਸੰਧੂ, ਡਾ.ਪ੍ਰਿਥਵੀ ਰਾਜ ਥਾਪਰ, ਡਾ.ਨਿਰਮਲ ਸਿੰਘ ਬਾਸੀ,ਪ੍ਰੋਫੈਸਰ ਸਵੇਤਾ ਮਹਿੰਦਰਾ, ਡਾ.ਮਹਿੰਦਰ ਕੁਮਾਰ, ਦਰਸ਼ਨ ਬੁੱਟਰ, ਡਾ.ਬਲਜਿੰਦਰ ਕੌਰ, ਮਨਜੀਤ ਇੰਦਰਾ ਆਦਿ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਆਪਣੇ ਵਿਚਾਰ ਸਾਂਝੇ ਕਰਨਗੇ।