ਟੱਲੇਵਾਲੀਆ ਪਰਿਵਾਰ ਵੱਲੋਂ ਰਾਜਵਿੰਦਰ ਸਿੰਘ ਮੱਲੀ ਦਾ ਕਵਿਸ਼ਰੀ ਜਥਾ ਸਨਮਾਨਿਤ ਅਮਨ ਅਚਰਵਾਲ ਦੇ ਗੀਤ ਸੰਗ੍ਰਹਿ ਪਰਦੇਸੀ ਕੂੰਜਾਂ ਤੇ ਕਰਵਾਈ ਗੋਸ਼ਟੀ
ਬਰਨਾਲਾ, 13 ਅਕਤੂਬਰ 2024: ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਅਤੇ ਪਰਿਵਾਰ ਵੱਲੋਂ ਬੇਬੇ ਗੁਰਦਿਆਲ ਕੌਰ ਤੇ ਬਾਪੂ ਹਰਚੰਦ ਸਿੰਘ ਟੱਲੇਵਾਲੀਆ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਠਵਾਂ ਪੁਰਸਕਾਰ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੂੰ ਦਿੱਤਾ ਗਿਆ !ਸਨਮਾਨ ਸਮਾਰੋਹ ਬਾਰੇ ਬੋਲਦਿਆਂ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਅੱਜ ਜਦੋਂ ਲੋਕੀ ਆਪਣੇ ਮਾਤਾ ਪਿਤਾ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਰਹੇ ਹਨ ਤਾਂ ਇਸ ਮੌਕੇ ਸਾਹਿਤਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਸਮਾਜ ਦੇ ਰਾਹ ਦਸੇਰੇ ਬਣਨ ਉਹ ਅਜਿਹੀਆਂ ਰਵਾਇਤਾਂ ਸਮਾਜ ਵਿੱਚ ਪਾਉਣ ਕਿ ਜਿਉਂਦੇ ਜੀਅ ਮਾਪਿਆਂ ਦੀ ਘਰਾਂ ਵਿੱਚ ਹੀ ਦੇਖਭਾਲ ਕੀਤੀ ਜਾਵੇ ਅਤੇ ਮਾਪਿਆਂ ਦੇ ਤੁਰ ਜਾਣ ਤੋਂ ਬਾਅਦ ਉਹਨਾਂ ਦੀਆਂ ਯਾਦਾਂ ਨੂੰ ਉਸਾਰੂ ਢੰਗ ਨਾਲ ਮਨਾਇਆ ਜਾਵੇ।
ਜਿਸ ਤਰ੍ਹਾਂ ਕਿ ਮਾਲਵਾ ਸਾਹਿਤ ਸਭਾ ਮਨਾ ਰਹੀ ਹੈ !ਇਸ ਮੌਕੇ ਡਾ ਅਮਨ ਅਚਰਵਾਲ ਦੇ ਗੀਤ ਸੰਗ੍ਰਹਿ ਪਰਦੇਸੀ ਕੂੰਜਾਂ ਉੱਪਰ ਗੋਸ਼ਟੀ ਕਰਵਾਈ ਗਈ ਜਿਸ ਉੱਪਰ ਪਰਚਾ ਪੜ੍ਹਦਿਆਂ ਡਾ ਰਾਮਪਾਲ ਸਿੰਘ ਨੇ ਕਿਹਾ ਕਿ ਅਮਨ ਅੱਚਰਵਾਲ ਦੇ ਗੀਤ ਪਾਠਕਾਂ ਨੂੰ ਇਸ ਰੁੱਖੀ ਤੇ ਨਿਰਦਈ ਜ਼ਿੰਦਗੀ ਵਿਚ ਨਵੇਂ ਬੀਜਾਂ ਦੇ ਪੁੰਗਰਨ ਦਾ ਅਹਿਸਾਸ ਕਰਵਾਉਂਦੇ ਹਨ। ਭਾਰਤੀ ਸਾਹਿਤ ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਅਮਨ ਅੱਚਰਵਾਲ ਦੇ ਗੀਤ ਮਨੁੱਖੀ ਮਨ ਦਾ ਜਜ਼ਬਾਤੀ ਤੇ ਸਰੋਦੀ ਬੋਲੀ ਵਿੱਚ ਕਲਾਮਈ ਪ੍ਰਗਟਾਅ ਹਨ ਜੋ ਪਾਠਕਾਂ ਨੂੰ ਸੁਹਜਾਤਮਕ ਆਨੰਦ ਪ੍ਰਦਾਨ ਕਰਦੇ ਹਨ। ਲੋਕ ਗਾਇਕ ਜੁਗਰਾਜ ਧੌਲਾ ਨੇ ਕਿਹਾ ਕਿ ਅਮਨ ਅਚਰਵਾਲ ਦੇ ਗੀਤ ਜਿੱਥੇ ਵਿਰਸੇ ਅਤੇ ਸੱਭਿਆਚਾਰ ਦੀ ਬਾਤ ਪਾਉਂਦੇ ਹਨ ਉਥੇ ਇਹਨਾਂ ਗੀਤਾਂ ਵਿੱਚ ਇਨਕਲਾਬੀ ਰੰਗ ਵੀ ਝਲਕਦਾ ਹੈ!
ਇਹਨਾਂ ਤੋਂ ਇਲਾਵਾ ਹਰਚਰਨ ਸਿੰਘ ਸੰਧੂ ਨਾਵਲਕਾਰ ਦਰਸ਼ਨ ਸਿੰਘ ਗੁਰੂ ਜਗਤਾਰ ਜਜ਼ੀਰਾ ਕਹਾਣੀਕਾਰ ਪਵਨ ਪਰਿੰਦਾ ਹਾਕਮ ਸਿੰਘ ਰੂੜੇਕੇ ਡਾ ਅਮਨਦੀਪ ਸਿੰਘ ਟੱਲੇਵਾਲੀਆ ਅਤੇ ਜਸਵਿੰਦਰ ਸਿੰਘ ਛਿੰਦਾ ਦੇਹੜਕੇ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ! ਇਸ ਮੌਕੇ ਜਸਵਿੰਦਰ ਸਿੰਘ ਛਿੰਦਾ ਦਾ ਕਹਾਣੀ ਸੰਗ੍ਰਹਿ ਤੇ ਦਿਲ ਫਿਰ ਉਦਾਸ ਹੋ ਗਿਆ ਵੀ ਲੋਕ ਅਰਪਣ ਕੀਤਾ ਗਿਆ। ਉਪਰੰਤ ਹੋਏ ਕਵੀ ਦਰਬਾਰ ਵਿੱਚ ਸਾਗਰ ਸਿੰਘ ਸਾਗਰ ਡਾ ਉਜਾਗਰ ਸਿੰਘ ਮਾਨ ਰਾਜਿੰਦਰ ਸ਼ੌਂਕੀ ਜਗਤਾਰ ਬੈਂਸ ਅਜੀਤ ਅਚਰਵਾਲ ਮੱਖਣ ਧਨੇਰ ਦਲਵਾਰ ਸਿੰਘ ਧਨੌਲਾ ਅਜਾਇਬ ਸਿੰਘ ਕੋਟਲੀ ਕਲਾ ਗੁਰਤੇਜ ਸਿੰਘ ਮੱਖਣ ਲਖਵਿੰਦਰ ਸਿੰਘ ਠੀਕਰੀਵਾਲ ਸਿੰਦਰ ਧੌਲਾ ਸੁਰਜੀਤ ਸਿੰਘ ਦੇਹੜ ਮਲਕੀਤ ਸਿੰਘ ਗਿੱਲ ਰਜਨੀਸ਼ ਕੌਰ ਬਬਲੀ ਸੁਖਵਿੰਦਰ ਸਿੰਘ ਸਨੇਹ ਮਨਜੀਤ ਸਿੰਘ ਸਾਗਰ ਤੇਜਿੰਦਰ ਚੰਡਿਹੋਕ ਰਾਮ ਸਿੰਘ ਬੀਹਲਾ ਅਤੇ ਰਘਵੀਰ ਸਿੰਘ ਗਿੱਲ ਕੱਟੂ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ!
ਸਭਾ ਦੀ ਰਿਵਾਇਤ ਮੁਤਾਬਕ ਡਾਕਟਰ ਅਮਨ ਅਚਰਵਾਲ ਦਾ ਇਸ ਮੌਕੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਸਿੰਘ ਗਿੱਲ ਗਿਆਨੀ ਕਰਮ ਸਿੰਘ ਭੰਡਾਰੀ ਹਰਚਰਨ ਸਿੰਘ ਚਹਿਲ ਕੈਪਟਨ ਦਰਬਾਰਾ ਸਿੰਘ ਪੱਖੋਕੇ ਹੈਡ ਮਾਸਟਰ ਰਣਜੀਤ ਸਿੰਘ ਟੱਲੇਵਾਲ ਗੁਰਸੇਵਕ ਸਿੰਘ ਧੌਲਾ ਪ੍ਰਭਜੀਤ ਸਿੰਘ ਅਚਰਵਾਲ ਲਾਲ ਸਿੰਘ ਮਾਣੂਕੇ ਅਤੇ ਪਰਮਜੀਤ ਸਿੰਘ ਅੱਚਰਵਾਲ ਹਰਬੰਸ ਸਿੰਘ ਟੱਲੇਵਾਲ ਅਤੇ ਮਾਸਟਰ ਮਨਜੀਤ ਸਿੰਘ ਠੀਕਰੀਵਾਲ ਹਾਜ਼ਰ ਸਨ!