ਦੋਸਤੋ!
ਸ਼ੁਭ ਸਵੇਰ ਮੁਬਾਰਕ
ਪਿਛਲੀ ਸਦੀ ਦੇ ਸਤਵੇਂ ਦਹਾਕੇ ਵਿੱਚ ਜਦ ਅਸੀਂ ਜਵਾਨ ਹੋਏ ਤਾਂ ਐੱਮ ਏ ਕਰਦਿਆਂ ਡਾ: ਐੱਸ ਪੀ ਸਿੰਘ ਜੀ ਦੀ ਪ੍ਰੇਰਨਾ ਨਾਲ ਮੈਂ ਤੇ ਸ਼ਮਸ਼ੇਰ ਸੱੰਘ ਸੰਧੂ ਸਮੇਤ ਦੋਸਤਾਂ ਦੇ ਕਾਫ਼ਲੇ ਨੇ ਕਮਲੇਸ਼ਵਰ ਦੀ ਸੰਪਾਦਨਾ ਹੇਠ ਹਿੰਦੀ ਪੰਦਰਾਂ ਰੋਜ਼ਾ ਮੈਗਜ਼ੀਨ ਸਾਰਿਕਾ ਪੜ੍ਹਨਾ ਸ਼ੁਰੂ ਕੀਤਾ।
ਇਸ ਚ ਕਦੇ ਕਦੇ ਹਿੰਦੀ ਗ਼ਜ਼ਲ ਛਪਦੀ ਦੁਸ਼ਿਅੰਤ ਕੁਮਾਰ ਦੀ। ਮੈਂ ਕਾਤਰਾਂ ਸੰਭਾਲ ਲੈਂਦਾ ਸਾਂ।
ਇੱਕ ਕਾਪੀ ਚ ਇਨ੍ਹਾਂ ਦਾ ਗੁਰਮੁਖੀ ਸਰੂਪ ਤਿਆਰ ਕਰ ਲੈਂਦਾ।
ਦੁਸ਼ਿਅੰਤ ਕੁਮਾਰ ਦੀ ਗ਼ਜ਼ਲ ਪੁਸਤਕ ਸਾਏ ਮੇਂ ਧੂਪ ਛਪੀ ਤਾਂ ਬੁੱਕਸ ਮਾਰਕੀਟ ਲੁਧਿਆਣਾ ਦੀ ਤੰਗ ਗਲੀ ਵਿਚਲੇ ਦੋਆਬਾ ਹਾਊਸ ਤੋਂ ਪੰਜ ਰੁਪਏ ਦੀ ਖ਼ਰੀਦ ਕੇ ਲਿਆਂਦੀ। ਰਲ਼ ਕੇ ਪੜ੍ਹੀ।
ਪਿੰਡ ਜਾਣ ਲੱਗਿਆਂ ਜਲੰਧਰ ਉੱਤਰ ਕੇ ਭਾ ਜੀ ਬਰਜਿੰਦਰ ਸਿੰਘ ਹਮਦਰਦ ਦੇ ਵਿਜੈ ਨਗਰ ਵਾਲੇ ਘਰ ਪਹੁੰਚਿਆ ਤਾਂ ਅਕਾਸ਼ਵਾਣੀ ਵਾਲੇ ਵੱਡੇ ਸ਼ਾਇਰ ਸ ਸ ਮੀਸ਼ਾ ਜੀ ਆਏ ਹੋਏ ਸਨ।
ਪੂਰਾ ਦੁਪਹਿਰਾ ਮੈਂ ਇਹ ਪੂਰੀ ਕਿਤਾਬ ਪੜ੍ਹੀ ਗਿਆ ਉਹ ਦੋਵੇਂ ਸੁਣੀ ਗਏ।
ਕਾਸ਼! ਉਹ ਦਿਨ ਕਦੇ ਮੋੜ ਕੇ ਲਿਆਂਦੇ ਜਾ ਸਕਣ।
ਭਾ ਜੀ ਬਰਜਿੰਦਰ ਤੇ ਮੀਸ਼ਾ ਜੀ ਦੀ ਪ੍ਰੇਰਨਾ ਕਾਰਨ ਪਿੰਡ ਜਾ ਕੇ ਪੂਰੀ ਕਿਤਾਬ ਮੈਂ ਦੋ ਲਕੀਰੀ ਕਾਪੀ ਤੇ ਗੁਰਮੁਖੀ ਚ ਰੂਪਾਂਤਰਿਤ ਕਰ ਦਿੱਤੀ।
ਪਰ ਮੇਰਾ ਤਿਆਰ ਮਸੌਦਾ ਕਿਸੇ ਸੰਪਾਦਕ ਕੋਲ ਵਿਸ਼ੇਸ਼ ਅੰਕ ਛਪਣ ਲਈ ਗਿਆ ਗੁਆਚ ਗਿਆ।
ਦੁਸ਼ਿਅੰਤ ਕੁਮਾਰ ਦੀ ਮੌਤ ਹੋਣ ਕਾਰਨ ਕਾਪੀ ਰਾਈਟ ਦਾ ਵੀ ਅੜਿੱਕਾ ਸੀ। ਰਾਜਕਮਲ ਪ੍ਰਕਾਸ਼ਨ ਤੋਂ ਪਰਵਾਨਗੀ ਮੰਗੀ, ਉਨ੍ਹਾਂ ਦੁਸ਼ਿਅੰਤ ਦੀ ਪਤਨੀ ਵੱਲ ਤੋਰ ਦਿੱਤਾ। ਗੱਲ ਸਿਰੇ ਨਾ ਲੱਗੀ।
ਸਾਏ ਮੇਂ ਧੂਪ ਦੇ ਇੱਕ ਦੋ ਦੋਸਤਾਂ ਦੇ ਕੀਤੇ ਰੂਪਾਂਤਰਣ ਛਪੇ। ਚੰਗਾ ਲੱਗਿਆ।
ਮੈਂ ਫਿਰ ਇਸ ਪੁਸਤਕ ਨੂੰ ਪੜ੍ਹ ਰਿਹਾਂ। ਬਠਿੰਡਾ ਤੋਂ ਮਿੱਤਰ ਗੁਰਪ੍ਰੀਤ ਆਰਟਿਸਟ ਨੇ ਅੱਜ ਸਵੇਰੇ ਇਹ ਗ਼ਜ਼ਲ ਦੇਵਨਾਗਰੀ ਅੱਖਰਾਂ ਚ ਭੇਜੀ,ਮੈਂ ਗੁਰਮੁਖੀ ਰੂਪ ਕਰਕੇ ਭੇਜ ਰਿਹਾਂ।
ਤੁਸੀਂ ਵੀ ਇਹ ਗ਼ਜ਼ਲ ਪੜ੍ਹੋ
ਹਿੰਦੀ ਗ਼ਜ਼ਲ
ਦੁਸ਼ਿਅੰਤ ਕੁਮਾਰ
ਯੇ ਸਾਰਾ ਜਿਸਮ ਝੁਕ ਕਰ ਬੋਝ ਸੇ ਦੂਹਰਾ ਹੁਆ ਹੋਗਾ।
ਮੈਂ ਸਜਦੇ ਮੇਂ ਨਹੀਂ ਥਾ ਆਪ ਕੋ ਧੋਖਾ ਹੁਆ ਹੋਗਾ।
ਯਹਾਂ ਤੱਕ ਆਤੇ ਆਤੇ ਸੂਖ ਜਾਤੀ ਹੈਂ ਕਈ ਨਦੀਆਂ,
ਮੁਝੇ ਮਾਲੂਮ ਹੈ ਪਾਨੀ ਕਹਾਂ ਠਹਿਰਾ ਹੁਆ ਹੋਗਾ।
ਗ਼ਜ਼ਬ ਯਿਹ ਹੈ ਕਿ ਆਪਨੀ ਮੌਤ ਕੀ ਆਹਟ ਨਹੀਂ ਸੁਨਤੇ,
ਵੋਹ ਸਭ ਕੇ ਸਭ ਪਰੇਸ਼ਾਂ ਹੈਂ ਯਹਾਂ ਪਰ ਕਿਆ ਹੁਆ ਹੋਗਾ।
ਤੁਮ੍ਹਾਰੇ ਸ਼ਹਿਰ ਮੇਂ ਯੇ ਸ਼ੋਰ ਸੁਨ ਸੁਨ ਕਰ ਤੋ ਲਗਤਾ ਹੈ,
ਕਿ ਇਨਸਾਨੋਂ ਕੇ ਜੰਗਲ ਮੇਂ ਕੋਈ ਹਾਂਕਾ ਹੁਆ ਹੋਗਾ।
ਕਈ ਫਾਕੇ ਬਿਤਾ ਕਰ ਮਰ ਗਿਆ ਜੋ ਉਸ ਕੇ ਬਾਰੇ ਮੇਂ,
ਵੋ ਸਭ ਕਹਿਤੇ ਹੈਂ ਅਬ ਐਸਾ ਨਹੀਂ ਐਸਾ ਹੁਆ ਹੋਗਾ।
ਯਹਾਂ ਤੋ ਸਿਰਫ਼ ਗੂੰਗੇ ਔਰ ਬਹਿਰੇ ਲੋਗ ਬਸਤੇ ਹੈਂ,
ਖ਼ੁਦਾ ਜਾਨੇ ਯਹਾਂ ਪਰ ਕਿਸ ਤਰਹ ਜਲਸਾ ਹੁਆ ਹੋਗਾ।
ਚਲੋ ਅਬ ਯਾਦਗਾਰੋਂ ਕੀ ਅੰਧੇਰੀ ਕੋਠੜੀ ਖੋਲੇਂ,
ਕਮ ਅਜ਼ ਕਮ ਏਕ ਵੋ ਚਿਹਰਾ ਤੋ ਪਹਿਚਾਨਾ ਹੁਆ ਹੋਗਾ।