ਪਟਿਆਲਾ 9 ਜੁਲਾਈ 2017: ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਵਿਖੇ ਉਘੇ ਪਰਵਾਸੀ ਪੰਜਾਬੀ ਕਵੀ ਗਿੱਲ ਮੋਰਾਂਵਾਲੀ ਰਚਿਤ ਕਾਵਿ ਸੰਗ੍ਰਹਿ ‘ਔਰਤ ਦੂਜਾ ਰੱਬ` ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`, ਦਿਆਲ ਸਿੰਘ ਈਵਨਿੰਗ ਕਾਲਜ, ਨਵੀਂ ਦਿੱਲੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਪ੍ਰਿਥਵੀ ਰਾਜ ਥਾਪਰ, ਡਾ. ਹਰਸ਼ਿੰਦਰ ਕੌਰ ਐਮ.ਡੀ.,ਪੰਜਾਬੀ ਪ੍ਰਕਾਸ਼ਕ ਤਰਲੋਚਨ ਸਿੰਘ (ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ) ਅਤੇ ਹਰੀਦੱਤ ਹਬੀਬ ਆਦਿ ਅਹਿਮ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ।
ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਉਪਰ ਹੋ ਰਹੇ ਹਮਲੇ ਚਿੰਤਾਜਨਕ ਹਨ ਅਤੇ ਹਰ ਪੰਜਾਬੀ ਨੂੰ ਆਪਣੀ ਮਾਂ ਬੋਲੀ ਦੀ ਰਖਵਾਲੀ ਲਈ ਹਰ ਚੁਣੌਤੀ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।ਉਹਨਾਂ ਇਹ ਵੀ ਕਿਹਾ ਕਿ ਪਰਵਾਸੀ ਅਤੇ ਭਾਰਤੀ ਪੰਜਾਬੀ ਲੇਖਕਾਂ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਕਰਨ ਲਈ ਅੱਧੀ ਸਦੀ ਤੋਂ ਇਕ ਪੁੱਲ ਦਾ ਕੰਮ ਕਰਦੀ ਆ ਰਹੀ ਹੈ। ਡਾ. ਪ੍ਰਿਥਵੀ ਰਾਜ ਥਾਪਰ ਨੇ ਗਿੱਲ ਮੋਰਾਂਵਾਲੀ ਦੀ ਖ਼ੂਬਸੂਰਤੀ ਸ਼ਾਇਰੀ ਦੇ ਹਵਾਲੇ ਨਾਲ ਕਿਹਾ ਕਿ ਸਮਾਜ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ ਅਤੇ ਲੇਖਕ ਉਹਨਾਂ ਦਾ ਸਮਾਧਾਨ ਦੱਸਦਾ ਹੈ।
ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਵਰਤਮਾਨ ਕਲਮਕਾਰਾਂ ਨੇ ਔਰਤ ਦੀ ਮਾਨਸਿਕਤਾ ਨੂੰ ਠੀਕ ਅਰਥਾਂ ਵਿਚ ਸਮਝਣ ਦੀ ਲੋੜ ਉਪਰ ਬਲ ਦਿੱਤਾ ਹੈ।ਪੁਸਤਕ ਬਾਰੇ ਪੇਪਰ ਪੜ੍ਹਦਿਆਂ ਡਾ. ਹਰਜੀਤ ਸਿੰਘ ਸੱਧਰ ਨੇ ਕਿਹਾ ਕਿ ਗਿੱਲ ਮੋਰਾਂਵਾਲੀ ਵੱਲੋਂ ਔਰਤ ਨੂੰ ਰੱਬ ਦਾ ਦਰਜ਼ਾ ਦੇਣ ਪਿੱਛੇ ਔਰਤ ਦੇ ਵਿਸ਼ਾਲ ਮਨ ਵਿਚ ਛੁਪੀ ਹੋਈ ਮੁਹੱਬਤ ਹੈ ਜੋ ਹਰ ਮਨੁੱਖੀ ਵਰਗ ਨੂੰ ਹਮੇਸ਼ਾ ਸਨੇਹ ਦੀਆਂ ਨਜਰਾਂ ਨਾਲ ਵੇਖਦੀ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ ਨੇ ਗਿੱਲ ਮੋਰਾਂਵਾਲੀ ਦੀ ਪੁਸਤਕ ਵਿਚਲੀ ਉਰਦੂ ਸ਼ਬਦਾਵਲੀ ਦੀ ਪੰਜਾਬੀ ਭਾਸ਼ਾ ਨਾਲ ਕਦੀਮੀ ਸਾਂਝ ਦਾ ਜ਼ਿਕਰ ਕੀਤਾ।ਇਸ ਦੌਰਾਨ ਗਿੱਲ ਮੋਰਾਂਵਾਲੀ ਨੂੰ ਪੰਜਾਬੀ ਸਾਹਿਤ ਸਭਾ ਵੱਲੋਂ ਸਨਮਾਨ ਪ੍ਰਦਾਨ ਕੀਤਾ ਗਿਆ ਜੋ ਤਰਲੋਚਨ ਸਿੰਘ ਹੋਰਾਂ ਨੇ ਪ੍ਰਾਪਤ ਕੀਤਾ।ਇਸ ਅਵਸਰ ਤੇ ਬਾਬੂ ਸਿੰਘ ਰੈਹਲ, ਹਰਗੁਣਪ੍ਰੀਤ ਸਿੰਘ, ਲੈਕਚਰਾਰ ਧਰਮਿੰਦਰ ਸਿੰਘ ਨੇ ਵੀ ਵੱਖ ਵੱਖ ਪੱਖਾਂ ਤੋਂ ਗਿੱਲ ਮੋਰਾਂਵਾਲੀ ਦੇ ਜੀਵਨ ਅਤੇ ਉਸ ਦੇ ਸਾਹਿਤਕ ਸੰਸਾਰ ਬਾਰੇ ਮੁੱਲਵਾਨ ਚਰਚਾ ਕੀਤੀ।
ਅਗਲੇ ਦੌਰ ਵਿਚ ਹਰੀਦੱਤ ਹਬੀਬ,ਕੁਲਵੰਤ ਸਿੰਘ, ਰੰਗਕਰਮੀ ਗਿਆਨ ਗੱਖੜ, ਪ੍ਰੋ. ਜੇ.ਕੇ.ਮਿਗਲਾਨੀ,ਨਵਦੀਪ ਮੁੰਡੀ, ਕੁਲਦੀਪ ਪਟਿਆਲਵੀ,ਗੁਰਵਿੰਦਰ ਕੌਰ,ਹਰੀ ਸਿੰਘ ਚਮਕ,ਗੁਰਪ੍ਰੀਤ ਸਿੰਘ ਜਖਵਾਲੀ,ਕੁਲਬੀਰ ਸਿੰਘ ਬਾਦਲ,ਭਾਸ਼ੋ,ਨਿਰਪਜੋਤ ਕੌਰ,ਸੰਦੀਪ ਕੌਰ, ਪ੍ਰਿੰਸੀਪਲ ਅਰਚਨਾ ਮਹਾਜਨ, ਹੌਬੀ ਸਿੰਘ, ਸਜਨੀ ਬਾਤਿਸ਼,ਕੋਮਲਪ੍ਰੀਤ ਕੌਰ ਘੱਗਾ, ਡਾ. ਜੀ.ਐਸ.ਆਨੰਦ, ਐਮ.ਐਸ.ਜੱਗੀ,ਗੱਜਾਦੀਨ ਪੱਬੀ,ਗੁਰਬਚਨ ਸਿੰਘ ਵਿਰਦੀ,ਬਲਬੀਰ ਜਲਾਲਾਬਾਦੀ,ਅਮਰਿੰਦਰ ਸੋਹਲ,ਮਾਸਟਰ ਰਾਜ ਸਿੰਘ ਬਧੌਛੀ,ਸੰਜੇ ਦਰਦੀ,ਸੁਖਵਿੰਦਰ ਸਿੰਘ ਸੁੱਖੀ, ਹਰਨੂਰ ਸਿੰਘ ਰੰਧਾਵਾ,ਕਰਨ ਪਰਵਾਜ਼,ਸੋਹੇਲ ਖਾਨ,ਅਰਸ਼ ਅਲੀ ਆਦਿ ਨੇ ਵੰਨ ਸੁਵੰਨੇ ਵਿਸ਼ਿਆਂ ਵਾਲੀਆਂ ਰਚਨਾਵਾਂ ਸੁਣਾਈਆਂ। ਸਮਾਗਮ ਵਿਚ ਡਾ. ਗੁਰਪਾਲ ਸਿੰਘ,ਗੁਰਿੰਦਰ ਸਿੰਘ ਸੇਠੀ, ਫੋਟੋਕਾਰ ਯਸ਼ਪਾਲ ਬੇਦੀ, ਡਾ. ਜਗਰੂਪ ਕੌਰ,ਅੰਮ੍ਰਿਤਪਾਲ ਸਿੰਘ ਸ਼ੈਦਾ, ਪ੍ਰਗਟ ਸਿੰਘ ਦਾਹੀਆ,ਗੁਰਪ੍ਰੀਤ ਸਿੰਘ ਕਾਠਮੱਠੀ, ਹਰਬੰਸ ਸਿੰਘ ਮਾਨਕਪੁਰੀ,ਦਲੀਪ ਸਿੰਘ ਨਿਰਮਾਣ, ਜਸਵੰਤ ਸਿੰਘ ਸਿੱਧੂ, ਜੋਗਾ ਸਿੰਘ ਧਨੌਲਾ,ਗਗਨਪ੍ਰੀਤ ਕੌਰ,ਓਮਨਪ੍ਰੀਤ ਕੌਰ,ਮਨਵੀਰ ਕੌਰ,ਰਮਨਦੀਪ ਕੌਰ,ਰਾਜਵਿੰਦਰ ਸਿੰਘ,ਜਸਵਿੰਦਰ ਸਿੰਘ ਬਰਸਟ ਆਦਿ ਵੀ ਹਾਜ਼ਰ ਸਨ। ਅੰਤ ਵਿਚ ਤਰਲੋਚਨ ਸਿੰਘ ਨੇ ਧੰਨਵਾਦ ਕੀਤਾ। ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।