ਫਗਵਾੜਾ, 2 ਸਤੰਬਰ, 2017 : ਬਲੱਡ ਬੈਂਕ ਗੁਰੂ ਹਰਗੋਬਿੰਦਰ ਨਗਰ ਵਿਖੇ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ:) ਦੀ ਐਡਹਾਕ ਕਮੇਟੀ ਦੀ ਮੀਟਿੰਗ ਡਾ. ਸਵਰਾਜ ਸਿੰਘ ਦੀ ਪ੍ਰਧਾਨਗੀ ਹੇਠ, ਜਿਸ ਵਿੱਚ ਇਸ ਖਿੱਤੇ ਵਿੱਚ ਵੱਧ ਰਹੇ ਪਾਖੰਡਵਾਦ ਅਤੇ ਅੰਧ ਵਿਸ਼ਵਾਸ ਉਪਰ ਚਿੰਤਾ ਪ੍ਰਗਟ ਕੀਤੀ ਗਈ। ਇਸ ਸਬੰਧੀ ਸਰਬਸਮਤੀ ਨਾਲ ਪਾਸ ਕੀਤੇ ਮਤੇ ਵਿੱਚ ਲੋਕਾਂ ਨੂੰ ਭਰਮ-ਜਾਲ ਵਿੱਚ ਨਾ ਫਸਣ ਦੀ ਅਪੀਲ ਕੀਤੀ ਗਈ। ਨਾਲ ਹੀ ਕਾਲਮ ਨਵੀਸਾਂ ਅਤੇ ਦੂਸਰੇ ਲੇਖਕਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਲੋਕਾਂ ਵਿੱਚ ਵਿਗਿਆਨਕ ਸੋਚ ਦੇ ਪ੍ਰਚਾਰ, ਪਸਾਰ ਅਤੇ ਉਭਾਰ ਲਈ ਆਪਣੇ ਯਤਨ ਹੋਰ ਤੇਜ਼ ਕਰਨ।
ਦੂਸਰੇ ਮਤੇ ਰਾਹੀਂ ਪੰਜਾਬ ਵਿਚਾਲੇ ਕਿਸਾਨੀ ਸੰਕਟ ਅਤੇ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਉਪਰ ਚਿੰਤਾ ਪ੍ਰਗਟ ਕੀਤੀ ਗਈ। ਇਸ ਗੱਲ ਉਤੇ ਜੋਰ ਦਿੱਤਾ ਗਿਆ ਕਿ ਕਿਸਾਨੀ ਮਸਲਾ ਜਿਥੇ ਮੁੱਖ ਤੌਰ ਤੇ ਆਰਥਿਕ ਹੈ, ਉਥੇ ਉਸਦੇ ਸਮਾਜਿਕ ਅਤੇ ਸਭਿਆਚਾਰਕ ਪੱਖ ਵੀ ਹਨ। ਇਸ ਸੰਕਟ ਵਿੱਚ ਕਿਸਾਨੀ ਨੂੰ ਬਾਹਰ ਕੱਢਣ ਲਈ ਖੇਤੀਬਾੜੀ ਨੂੰ ਇੱਕ ਲਾਹੇ ਬੰਦ ਧੰਦਾ ਬਨਾਉਣ ਅਤੇ ਫਸਲੀ ਚੱਕਰ ਬਦਲਣ ਦੀ ਲੋੜ ਉਪਰ ਜੋਰ ਦਿਤਾ ਗਿਆ।
ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਪੰਜਾਬੀ ਕਲਾਮ ਨਵੀਸ ਪੱਤਰਕਾਰ ਮੰਚ ਦੇ ਅਹੁਦੇਦਾਰਾਂ ਦੀ ਚੋਣ 17 ਸਤੰਬਰ ਦਿਨ ਐਤਵਾਰ ਬਲੱਡ ਬੈਂਕ ਫਗਵਾੜਾ ਵਿਖੇ ਹੋਏਗੀ, ਇਸ ਚੋਣ ਵਿਚ ਉਹੀ ਮੈਂਬਰ ਹਿੱਸਾ ਲੈ ਸਕਣਗੇ ਜੋ 10 ਸਤੰਬਰ ਤੱਕ ਮੈਂਬਰ ਬਣ ਜਾਣਗੇ। ਮੀਟਿੰਗ ਵਿੱਚ ਸ: ਸਵਰਾਜ ਸਿੰਘ ਤੋਂ ਇਲਾਵਾ ਨਰਪਾਲ ਸਿੰਘ ਸ਼ੇਰਗਿੱਲ, ਡਾ:ਸ਼ਿਆਮ ਸੁੰਦਰ ਦੀਪਤੀ, ਓਜਾਗਰ ਸਿੰਘ ਪ੍ਰੋ: ਜਸਵੰਤ ਸਿੰਘ ਗੰਢਮ, ਗੁਰਮੀਤ ਪਲਾਹੀ ਕਨਵੀਨਰ, ਪਰਵਿੰਦਰਜੀਤ ਸਿੰਘ ਹਾਜ਼ਰ ਸਨ।