← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
- ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਕੀਤਾ ਸਨਮਾਨਿਤ
ਫਰੀਦਕੋਟ 4 ਜੂਨ,2020 - ਜ਼ਿਲ੍ਹੇ ਦੇ ਜੰਮਪਲ ਅਤੇ ਪ੍ਰਸਿੱਧ ਲੇਖਕ ਤੇ ਪੰਜਾਬ ਆਰਟ ਕੌਂਸਲ ਚੰਡੀਗੜ੍ਹ ਵਿਖੇ ਬਤੌਰ ਮੀਡੀਆ ਅਧਿਕਾਰੀ ਸੇਵਾਵਾਂ ਨਿਭਾ ਰਹੇ ਨਿੰਦਰ ਘੁਗਿਆਣਵੀ ਦਾ ਮਿਸ਼ਨ ਫਤਹਿ ਤਹਿਤ ਕੋਰੋਨਾ ਖਿਲਾਫ ਜੰਗ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਜ਼ਿਲ੍ਹਾ ਪੁਲਿਸ ਫਰੀਦਕੋਟ ਵਲੋਂ ਪ੍ਰਮਾਣ ਪੱਤਰ ਭੇਟ ਕਰ ਕੇ ਸਨਮਾਨ ਕੀਤਾ। ਢੇਸੀ ਨੇ ਆਖਿਆ ਕਿ ਨਿੰਦਰ ਘੁਗਿਆਣਵੀ ਨੇ ਨੇ ਕੋਵਿਡ-19 ਦੇ ਸੰਕਟ ਸਮੇਂ ਜ਼ਿਲ੍ਹਾ ਪੁਲਿਸ ਫਰੀਦਕੋਟ ਅਤੇ ਸਿਵਲ ਪ੍ਰਸ਼ਾਸਨ ਦਾ ਪੂਰਾ ਪੂਰਾ ਸਾਥ ਦਿੱਤਾ ਤੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਨਿੰਦਰ ਘੁਗਿਆਣਵੀ ਨੇ ਪੰਜਾਬ ਸਰਕਾਰ ਦਾ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵਲੋਂ ਸਾਹਿਤਕ ਕਿਤਾਬਾਂ ਲਿਆ ਕੇ ਇਕਾਂਤਵਾਸ ਕੇਂਦਰਾਂ ਵਿਚ ਲੋਕਾਂ ਨੂੰ ਮੁਫਤ ਮੁਹੱਈਆ ਕਰਵਾਈਆਂ। ਇਸ ਤੋਂ ਇਲਾਵਾ ਜਰੂਰੀ ਮੀਟਿੰਗਾਂ ਆਦਿ ਵਿਚ ਵੀ ਸ਼ਾਮਲ ਹੋ ਕੇ ਤੇ ਆਪਣੇ ਵਿਚਾਰ ਦੇ ਕੇ ਆਪ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਕਰਦਾ ਹੋਇਆ ਮਾਣ ਮਹਿਸੂਸ ਕਰ ਰਿਹਾਂ ਹਾਂ। ਵਰਨਣਯੋਗ ਹੈ ਕਿ ਲਗਪਗ 50 ਕਿਤਾਬਾਂ ਲਿਖਕੇ ਦੁਨੀਆਂ ਭਰ ਵਿਚ ਨਾਮਣਾ ਖੱਟਣ ਵਾਲੇ ਘੁਗਿਆਣਵੀ ਫਰੀਦਕੋਟ ਦੇ ਪਿੰਡ ਘੁਗਿਆਣਾ ਦੇ ਜੰਮਪਲ ਹਨ ਤੇ ਉਨ੍ਹਾਂ ਦੀਆਂ ਕਈ ਕਿਤਾਬਾਂ ਉਤੇ 12 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਐਮ ਫਿਲ ਤੇ ਪੀ ਐਚ ਡੀ ਦੀ ਖੋਜ ਕੀਤੀ ਹੈ ਤੇ ਇਨ੍ਹਾਂ ਦੀਆਂ ਕਈ ਕਿਤਾਬਾਂ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿਚ ਛਪੀਆਂ ਹਨ।
Total Responses : 267