ਉਘੇ ਇਤਿਹਾਸਕਾਰ ਅਤੇ ਰਿਟਾਇਰ ਡੀ ਐਸ ਪੀ ਨੇ ਤਰਕਸ਼ੀਲ ਸੁਸਾਇਟੀ ਦੇ ਕੰਮਾਂ ਦੀ ਕੀਤੀ ਸ਼ਲਾਘਾ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 12 ਨਵੰਬਰ 2022- ਤਰਕਸ਼ੀਲ ਸੁਸਾਇਟੀ ਗੁਰਦਾਸਪੁਰ ਇਕਾਈ ਦੇ ਆਗੂਆਂ ਨੇ 11 ਡਿਗਰੀਆਂ ਪ੍ਰਾਪਤ ਸਾਦੇ ਪਹਿਰਾਵੇ ਵਾਲੇ ਇਤਹਾਸਕਾਰ ਬਾਪੂ ਬਲਕੌਰ ਸਿੰਘ ਅਤੇ ਨਿਧੜਕ ਰਿਟਾਇਰਡ ਡੀ ਐੱਸ ਪੀ ਬਲਵਿੰਦਰ ਸਿੰਘ ਸੇਖੋਂ ਨਾਲ ਵਿਚਾਰ ਵਟਾਂਦਰਾ ਕੀਤਾ। ਬਾਪੂ ਬਲਕੌਰ ਸਿੰਘ ਨੇ ਤਰਕਸ਼ੀਲ ਲਹਿਰ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਪੁਜਾਰੀ ਤਾਂਤਰਿਕ ਅਤੇ ਜੋਤਸ਼ੀ ਵਗੈਰਾ ਲੋਕਾਂ ਨੂੰ ਗੁਮਰਾਹ ਕਰਨ ਲਈ ਵਿਗਿਆਨ ਦੀ ਵਿਰੋਧਤਾ ਕਰਦੇ ਹਨ ਪਰ ਵਿਗਿਆਨ ਤੋਂ ਬਗੈਰ ਇੱਕ ਦਿਨ ਵੀ ਜੀ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਚੋਰ ਡਾਕੂ ਤਾਂ ਜਿਆਦਾਤਰ ਅਮੀਰਾਂ ਨੂੰ ਲੁੱਟਦੇ ਹਨ ਪਰ ਇਹ ਅਮੀਰ ਗਰੀਬ ਸੱਭ ਨੂੰ ਲੁਟਦੇ ਹਨ। ਹਾਕਮ ਸ਼੍ਰੇਣੀ ਅਕਸਰ ਲੁਟੇਰਿਆਂ ਦੇ ਹੱਕ ਵਿੱਚ ਭੁਗਤਦੀ ਹੈ।
ਰਿਟਾਇਰਡ ਡੀ ਐੱਸ ਪੀ ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਵਿਗਿਆਨਕ ਸੋਚ ਦਾ ਪ੍ਰਚਾਰ ਜਰੂਰੀ ਹੈ। ਭੂਤਾਂ ਪ੍ਰੇਤਾਂ ਦੀ ਅਣਹੋਂਦ ਬਾਰੇ ਜਾਗਰੂਕ ਕਰਨਾ ਵੀ ਠੀਕ ਹੈ ਪਰ ਨਾਲ ਨਾਲ ਸਾਬਕਾ ਮੰਤਰੀ ਆਸ਼ੂ ਵਰਗੇ ਭ੍ਰਿਸ਼ਟ ਜਿਊਂਦੇ ਭੂਤ ਫੜਨਾ ਵੀ ਬਹੁਤ ਜਰੂਰੀ ਹੈ। ਇਨ੍ਹਾਂ ਦੋਹਾਂ ਸ਼ਖਸ਼ੀਅਤਾਂ ਨੇ ਤਰਕਸ਼ੀਲਾਂ ਦੀ ਪ੍ਰਸੰਸਾ ਕਰਨ ਦੇ ਨਾਲ ਨਾਲ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਤਰਕਸ਼ੀਲ ਆਗੂਆਂ ਵਿੱਚ ਤਰਲੋਚਨ ਸਿੰਘ, ਰਾਜੂ ਝਾਖੋਲਾੜੀ, ਕੰਵਲਜੀਤ ਸਿੰਘ ,ਡਾਕਟਰ ਅਜੇ ਪਾਲ ਅਤੇ ਡਾਕਟਰ ਰਾਜ ਸਿੰਘ ਸ਼ਾਮਲ ਸਨ।