ਅਮੋਲਕ ਹੀਰਾ ਕਿਤਾਬ ਲੋਕ ਅਰਪਣ
ਜੀ ਐਸ ਪੰਨੂ
ਪਟਿਆਲਾ 16 ਮਈ,2022 ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਅਡੀਟਰ ਅਮੋਲਕ ਸਿੰਘ ਜੰਮੂ ਦੇ ਜੀਵਨ ਉੱਪਰ ਪੁਸਤਕ ਨੂੰ ਲੋਕ ਅਰਪਣ ਕੀਤਾ ।
ਵਾਈਸ ਚਾਂਸਲਰ ਡਾ. ਅਰਵਿੰਦ ਨੇ ਕਿਹਾ ਕਿ ਵਿਅਕਤੀਆਂ ਬਾਰੇ ਪੁਸਤਕਾਂ ਅਕਸਰ ਮਹਿਮਾ ਸਭਾ ਦੀ ਕਾਰਵਾਈ ਹੀ ਹੁੰਦੀਆਂ ਹਨ, ਪਰ ਇਹ ਪੁਸਤਕ ਇਸ ਤਰ੍ਹਾਂ ਦੀ ਨਹੀਂ ਹੈ। ਡਾ. ਅਰਵਿੰਦ ਨੇ ਕਿਤਾਬ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਕ ਪੱਤਰਕਾਰ ਦੀ ਪੱਤਰਕਾਰੀ ਸਹੀ ਢੰਗ ਦੀ ਤੇ ਪਾਇਦਾਰ ਪੇਸ਼ਕਾਰੀ ਹੈ ਇਹ ਪੁਸਤਕ ਅਮੋਲਕ ਹੀਰਾ ਨਾਮੀ ਪੁਸਤਕ ਨੂੰ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਅਡੀਟਰ ਸੁਰਿੰਦਰ ਸਿੰਘ ਤੇਜ ਵਲੋਂ ਸੰਪਾਦਤ ਕੀਤਾ ਗਿਆ ਹੈ ਜੋ ਕਿ ਅਮੋਲਕ ਸਿੰਘ ਦੇ ਸੰਘਰਸ਼ ਮਈ ਜੀਵਨ ਉੱਪਰ ਅਧਾਰਿਤ ਹੈ। ਇਹ ਸਮਾਗਮ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਡਾਇਰੈਕਟਰ ਡਾ. ਬਲਕਾਰ ਸਿੰਘ ਦੀ ਦੇਖ-ਰੇਖ ਵਿਚ ਕਰਵਾਇਆ ਗਿਆ।
ਇਸ ਮੌਕੇ ਆਏ ਹੋਏ ਵਿਦਵਾਨਾਂ ਸੁਰਜੀਤ ਸਿੰਘ ਪਾਤਰ, ਅਮਰਜੀਤ ਸਿੰਘ ਗਰੇਵਾਲ, ਬਾਵਾ ਸਿੰਘ ਅਤੇ ਹੋਰਾਂ ਵਲੋਂ ਆਪਣੇ-ਆਪਣੇ ਪੱਖਾਂ ਤੋਂ ਵਿਚਾਰ ਪੇਸ਼ ਕੀਤੇ ਗਏ। ਸਾਰਿਆਂ ਨੇ ਕਿਹਾ ਕਿ ਆਸ ਕਰਦੇ ਹਾਂ ਕਿ ਇਹ ਕਿਤਾਬ ਲੋਕਾਂ ਲਈ ਲਾਹੇਵੰਦ ਹੋਵੇਗੀ। ਇਸ ਮੌਕੇ ਸੁਰਜੀਤ ਸਿੰਘ ਪਾਤਰ ਹੋਰਾਂ ਨੇ ਪ੍ਰਧਾਨਗੀ ਭਾਸ਼ਨ ਦਿੰਦੇ ਹੋਏ ਕਿਹਾ ਕਿ ਅਮੋਲਕ ਸਿੰਘ ਇਕ ਸਿਰੜੀ ਵਿਅਕਤੀ ਸੀ। ਉਨ੍ਹਾਂ ਦੀ ਯਾਦ ਵਿਚ ਇਕ ਲੈਕਚਰ ਲੜੀ ਹੋਣੀ ਚਾਹੀਦੀ ਹੈ ਜੋ ਕਿ ਸਾਨੂੰ ਸਿਰੜੀ ਹੋ ਕੇ ਕੰਮ ਕਰਨ ਦੀ ਪ੍ਰੇਰਨਾ ਦਿੰਦੀ ਰਹੇ। ਡਾ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਮੋਲਕ ਸਿੰਘ ਆਪਣੀ ਜ਼ਿੰਦਗੀ ਵਿਚ ਇਕ ਟੂਰਿਸਟ ਵਾਂਗ ਵਿਚਰੇ।
ਇਸ ਨਾਲ ਜੁੜੀਆਂ ਹੋਈਆਂ ਪਰਤਾਂ ਦੀ ਸਿਧਾਂਤਕੀ ਧਰਾਤਲ ਦੇ ਵੇਰਵੇ ਉਨ੍ਹਾਂ ਨੇ ਸਾਰਿਆਂ ਨਾਲ ਸਾਂਝੇ ਕੀਤੇ। ਇਹ ਵੀ ਕਿਹਾ ਗਿਆ ਕਿ ਅਮੋਲਕ ਸਿੰਘ ਨੇ ਪੰਜਾਬ ਟਾਈਮਜ਼ ਅਖਬਾਰ ਰਾਹੀਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕੀਤਾ। ਇਸ ਮੌਕੇ ਡਾ. ਬਲਕਾਰ ਸਿੰਘ ਨੇ ਕਿਤਾਬ ਦੀ ਸ਼ਲਾਘਾ ਕਰਦੇ ਹੋਏ ਆਏ ਹੋਏ ਸਜਣਾ ਅਤੇ ਵਿਦਵਾਨਾਂ ਦਾ ਧੰਨਵਾਦ ਕਰਦੇ ਹੋਏ ਸਮਾਗਰ ਸੰਪੰਨ ਕੀਤਾ। ਇਸ ਮੌਕੇ ਜਸਵੀਰ ਸਮਰ, ਹਰਵੀਰ ਸਿੰਘ, ਗੌਰਵੀ ਸ਼ਰਮਾ, ਡਾ. ਸੁਮਨਦੀਪ ਕੌਰ, ਮੰਨਤ ਕੌਰ, ਡਾ. ਕੁਲਦੀਪ ਸਿੰਘ , ਹਰਬੰਸ ਸਿੰਘ ਹਾਜ਼ਰ ਸਨ। ਬਾਵਾ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਹੋਇਆਂ ਵਿਸਥਾਰ ਵਿਚ ਪੁਸਤਰ ਦੀਆਂ ਪਰਤਾਂ ਨੂੰ ਚਾਰ ਪੱਖਾਂ ਵਿਚ ਵੰਡ ਕੇ ਖੋਲ੍ਹਿਆ ਅਤੇ ਇਸ ਪੁਸਤਕ ਦਾ ਨੈਰੇਟਿਵ ਸਿਰਜਿਆ।