ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਤਨਾਮ ਸਿੰਘ ਮੱਟੂ ਦੀ ਪੁਸਤਕ "ਯਖ਼ ਰਾਤਾਂ ਪੋਹ ਦੀਆਂ" ਦੇ ਦੂਜੇ ਸੰਸਕਰਣ ਦਾ ਲੋਕ ਅਰਪਣ
- ਪੰਜਾਬੀ ਸਾਹਿਤ ਰਾਹੀਂ ਵਿਰਾਸਤ ਨੂੰ ਸਾਂਭਣ ਦੀ ਜ਼ਰੂਰਤ—ਡਾ. ਦਰਸ਼ਨ ਸਿੰਘ ‘ਆਸ਼ਟ*
- ਪਦਮਸ਼੍ਰੀ ਜਗਜੀਤ ਸਿੰਘ ਦਰਦੀ ਅਤੇ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਨੇ ਕੀਤੀ ਸ਼ਮੂਲੀਅਤ।
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 11 ਦਸੰਬਰ 2023:- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ,ਪਦਮਸ਼੍ਰੀ ਜਗਜੀਤ ਸਿੰਘ ਦਰਦੀ,ਪੰਜਾਬੀ ਭਾਸ਼ਾ ਪ੍ਰੇਮੀ ਪ੍ਰੋਫ਼ੈਸਰ ਪੰਡਿਤਰਾਓ ਧਰੇਨਵਰ,ਰੋਜ਼ਾਨਾ ਪੰਜਾਬੀ ਜਾਗਰਣ ਦੇ ਬਿਊਰੋ ਚੀਫ਼ ਸ੍ਰੀ ਨਵਦੀਪ ਢੀਂਗਰਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਾਈਸ—ਪ੍ਰਿੰਸੀਪਲ ਡਾ. ਰਜਿੰਦਰ ਕੌਰ ਸ਼ਾਮਿਲ ਹੋਏ।ਇਸ ਸਮਾਗਮ ਵਿਚ ਸਤਨਾਮ ਸਿੰਘ ਮੱਟੂ ਰਚਿਤ ਕਾਵਿ ਸੰਗ੍ਰਹਿ ‘ਯਖ਼ ਰਾਤਾਂ ਪੋਹ ਦੀਆਂ* ਦੇ ਦੂਜੇ ਸੰਸਕਰਣ ਦਾ ਲੋਕ ਅਰਪਣ ਕੀਤਾ ਗਿਆ।
ਸਮਾਗਮ ਦੇ ਆਰੰਭ ਵਿਚ ਪੁੱਜੇ ਕਲਮਕਾਰਾਂ ਦਾ ਸੁਆਗਤ ਕਰਦਿਆਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦਾ ਹਾਜ਼ਮਾ ਬਹੁਤ ਵਿਸ਼ਾਲ ਹੈ ਪਰੰਤੂ ਵਰਤਮਾਨ ਸਮੇਂ ਵਿਚ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਅਤੇ ਸਭਿਆਚਾਰ ਨਾਲ ਜੋੜਨ ਦੀ ਅਹਿਮ ਜ਼ਰੂਰਤ ਹੈ।ਪੰਜਾਬੀ ਸਾਹਿਤ ਸਭਾ ਪਟਿਆਲਾ ਨਾਲ ਚਿਰੋਕਣੀ ਸਾਂਝ ਦਾ ਜ਼ਿਕਰ ਕਰਦਿਆਂ ਚੜ੍ਹਦੀਕਲਾ ਟਾਈਮ ਟੀ.ਵੀ. ਦੇ ਮੈਨੇਜੇਡਿੰਗ ਡਾਇਰੈਕਟਰ ਅਤੇ ਕੌਮਾਂਤਰੀ ਪ੍ਰਸਿੱਧੀ ਦੇ ਪੱਤਰਕਾਰ ਪਦਮਸ਼੍ਰੀ ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਅਜਿਹੇ ਸਮਾਗਮਾਂ ਦੁਆਰਾ ਨਤਮਸਤਕ ਹੋਣਾ ਅਤੇ ਉਹਨਾਂ ਦੇ ਗੌਰਵ ਨੂੰ ਯਾਦ ਰੱਖਣਾ ਅਹਿਮ ਕਾਰਜ ਹੈ।ਪੰਜਾਬੀ ਮਾਂ ਬੋਲੀ ਦੇ ਝੰਡਾ ਬਰਦਾਰ ਪ੍ਰੋਫ਼ੈਸਰ ਪੰਡਿਤਰਾਓ ਧਰੇਨਵਰ (ਚੰਡੀਗੜ੍ਹ) ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਉਹਨਾਂ ਲਈ ਅਤਿ ਸਤਿਕਾਰਯੋਗ ਭਾਸ਼ਾ ਹੈ ਅਤੇ ਇਸ ਭਾਸ਼ਾ ਦੀਆਂ ਲਿਖਤਾਂ ਨੂੰ ਉਹ ਆਪਣੇ ਪ੍ਰਾਂਤ ਦੀ ਭਾਸ਼ਾ ਕੰਨੜ੍ਹ ਵਿਚ ਅਨੁਵਾਦ ਕਰਕੇ ਖ਼ੁਸ਼ੀ ਅਨੁਭਵ ਕਰਦੇ ਹਨ।ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਕਿਹਾ ਕਿ ਪਟਿਆਲਾ ਦੀ ਇਸ ਸਿਰਮੌਰ ਸਾਹਿਤ ਸਭਾ ਦੀਆਂ ਸਰਗਰਮੀਆਂ ਖ਼ਾਸ ਸਥਾਨ ਰੱਖਦੀਆਂ ਹਨ।
ਨਵਦੀਪ ਢੀਂਗਰਾ ਨੇ ਪੁਸਤਕ ਦੇ ਹਵਾਲੇ ਨਾਲ ਕਿਹਾ ਕਿ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਦੀਆਂ ਮਜ਼ਬੂਤ ਤੰਦਾਂ ਨਾਲ ਪੰਜਾਬੀ ਭਾਸ਼ਾ ਹੋਰ ਅਮੀਰ ਹੋਈ ਹੈ।
ਸਤਨਾਮ ਸਿੰਘ ਮੱਟੂ ਦੀ ਪੁਸਤਕ ਉਪਰ ਮੁੱਖ ਵਕਤਾ ਵਜੋਂ ਡਾ. ਰਜਿੰਦਰ ਕੌਰ ਨੇ ਕਿਹਾ ਕਿ ਇਹ ਪੁਸਤਕ ਪੰਜਾਬੀ ਭਾਸ਼ਾ,ਕਾਵਿ—ਖੇਤਰ,ਧਰਮ ਅਤੇ ਇਤਿਹਾਸ ਦਾ ਸੁੰਦਰ ਗੁਲਦਸਤਾ ਅਤੇ ਪ੍ਰੇਰਣਾ ਦਾ ਸੋਮਾ ਹੈ।ਕਹਾਣੀਕਾਰ ਬਾਬੂ ਸਿੰਘ ਰੈਹਲ ਨੇ ਕਿਹਾ ਕਿ ਇਸ ਪੁਸਤਕ ਵਿਚ ਹਕੀਕਤ ਦਾ ਹਿਰਦੇਵੇਧਕ ਬਿਆਨ ਕੀਤਾ ਗਿਆ ਹੈ।ਇਸ ਦੌਰਾਨ ਗਾਇਕ ਸੁਖਵੰਤ ਲਵਲੀ ਨੇ ਵਿਸ਼ੇਸ਼ ਗੀਤ ਸੁਣਾਇਆ।ਸਤਨਾਮ ਸਿੰਘ ਮੱਟੂ ਨੇ ਕਿਹਾ ਕਿ ਉਹਨਾਂ ਨੂੰ ਇਹ ਪੁਸਤਕ,ਜਿਸ ਵਿਚਲੇ ਕਈ ਗੀਤ ਗਾਇਕਾਂ ਵੱਲੋਂ ਗਾਏ ਗਏ ਹਨ, ਨੂੰ ਲਿਖ ਕੇ ਬਹੁਤ ਸਕੂਨ ਮਿਲਿਆ ਹੈ।ਇਸ ਮੌਕੇ ਭਾਈ ਪਰਮਜੀਤ ਸਿੰਘ ਨੇ ਵੀ ਪੁਸਤਕ ਸੰਬੰਧੀ ਆਪਣੇ ਮੁੱਲਵਾਨ ਵਿਚਾਰ ਸਾਂਝੇ ਕੀਤੇ।
ਸਮਾਗਮ ਦੇ ਦੂਜੇ ਦੌਰ ਵਿਚ ਡਾਇਰੈਕਟਰ ਪਰਵੀਨ ਮਹਿਰਾ,ਡਾ. ਪ੍ਰੇਮ ਖੋਸਲਾ, ਗੁਰਪ੍ਰੀਤ ਸਿੰਘ ਜਖਵਾਲੀ,ਬਜਿੰਦਰ ਠਾਕੁਰ, ਜੱਗਾ ਰੰਗੂਵਾਲ,ਅਮਰ ਗਰਗ ਕਲਮਦਾਨ, ਕੁਲਵਿੰਦਰ ਕੁਮਾਰ ਬਹਾਦਰਗੜ੍ਹ,ਗੁਰਿੰਦਰ ਸਿੰਘ ਪੰਜਾਬੀ,ਕੈਪਟਨ ਚਮਕੌਰ ਸਿੰਘ ਚਹਿਲ, ਹਰਦੀਪ ਕੌਰ ਜੱਸੋਵਾਲ,ਨੈਬ ਸਿੰਘ ਬਦੇਸ਼ਾ,ਬਲਦੇਵ ਸਿੰਘ ਬਿੰਦਰਾ,ਕ੍ਰਿਸ਼ਨ ਕੁਮਾਰ ਸ਼ਰਮਾ,ਬਲਬੀਰ ਸਿੰਘ ਦਿਲਦਾਰ,ਤ੍ਰਿ਼ਲੋਕ ਸਿੰਘ ਢਿੱਲੋਂ, ਸ਼ਾਮ ਸਿੰਘ ਪ੍ਰੇਮ,ਜੋਗਾ ਸਿੰਘ ਧਨੌਲਾ,ਗੁਰਮੁਖ ਸਿੰਘ ਜਾਗੀ,ਹਰੀ ਸਿੰਘ ਚਮਕ, ਬਚਨ ਸਿੰਘ ਗੁਰਮ,ਅੰਗਰੇਜ਼ ਸਿੰਘ ਵਿਰਕ,ਗੋਪਾਲ ਸ਼ਰਮਾ,ਰਾਜੇਸ਼ਵਰ ਕੁਮਾਰ ਆਦਿ ਨੇ ਲਿਖਤਾਂ ਪੜ੍ਹੀਆਂ।
ਇਸ ਸਮਾਗਮ ਵਿਚ ਭਾਸ਼ਾ ਵਿਭਾਗ,ਪੰਜਾਬ ਦੇ ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ,ਜੈਨਿੰਦਰ ਚੌਹਾਨ,ਕੁਲਦੀਪ ਕੌਰ ਧੰਜੂ,ਸੁਸ਼ਮਾ ਸੱਭਰਵਾਲ, ਸੁਖਵਿੰਦਰ ਕੌਰ ਆਹੀ,ਕਿਰਨਦੀਪ ਕੌਰ ਪੰਜਾਬੀ ਮਿਸਟ੍ਰੈਸ,ਸੁਖਵਿੰਦਰ ਸਿੰਘ,ਭੁਪਿੰਦਰ ਉਪਰਾਮ ਸੁਖਵਿੰਦਰਜੀਤ ਸਿੰਘ, ਜਸਵੰਤ ਸਿੰਘ ਨੌਹਰਾ,ਜੋਗਾ ਸਿੰਘ ਧਨੌਲਾ,ਅਸ਼ਵਨੀ ਬਾਗੜੀਆਂ,ਜੀ.ਬੀ.ਸਿੰਘ ਪੰਮੀ,ਸੁਮਿਤ ਕੁਮਾਰ,ਮੁਨੀਸ਼ ਮਲਹੋਤਰਾ,ਸੁਰਗਿਵੰਦਰ ਸਿੰਘ ਛਾਬੜਾ,ਡਾ. ਊਸ਼ਾ ਗੋਇਲ ਬਠਿੰਡਾ,ਬਲਜਿੰਦਰ ਕੌਰ ਜਿੰਦੇ,ਜਸਬੀਰ ਕੌਰ,ਐਡਵੋਕੇਟ ਐਸ.ਪੀ.ਸਿੰਘ,ਜੌਲੀ ਵਰਮਾ,ਗਗਨਪ੍ਰੀਤ ਕੌਰ ਸੱਪਲ,ਮਨਪ੍ਰੀਤ ਕੌਰ, ਹਰਵਿੰਦਰ ਸਿੰਘ ਗੁਲਾਮ,ਕੁਲਦੀਪ ਸਿੰਘ ਪਟਿਆਲਾ,ਜੌਲੀ ਵਰਮਾ,ਹਨੀ ਵਾਲੀਆ ,ਬਲਜੀਤ ਮਾਲਾ,ਕਾਮੇਡੀਅਨ ਲੱਕੀ,ਅਮਰੀਕ ਸਿੰਘ,ਸੁਸ਼ੀਲ ਕੁਮਾਰ,ਜਸਵਿੰਦਰ ਸਿੰਘ, ਦੀਪਿੰਦਰ ਸਿੰਘ, ਗੁਰਕੀਰਤ ਸਿੰਘ ਸੰਧੂ, ਅਰਸ਼ਵੀਰ ਸਿੰਘ, ਜੋਗੀ ਜੋਗਿੰਦਰ ਸਿੰਘ ਗਿੱਲ, ਡਾ. ਹਰਿੰਦਰ ਪਾਲ ਸਿੰਘ, ਰਾਜੇਸ਼ ਕੋਟੀਆ,ਦਲੇਰ ਸਿੰਘ, ਡਾ. ਰਵੀ ਸ਼ਰਮਾ,ਡਾ. ਦਲਬੀਰ ਸਿੰਘ ਧਾਲੀਵਾਲ, ਪ੍ਰੀਤੀ ਕੌਰ ਪ੍ਰੀਤੀ,ਅਮਨ ਅਰੋੜਾ,ਰਾਜਪਾਲ ਸਿੰਘ ਆਦਿ ਹਾਜ਼ਰ ਸਨ।ਅੰਤ ਵਿਚ ਸਭਾ ਵੱਲੋਂ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਮੰਚ ਸੰਚਾਲਨ ਦਵਿੰਦਰ ਪਟਿਆਲਵੀ ਨੇ ਸੁਚੱਜੇ ਢੰਗ ਨਾਲ ਨਿਭਾਇਆ।ਅੰਤ ਵਿਚ ਡਾ. ਹਰਪ੍ਰੀਤ ਸਿੰਘ ਰਾਣਾ ਨੇ ਧੰਨਵਾਦ ਕੀਤਾ।