ਲਲਿਤ ਬੇਰੀ ਨੂੰ 'ਸਾਲ ਦੇ ਸਰਬੋਤਮ ਅੰਗਰਜ਼ੀ ਲੇਖਕ' ਪੁਰਸਕਾਰ ਦਾ ਐਲਾਨ
ਲੁਧਿਆਣਾ, 4 ਨਵੰਬਰ 2022 - ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਕਾਰਜਸ਼ੀਲ ਕਰਨਾਟਕਾ ਦੀ ਸਿਰਮੌਰ ਸੰਸਥਾ 'ਲਿਟਰੇਰੀ ਐਲੀਜ਼' ਵਲੋਂ ਹਿੰਦੀ ਅਤੇ ਅੰਗਰਜ਼ੀ ਦੇ ਪ੍ਰਸਿੱਧ ਲੇਖਕ ਲਲਿਤ ਬੇਰੀ ਨੂੰ ਸਾਲ 2022 ਦਾ 'ਸਰਬੋਤਮ ਅੰਗਰੇਜ਼ੀ ਲੇਖਕ' ਐਲਾਨਿਆ ਗਿਆ ਹੈ। ਇਸ ਪੁਰਸਕਾਰ ਲਈ ਸੰਸਥਾ ਵਲੋਂ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਹੋਰਨਾਂ ਖੇਤਰੀ ਭਾਸ਼ਾਵਾਂ ਵਿੱਚ ਸਾਲ ਦੌਰਾਨ ਛਪੀਆਂ ਬੇਹਤਰੀਨ ਪੁਸਤਕਾਂ ਦੇ ਲੇਖਕਾਂ ਦੀ ਸਾਲ ਦਾ 'ਸਰਬੋਤਮ ਲੇਖਕ' ਵਜੋਂ ਚੋਣ ਕੀਤੀ ਜਾਂਦੀ ਹੈ।
ਲਿਟਰੇਰੀ ਐਲੀਜ਼ ਦੇ ਸਕੱਤਰ ਜਨਰਲ ਸ਼ਸ਼ੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਲਿਤ ਬੇਰੀ ਨੂੰ ਇਹ ਪੁਰਸਕਾਰ ਉਨ੍ਹਾਂ ਦੇ ਅੰਗਰੇਜ਼ੀ ਵਿੱਚ ਇਸ ਸਾਲ ਅਮਰੀਕਾ ਵਿੱਚ ਪ੍ਰਕਾਸ਼ਿਤ ਕਾਵਿ ਸੰਗ੍ਰਹਿ 'ਰੇਨਬੋ ਆਫ਼ ਇਮੋਸ਼ਨਜ਼' ਲਈ ਪ੍ਰਦਾਨ ਕੀਤਾ ਜਾ ਰਿਹਾ ਹੈ, ਜਿਸ ਵਿੱਚ 51ਹਜ਼ਾਰ ਰੁਪਏ ਦੀ ਨਗਦ ਰਾਸ਼ੀ, ਮੋਮੈਂਟੋ ਅਤੇ ਮਾਣ-ਪੱਤਰ ਦਿੱਤਾ ਜਾਂਦਾ ਹੈ।