ਤੁਸੀਂ ਹੌਲੀ ਹੌਲੀ ਮਰਨ ਲਗਦੇ ਹੋ, ਜੇਕਰ ਤੁਸੀਂ:
- ਕਰਦੇ ਨਹੀਂ ਕੋਈ ਸਫ਼ਰ
- ਪੜ੍ਹਦੇ ਨਹੀਂ ਕੋਈ ਕਿਤਾਬ
- ਸੁਣਦੇ ਨਹੀਂ ਜੀਵਨ ਦੀਆਂ ਆਵਾਜ਼ਾਂ
- ਕਰਦੇ ਨਹੀਂ ਹੋ ਖੁਦ ਦੀ ਕਦਰ
ਤੁਸੀਂ ਹੌਲੀ ਹੌਲੀ ਮਰਨ ਲਗਦੇ ਹੋ, ਜਦੋਂ ਤੁਸੀਂ:
- ਮਾਰ ਦਿੰਦੇ ਹੋ ਆਪਣੇ ਸਵੈ-ਮਾਣ
- ਨਾ ਹੀ ਅਪਣੀ ਸਹਾਇਤਾ ਕਰਨ ਦਿੰਦੇ ਹੋ ਤੇ ਨਾ ਹੀ ਕਰਦੇ ਹੋ ਸਹਾਇਤਾ ਹੋਰਨਾਂ ਦੀ
ਤੁਸੀਂ ਹੌਲੀ ਹੌਲੀ ਮਰਨ ਲਗਦੇ ਹੋ, ਜੇਕਰ ਤੁਸੀਂ:
- ਬਣ ਜਾਂਦੇ ਹੋ ਗੁਲਾਮ ਅਪਣੀ ਆਦਤਾਂ ਦੇ
- ਚਲਦੇ ਹੋ ਹਰ ਰੋਜ਼ ਉਹਨਾਂ ਹੀ ਰਸਤਿਆਂ ਉੱਤੇ
- ਜੇ ਤੁਸੀਂ ਨਹੀਂ ਬਦਲਦੇ ਅਪਣਾ ਰੋਜ਼ਾਨਾ ਨਿਯਮ ਦਾ ਵਿਵਹਾਰ
- ਜੇ ਤੁਸੀਂ ਨਹੀਂ ਪਹਿਨਦੇ ਅਲੱਗ-ਅਲੱਗ ਰੰਗ ਜਾਂ
- ਉਹਨਾਂ ਨਾਲ ਗੱਲ ਨਹੀਂ ਕਰਦੇ ਜੋ ਹਨ ਅਜਨਬੀ ਅਣਜਾਣ
ਤੁਸੀਂ ਹੌਲੀ ਹੌਲੀ ਮਰਨ ਲਗਦੇ ਹੋ, ਜੇਕਰ ਤੁਸੀਂ:
- ਅਣਡਿੱਠਾ ਕਰ ਦਿੰਦੇ ਹੋ ਆਪਣੇ ਜਨੂੰਨ ਨੂੰ ਅਤੇ ਉਹਨਾਂ ਨਾਲ ਜੁੜੀਆਂ ਅਸ਼ਾਂਤ ਭਾਵਨਾਵਾਂ ਨੂੰ…
- ਉਹ, ਜੀਹਨਾਂ ਨਾਲ ਹੁੰਦੀਆਂ ਨੇ ਤੁਹਾਡੀਆਂ ਅੱਖਾਂ ਨਮ ਅਤੇ ਕਰਦੀਆਂ ਨੇ ਤੇਜ਼ ਜੋ ਤੁਹਾਡੀਆਂ ਧੜਕਨਾਂ ਨੂੰ…
ਤੁਸੀਂ ਹੌਲੀ ਹੌਲੀ ਮਰਨ ਲਗਦੇ ਹੋ, ਜੇਕਰ ਤੁਸੀਂ:
- ਨਹੀਂ ਬਦਲਦੇ ਅਪਣੀ ਜ਼ਿੰਦਗੀ ਨੂੰ, ਜਦੋਂ ਤੁਸੀਂ ਸੰਤੁਸ਼ਟ ਨਾ ਹੋਵੋ ਅਪਣੇ ਕਰਮ ਅਤੇ ਨਤੀਜੇ ਤੋਂ
- ਜੇ ਤੁਸੀਂ ਖਤਰਾ ਮੁੱਲ ਨਹੀਂ ਲੈਂਦੇ ਕਿਸੇ ਅਨਿਸ਼ਚਿਤ ਘਟਨਾ ਲਈ…
- ਜੇਕਰ ਤੁਸੀਂ ਪਿੱਛਾ ਨਹੀਂ ਕਰਦੇ ਕਿਸੇ ਸੁਪਨੇ ਦਾ
- ਤੇ ਨਾ ਹੀ ਦਿੰਦੇ ਹੋ ਆਗਿਆ ਖੁਦ ਨੂੰ, ਅਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰ, ਕਿਸੀ ਸਮਝਦਾਰ ਸਲਾਹ ਤੋਂ ਦੂਰ ਭੱਜ ਜਾਣ ਦੀ…
** ਉਦੋਂ ਤੁਸੀਂ ਹੌਲੀ-ਹੌਲੀ ਮਰਨ ਲਗਦੇ ਹੋ…**
-ਪਾਬਲੋ ਨੇਰੂਦਾ