ਗੋਆ ਅਜ਼ਾਦੀ ਦੇ ਸ਼ਹੀਦ ਦੀ ਪਤਨੀ ਵੱਲੋਂ ਪੁਸਤਕ “ਕਿਸ ਮਿੱਟੀ ਦੀਆਂ ਬਣੀਆਂ ਸੀ ਇਹ ਵੀਰਾਂਗਣਾਂ” ਲੋਕ ਅਰਪਣ
ਜੀ ਐਸ ਪੰਨੂ
ਪਟਿਆਲਾ 01 ਨਵੰਬਰ, 2021: ਨਵਯੂਗ ਲਿਖਾਰੀ ਸਭਾ ਖੰਨਾ ਵੱਲੋਂ ਸਰਸਵਤੀ ਸੰਸਕ੍ਰਿਤ ਮਹਾਂ ਵਿਦਿਆਲਿਆ ਖੰਨਾ ਵਿਖੇ ਇੱਕ ਸਮਾਗਮ ਸੁਖਦੇਵ ਰਾਮ ਸੁੱਖੀ ਵਲੋਂ ਲਿਖਿਆ 14 ਵੀਰਾਂਗਣਾਂ ਦਾ ਲੇਖ ਸੰਗ੍ਰਹਿ ਕਿਸ ਮਿੱਟੀ ਦੀਆਂ ਬਣੀਆਂ ਸੀ ਇਹ ਵੀਰਾਂਗਣਾ ਦਾ ਲੋਕ ਅਰਪਣ ਕੀਤਾ ਗਿਆ। ਪੁਸਤਕ ਲੋਕ ਅਰਪਣ ਕਰਨ ਲਈ 14 ਵੀਰਾਗਣਾਂ ਵਿਚੋਂ ਇੱਕੋ ਇੱਕ ਜੀਵਤ ਮਾਣਮੱਤੀ, ਸਿਦਕਵਾਨ ਮਹਾਨ ਔਰਤ ਬੀਬੀ ਚਰਨਜੀਤ ਕੌਰ ਪਤਨੀ ਗੋਆ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ , ਨੂੰ ਸੱਦਾ ਦਿੱਤਾ। ਇਸ ਮਹਾਨ ਸਖਸੀਅਤ ਨੇ ਪੁਸਤਕ ਦਾ ਲੋਕ ਅਰਪਣ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੁਬਾਰਕ ਸਮੇਂ ਸਭਾ ਵਲੋਂ ਦਿੱਤੇ ਸੱਦੇ ਪੱਤਰ ਤੇ ਪਹੁੰਚੀਆ ਸਖਸ਼ੀਅਤਾਂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਏਟਕ, ਪਰਸ ਰਾਮ ਸਿੰਘ ਬੱਧਣ ਡਿਪਟੀ ਡਾਇਰੈਕਟਰ ਰਿਟ : ਸਰਪ੍ਰਸਤ ਸੂਲਸਰਾਹੀ ਰਜਿ:, ਦੀਪਕ ਸ਼ਰਮਾ ਚਨਾਰਥਲ ਉੱਘੇ ਜਰਨਲਿਸਟ, ਪ੍ਰਿੰਸੀਪਲ ਬਲਿਹਾਰ ਸਿੰਘ ਭੰਗੂ, ਮਹਿੰਦਰ ਸਿੰਘ ਪ੍ਰਧਾਨ ਪਿੰਡ ਈਸੜੂ, ਪਰਮਜੀਤ ਸਿੰਘ ਐਡਵੋਕੇਟ ਖੰਨਾ, ਗੁਰਬਚਨ ਸਿੰਘ ਵਿਰਦੀ , ਉਚੇਚੇ ਤੌਰ ਤੇ ਸਮਾਗਮ ਵਿੱਚ ਸ਼ਾਮਲ ਹੋਏ।
ਸਭਾ ਦੇ ਮੁੱਖ ਸਲਾਹਕਾਰ ਮਾਸਟਰ ਮਨਮੋਹਨ ਸਿੰਘ, ਸਰਪ੍ਰਸਤ ਡਾ. ਰਜਿੰਦਰ ਸਿੰਘ ਦੋਸਤ, ਪ੍ਰਧਾਨ ਹਰਭਜਨ ਸਿੰਘ ਬਾਈ ਜੀ, ਖੁਸ਼ਵਖਤ ਰਾਏ, ਲਾਭ ਸਿੰਘ ਰੌਣੀ, ਗੁਰਨਾਮ ਸਿੰਘ, ਮੋਹਨ ਘਈ, ਮੁਖਤਿਆਰ ਸਿੰਘ ਸੇਖੋ, ਪਰਮਜੀਤ ਸਿੰਘ ਧਾਲੀਵਾਲ, ਪ੍ਰਮਿੰਦਰ ਮੰਡੇਰ, ਆਰ.ਪੀ. ਸ਼ਾਰਦਾ ਅਤੇ ਸੁਖਦੇਵ ਰਾਮ ਸੁੱਖੀ ਦੇ ਪਰਿਵਾਰਕ ਮੈਂਬਰਾਂ ਅਤੇ ਹਾਜਰੀਨ ਪਤਵੰਤੇ ਸੱਜਣਾਂ ਵੱਲੋਂ ਬੀਬੀ ਚਰਨਜੀਤ ਕੌਰ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਖੜੇ ਹੋ ਕੇ ਹਾਰਦਿਕ ਸਵਾਗਤ ਕੀਤਾ। ਸਭਾ ਵੱਲੋਂ ਬੀਬੀ ਵਲੋਂ ਪੁਸਤਕ ਦਾ ਲੋਕ ਅਰਪਣ ਕਰਨ ਉਪਰੰਤ ਬੀਬੀ ਨੂੰ ਇੱਕ ਮਮੈਂਟੋ, ਇੱਕ ਸ਼ਾਲ ਦੇ ਕੇ ਸਨਮਾਨਤ ਕੀਤਾ। ਇਸ ਦੇ ਨਾਲ ਵਿਸ਼ੇਸ਼ ਮਹਿਮਾਨਾਂ ਦਾ ਇੱਕ ਮਮੈਂਟੋ ਇੱਕ ਸੈਟ ਫੁਰਨਿਆਂ ਦੀ ਗਾਗਰ ਇੱਕ ਅਤੇ ਦੋ ਤੇ ਇੱਕ ਪੁਸਤਕ ਦੇ ਕੇ ਸਨਮਾਨ ਕੀਤਾ। ਬੀਬੀ ਦੇ ਛੋਟੇ ਭਰਾ ਗੁਰਚਰਨ ਸਿੰਘ ਪਿੰਡ ਵੜੌਲਾ (ਹਰਿਆਣਾ) ਜੋ ਬੀਬੀ ਨੂੰ ਲੈ ਕੇ ਆਏ ਸਨ ਉਹਨਾ ਦਾ ਸਨਮਾਨ ਕੀਤਾ। ਵਿਸ਼ੇਸ਼ ਮਹਿਮਾਨਾ ਨੇ ਬੀਬੀ ਬਾਰੇ ਸ਼ਹੀਦ ਕਰਨੈਲ ਸਿੰਘ ਈਸੜੂ, ਪੁਸਤਕ ਬਾਰੇ, ਪੰਜਾਬ ਦੇਸ਼ ਦੇ ਸਮੁੱਚੇ ਹਾਲਾਤਾਂ ਤੇ ਆਪਦੇ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਸਭਾ ਦੇ ਅਹੁਦੇਦਾਰਾਂ ਨੇ ਪੁਸਤਕ ਲਿਖਣ ਤੇ ਸੁੱਖਦੇਵ ਰਾਮ ਸੁੱਖੀ ਨੂੰ ਮੁਬਾਰਕ ਬਾਦ ਪੇਸ਼ ਕੀਤੀ, ਬੀਬੀ ਚਰਲਜੀਤ ਕੌਰ ਨੇ ਸੁੱਖੀ ਨੂੰ ਵਧਾਈ ਦੇਣ ਦੇ ਨਾਲ ਨਾਲ ਅਸ਼ੀਰਵਾਦ ਦਿੱਤਾ। ਨਵਯੁਗ ਲਿਖਾਰੀ ਸਭਾ ਖੰਨਾ ਦੇ ਸਮੂੰਹ ਅਹੁਦੇਦਾਰ ਤੇ ਮੈਂਬਰਾਂ ਨੇ ਬੀਬੀ ਚਰਨਜੀਤ ਕੌਰ ਅਤੇ ਆਏ ਮਹਿਮਾਨਾਂ ਦਾ ਤਹਿ ਦਿਲੋ ਸ਼ੁਕਰੀਆ ਅਦਾ ਕੀਤਾ।