ਲਾਹੌਰ : ਸਹਿਜਪ੍ਰੀਤ ਸਿੰਘ ਮਾਂਗਟ ਦਾ ਕਾਵਿ ਸੰਗ੍ਰਹਿ “ਸਹਿਜਮਤੀਆਂ” ਕੀਤੀ ਰਿਲੀਜ਼
ਲਾਹੌਰ, 18 ਫਰਵਰੀ,2020 :
ਨੌਜਵਾਨ ਪੰਜਾਬੀ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਦਾ ਤੀਸਰਾ ਕਾਵਿ ਸੰਗ੍ਰਹਿ “ਸਹਿਜਮਤੀਆਂ” ਦਾ ਲੋਕ ਅਰਪਣ ਡੇਵਿਸ ਰੋਡ ਲਾਹੌਰ ਵਿਖੇ ਸਥਿੱਤ ਹੋਟਲ ਪਾਕ ਹੈਰੀਟੇਜ ਵਿਖੇ ਪਾਕਿਸਤਾਨ ਦੇ ਸਾਬਕਾ ਵਜੀਰ ਅਤੇ ਵਰਲਡ ਪੰਜਾਬੀ ਕਾਂਗਰਸ ਦੇ ਚੇਅਰਮੈਨ ਜਨਾਬ ਫਖਰ ਜਮਾਨ ਵੱਲੋਂ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਜਨਾਬ ਫਖਰ ਜਮਾਨ ਨੇ ਕਿਹਾ ਕਿ ਸਹਿਜਪ੍ਰੀਤ ਪੰਜਾਬੀ ਦਾ ਨਿੱਕੀ ਨਜਮ ਵਿੱਚ ਵੱਡੀ ਗੱਲ ਕਹਿਣ ਵਾਲਾ ਮਹੱਤਵਪੂਰਨ ਨੌਜਵਾਨ ਕਵੀ ਹੈ ਜਿਸ ਦੀ ਕਵਿਤਾ ਵਿੱਚ ਸਹਿਜ ਅਤੇ ਸਰਲਤਾ ਹੈ। ਉਹ ਦੋਵੇਂ ਪੰਜਾਬਾਂ ਵਿੱਚ ਬਹੁਤ ਮਕਬੂਲ ਹੈ ਅਤੇ ਲੋਕਾਂ ਦੀ ਗੱਲ ਕਰਨ ਵਾਲਾ ਕਵੀ ਹੈ। ਉਸ ਨੂੰ ਆਪਣੇ ਲੋਕਾਂ ਦੀ ਫਿਕਰ ਹੈ।
ਇਸ ਮੌਕੇ ਬੋਲਦਿਆਂ ਡਾ: ਦੀਪਕ ਮਨਮੋਹਨ ਸਿੰਘ ਪ੍ਰਧਾਨ ਭਾਰਤੀ ਚੈਪਟਰ ਵਿਸ਼ਵ ਪੰਜਾਬੀ ਕਾਂਗਰਸ ਨੇ ਕਿਹਾ ਕਿ ਬਹੁਤ ਫਖਰ ਦੀ ਗੱਲ ਹੈ ਕਿ ਲਾਹੌਰ ਦੇ ਲੋਕ ਸਹਿਜਪ੍ਰੀਤ ਨੂੰ ਸੁਨਣਾ ਚਾਹੁੰਦੇ ਨੇ ਅਤੇ ਉਸ ਨੇ ਇੱਥੋਂ ਦੇ ਆਵਾਮ ਵਿੱਚ ਆਪਣੀ ਥਾਂ ਬਣਾ ਲਈ ਹੈ।
ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਕਿਹਾ ਕਿ ਸਹਿਜਪ੍ਰੀਤ ਕਿਸੇ ਵੀ ਲੋਕ ਮਸਲੇ ਨੂੰ ਬਹੁਤ ਬੇਬਾਕੀ ਨਾਲ ਕਹਿੰਦਾ ਹੈ ਅਤੇ ਆਪਣੇ ਲੋਕਾਂ ਲਈ ਉਹ ਨਿਜਾਮ ਨਾਲ ਟੱਕਰ ਲੈਣ ਦੇ ਰੌਂਅ ਵਿੱਚ ਰਹਿੰਦਾ ਹੈ। ਪਾਕਿਸਤਾਨ ਹਿੰਦੋਸਤਾਨ ਵਿੱਚ ਅਮਨ ਲਈ ਉਸ ਨੇ ਬਹੁਤ ਕਵਿਤਾਵਾਂ ਲਿਖੀਆਂ ਹਨ ਅਤੇ ਉਹ ਅਮਨ ਲਈ ਆਸਵੰਦ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਅਬਦਾਲ ਬੇਲਾ,ਸਤੀਸ਼ ਗੁਲਾਟੀ,ਸੁਸ਼ੀਲ ਦੋਸਾਂਝ, ਕਮਲ ਦੋਸਾਂਝ, ਸੁਲਤਾਨਾ ਬੇਗਮ, ਡਾ: ਹਰਕੇਸ਼ ਸਿੰਘ ਸਿੱਧੂ,ਗਿਆਨ ਸਿੰਘ ਕੰਗ ਪ੍ਰਧਾਨ ਵਿਸ਼ਵ ਪੰਜਾਬੀ ਕਾਨਫਰੰਸ ਟੋਰੰਟੋ, ਦਰਸ਼ਨ ਬੁੱਟਰ ਪ੍ਰਧਾਨ ਪੰਜਾਬੀ ਲੇਖਕ ਸਭਾ, ਇਕਬਾਲ ਕੈਸਰ , ਦਲਜੀਤ ਸ਼ਾਹੀ ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ ਪੰਜਾਬੀ ਲੇਖਕ ਸਭਾ , ਇਕਬਾਲ ਮਾਹਲ ਕੈਨੇਡਾ, ਪ੍ਰੇਮ ਮਹਿੰਦਰੂ ਇੰਗਲੈਂਡ, ਮੁਸ਼ਤਾਕ ਲਾਸ਼ਾਰੀ ਯੂ ਕੇ, ਤਾਹਿਰਾ ਸਰਾ ਸਾਬਰ ਅਲੀ ਸਾਬਰ, ਸੁਗਰਾ ਸਦਫ, ਬੁਸ਼ਰਾ ਐਜ਼ਾਜ, ਸਾਨੀਆ ਸ਼ੇਖ, ਡਾ: ਜਸਵਿੰਦਰ ਕੌਰ ਮਾਂਗਟ,ਬਾਬਾ ਨਜਮੀ, ਨਿਧੜਕ ਸਿੰਘ ਬਰਾੜ ,ਜਸਵਿੰਦਰ ਕੌਰ ਗਿੱਲ, ਅਫਜਲ ਸਾਹਿਰ, ਰਤਨ ਸਿੰਘ ਢਿੱਲੋਂ, ਅੰਬਾਲਾ ਆਦਿ ਹਾਜਰ ਸਨ।