ਹਰਿੰਦਰ ਨਿੱਕਾ
- ਰਾਜ ਦੇ 53 ਹਜ਼ਾਰ ਤੋਂ ਵਧੇਰੇ ਵਿਦਿਆਰਥੀ ਸ਼ਬਦ ਅਤੇ ਗੀਤ ਗਾਇਨ ਮੁਕਾਬਿਲਆਂ ਚ ਲੈ ਚੁੱਕੇ ਹਨ ਹਿੱਸਾ
ਸੰਗਰੂਰ, 2 ਅਗਸਤ 2020 - ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੇੜੀ ਚ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਤੀਸਰੀ ਪ੍ਰਤੀਯੋਗਤਾ ਕਵਿਤਾ ਉਚਾਰਣ 3 ਅਗਸਤ ਤੋਂ ਆਰੰਭ ਹੋਵੇਗੀ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ 'ਚ ਇਨ੍ਹਾਂ ਮੁਕਾਬਲਿਆਂ ਦੀਆਂ ਪਹਿਲੀਆਂ 2 ਪ੍ਰਤੀਯੌਗਤਾਵਾਂ ਸ਼ਬਦ ਅਤੇ ਗੀਤ ਗਾਇਨ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ ,ਮਿਡਲ ਤੇ ਪ੍ਰਾਇਮਰੀ ਵਰਗ ਦੇ 53 ਹਜਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਪੂਰੇੇ ਉਤਸਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਸਤਤ ਦਾ ਗਾਇਨ ਕਰਕੇ ,ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾਂ ਦਾ ਪ੍ਰਗਟਾਵਾ ਕਰ ਚੁੱਕੇ ਹਨ।ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ਵਿਚ ਹਿੱਸਾ ਲਿਆ ।
ਜਿੱਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮਲਕੀਤ ਸਿੰਘ ਅਤੇ ਡਾ:ਪ੍ਰਭਸਿਮਰਨ ਕੌਰ ਜਿੱਲ੍ਹਾ ਸਿੱਖਿਆ ਅਫ਼ਸਰ (ਐਲੀ.)ਨੇ ਦੱਸਿਆ ਕਿ ਰਾਜ ਸਿੱਖਿਆ ,ਸਿਖਲਾਈ ਅਤੇ ਖੋਜ਼ ਪ੍ਰੀਸ਼ਦ ਵਲੋਂ ਨਿਰਦੇਸ਼ਕ ਜਗਤਾਰ ਸਿੰਘ ਕੁਲੜੀਆਂ ਦੀ ਨਿਰਦੇਸ਼ਨਾ 'ਚ ਕਰਵਾਏ ਜਾ ਰਹੇ ਇਨ੍ਹਾਂ ਸਕੂਲ ਪੱਧਰ ਦੇ ਕਵਿਤਾ ਉਚਾਰਣ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ 3 ਤੋਂ 7 ਅਗਸਤ ਰਾਤ 12 ਵਜੇ ਤੱਕ ਆਪਣੀ ਪੇਸ਼ਕਾਰੀ ਦੀਆਂ ਵੀਡੀੳਜ਼ ਸ਼ੋਸਲ ਮੀਡੀਆ ਦੇ ਵੱਖ ਵੱਖ ਮਾਧਿਆਮਾਂ 'ਤੇ ਅਪਲੋਡ (ਪਬਲਿਕ ਲਈ) ਕਰ ਸਕਦੇ ਹਨ। ਸਾਰੇ ਵਰਗਾਂ ਦੇ ਪ੍ਰਤੀਯੌਗੀ 3 ਤੋਂ 5 ਮਿੰਟ ਵਿਚ ਕਵਿਤਾ ਉਚਾਰਣ ਕਰਕੇ ,ਆਪਣੀ ਦਾਵੇਦਾਰੀ ਪੇਸ਼ ਕਰ ਸਕਦੇ ਹਨ।ਕਵਿਤਾ ਪੂਰੀ ਤਰ੍ਹਾਂ ਗੁਰੂ ਮਰਿਆਦਾ ਤੇ ਨਿਯਮਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ,ਜੀਵਨ,ਸਿਧਾਂਤਾਂ ,ਉਦੇਸ਼ਾਂ ,ਉਸਤਤ ਅਤੇ ਕੁਰਬਾਨੀ ਤੇ ਅਧਾਰਿਤ ਪੇਸ਼ ਕੀਤੇ ਜਾਣਗੇ ।ਉਨ੍ਹਾਂ ਕਿਹਾ ਕਿ ਸਾਜ ਵਜਾਉਣ ਅਤੇ ਪੜ ਕੇ ਕਵਿਤਾ ਉਚਾਰਣ ਦੀ ਪੂਰਨ ਮਨਾਹੀ ਹੋਵੇਗੀ।ਕਵਿਤਾ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਉਚਾਰੀ ਜਾ ਸਕਦੀ ਹੈ।ਉਨ੍ਹਾਂ ਹੋਰ ਦੱਸਿਆ ਕਿ ਕਵਿਤਾ ਦੀ ਲਗਾਤਾਰਤਾ 'ਚ ਵੀਡੀੳ ਬਣਾਉਣ ਸਮੇਂ ਸਿਰਫ ਪ੍ਰਤੀਯੋਗੀ ਹੀ ਵੀਡੀਉ 'ਚ ਦਿਖਾਈ ਦੇ ਸਕਦਾ ਹੈ।
ਉਨ੍ਹਾਂ ਦੱਸਿਆ ਕਿ 8 ਅਗਸਤ ਨੂੰ ਵੱਖ ਵੱਖ ਸਕੂਲਾਂ ਦੇ ਪਹਿਲੇ ਸਥਾਨ ਤੇ ਰਹਿਣ ਵਾਲੇ ਪ੍ਰਤੀਯੋਗੀਆਂ ਦੀਆ ਵੀਡੀਉਜ਼ ਦੇ ਲਿੰਕ ਅਤੇ ਬਾਕੀ ਪ੍ਰਤੀਯੋਗੀਆਂ ਦੇ ਵੇਰਵੇ ਸਬੰਧਤ ਸਕੂਲ ਮੁੱਖੀ ਅਤੇ ਅਧਿਆਪਕ ਵਿਭਾਗ ਦੀ ਤਕਨੀਕੀ ਟੀਮ ਵਲੋਂ ਦਿਤੇ ਗਏ ਗੁਗਲ ਫਾਰਮ ਵਿਚ ਭਰਨਗੇ।ਇਸ ਤੋਂ ਬਾਅਦ 9 ਅਗਸਤ ਨੂੰ ਸਟੇਟ ਤਕਨੀਕੀ ਟੀਮ ਵਲੋਂ ਬਲਾਕ ,ਜਿੱਲ੍ਹਾ ਅਤੇ ਰਾਜ ਪੱਧਰੀ ਦੇ ਨਤੀਜਿਆਂ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਜਾਵੇਗੀ।
ਇਸ ਮੋਕੇ ਜ੍ਹਿਲ੍ਹਾ ਨੋਡਲ ਅਫ਼ਸਰ (ਸੈ.) ਸੀ੍ਰਮਤੀ ਸੁਖਵਿੰਦਰ ਕੌਰ ਸਿੱਧੂ ਅਤੇ ਜਿਲ੍ਹਾ ਨੋਡਲ ਅਫ਼ਸਰ (ਐਲੀ.) ਅਭਿਨਵ ਜੈਦਕਾ ਨੇ ਦਸਿਆ ਕਿ ਕਵਿਤਾ ਉਚਾਰਣ ਮੁਕਾਬਲਿਆਂ ਵਿਚ ਵੀ ਸੰਗਰੁੂਰ ਜਿੱਲ੍ਹਾ ਪਹਿਲੇ 2 ਮੁਕਾਬਲਿਆਂ ਵਾਂਗ ਮੋਹਰੀ ਸਥਾਨਾ ਤੇ ਰਹਿਣ ਲਈ ਯਤਨ ਕਰੇਗਾ।