ਪੀ.ਏ.ਯੂ. ਵਿੱਚ ਜ਼ਲ੍ਹਿਆਂ ਵਾਲਾ ਬਾਗ ਦਾ ਮੰਚਨ 12 ਅਪ੍ਰੈਲ ਨੂੰ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ 8 ਅਪ੍ਰੈਲ 2022- ਪੀ.ਏ.ਯੂ. ਵਿਖੇ ਡਾ. ਕੇਸ਼ੋ ਰਾਮ ਸ਼ਰਮਾ ਯਾਦਗਾਰੀ ਸੁਸਾਇਟੀ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਪੰਜਾਬ ਦੀ ਸੰਗੀਤ ਨਾਟਕ ਅਕਾਦਮੀ ਦੇ ਸਾਂਝੇ ਯਤਨਾਂ ਨਾਲ 12 ਅਪ੍ਰੈਲ ਦੀ ਸ਼ਾਮ ਜ਼ਲ੍ਹਿਆਂ ਵਾਲਾ ਬਾਗ ਬਾਰੇ ਇੱਕ ਵਿਸ਼ੇਸ਼ ਨਾਟਕ ਦਾ ਮੰਚਨ ਹੋ ਰਿਹਾ ਹੈ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਨਿਰਦੇਸ਼ਕ ਟੀ ਵੀ ਰੇਡੀਓ ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ 12 ਅਪ੍ਰੈਲ ਨੂੰ ਸ਼ਾਮ 6.30 ਵਜੇ ਪਾਲ ਆਡੀਟੋਰੀਅਮ ਵਿੱਚ ‘ਮੈਂ ਜ਼ਲ੍ਹਿਆਂ ਵਾਲਾ ਬਾਗ ਬੋਲਦਾਂ’ ਨਾਟਕ ਉਹਨਾਂ ਦੀ ਨਿਰਦੇਸ਼ਨਾ ਹੇਠ ਖੇਡਿਆ ਜਾਵੇਗਾ ।
ਇਹ ਨਾਟਕ ਜ਼ਲ੍ਹਿਆਵਾਲੇ ਬਾਗ ਦੇ ਸ਼ਹੀਦਾਂ ਨੂੰ ਯਾਦ ਕਰਨ ਦਾ ਇੱਕ ਯਤਨ ਹੋਵੇਗਾ । ਇਸ ਨਾਟਕ ਵਿੱਚ ਪੀ.ਏ.ਯੂ. ਦੇ ਵਿਦਿਆਰਥੀ ਅਦਾਕਾਰੀ ਕਰ ਰਹੇ ਹਨ ।
ਇਸ ਦੌਰਾਨ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਐੱਸ ਬੁੱਟਰ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਡਾ. ਲਖਵਿੰਦਰ ਜੌਹਲ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਣਗੇ ।
--