ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਮਿੰਨੀ ਕਹਾਣੀ ਦਰਬਾਰ ਤੇ ਕਹਾਣੀ ਵਿਸ਼ਲੇਸ਼ਣ
ਲੁਧਿਆਣਾ 26/6/2022 - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਮਿੰਨੀ ਕਹਾਣੀ ਦਰਬਾਰ
ਕਰਵਾਇਆ ਗਿਆ ਜਿਸ ਵਿਚ ਬੁਲਾਏ ਗਏ ਲੇਖਕਾਂ ਵਲੋਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਡਾ.ਲਖਵਿੰਦਰ ਜੌਹਲ, ਡਾ.ਸ਼ਿਆਮ ਸੁੰਦਰ ਦੀਪਤੀ,
ਸੁਰਿੰਦਰ ਕੈਲੇ, ਰਵਿੰਦਰ ਸਿੰਘ ਕੰਗ ਅਤੇ ਡਾ.ਗੁਰਇਕਬਾਲ ਸਿੰਘ ਸ਼ਾਮਿਲ ਹੋਏ।
ਸ਼ਾਮਿਲ ਲੇਖਕਾਂ ਵਲੋਂ ਮਿੰਨੀ ਕਹਾਣੀ ਦਰਬਾਰ ਤੋਂ ਬਾਅਦ ਵਿਸ਼ੇਸ਼ਗ
ਡਾ.ਕੁਲਦੀਪ ਸਿੰਘ ਦੀਪ ਅਤੇ ਪ੍ਰੋ. ਗੁਰਦੀਪ ਸਿੰਘ ਢਿਲੋਂ ਨੇ ਆਪਣੀਆਂ ਵਿਦਵਤ
ਟਿੱਪਣੀਆਂ ਰਾਹੀਂ ਅਜੋਕੀ ਮਿੰਨੀ ਕਹਾਣੀ ਦੀ ਦਿਸ਼ਾ ਅਤੇ ਰੂਪਕ ਪੱਖ ਤੇ ਭਰਪੂਰ ਚਰਚਾ
ਕੀਤੀ।
ਸਮਾਗਮ ਦੌਰਾਨ ਅਣੂ ਸਤੰਬਰ 2022 ਅੰਕ, 'ਇੱਕ ਮੋਚਰਾ ਇਹ ਵੀ'
ਮਿੰਨੀ ਕਹਾਣੀ ਸੰਗ੍ਰਿਹ 'ਸ਼ਬਦ ਤਿੰਝਣ' ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ.ਲਖਵਿੰਦਰ ਜੌਹਲ ਨੇ ਕਿਹਾ ਕਿ ਅਜਿਹੇ
ਸਮਾਗਮ ਜਿੱਥੇ ਨਵ-ਲੇਖਕਾਂ ਨੂੰ ਪ੍ਰੇਰਿਤ ਕਰਦੇ ਹਨ ਅਤੇ ਹੌਸਲਾ ਅਫ਼ਜਾਈ ਦਿੰਦੇ ਹਨ
ਉੱਥੇ ਰਚਨਾਵਾਂ ਉੱਪਰ ਵਿਦਵਾਨਾਂ ਦੀਆਂ ਟਿੱਪਣੀਆਂ ਅਜੋਕੇ ਸਾਹਿਤ ਦਾ ਮੁਲਾਂਕਣ ਕਰਦੀਆਂ
ਹਨ। ਮੈਂ ਵੀ ਦਹਾਕਾ ਪਹਿਲਾਂ ਮਿੰਨੀ ਕਹਾਣੀ ਲਿਖ ਕੇ ਸਾਹਿਤ ਦੇ ਪਿੜ ਵਿਚ ਆਇਆ ਸੀ,
ਜਿਸ ਨੂੰ 'ਅਣੂ' ਪੱਤਰਕਾਂ ਨੇ ਛਾਪ ਕੇ ਮੈਨੂੰ ਸਾਹਿਤ ਰਚਨਾ ਵੱਲ ਉਤਸਾਹਿਤ ਕੀਤਾ।
ਡਾ.ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਅਜਿਹੇ ਸਮਾਗਮ ਅਕਾਡਮੀ ਦੇ
ਸਾਹਿਤਕ ਪ੍ਰੋਗਰਾਮਾਂ ਦਾ ਹਿੱਸੇ ਹੁੰਦੇ ਹਨ। ਅਕਾਡਮੀ ਦੇ ਮਿੰਨੀ ਕਹਾਣੀ ਪ੍ਰੋਗਰਾਮ
ਨਿਰੰਤਰਤਾ ਦਾ ਹਿੱਸਾ ਹਨ।
ਅਸੀਂ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਨਾਲ ਜੁੜੇ
ਰਹਿਣ ਲਈ ਆਪਣੀਆਂ ਸਭਾਵਾਂ ਦੁਬਾਰਾ ਜਤਨ ਕਰਦੇ ਰਹਿੰਦੇ ਹਾਂ। ਸਾਡੀ ਓਂਟਰੀਓ ਫ਼ਰੈਡਜ਼
ਕਲੱਬ ਵਲੋਂ ਮਿੰਨੀ ਕਹਾਣੀ ਦੀ ਪੁਸਤਕ 'ਫ਼ਲਕ' ਪੰਜਾਬੀ, ਹਿੰਦੀ ਅਤੇ ਸ਼ਾਹਮੁੱਖੀ ਵਿਚ
ਛਾਪ ਕੇ ਵੱਖ-ਵੱਖ ਲਾਇਬ੍ਰੇਰੀਆਂ ਵਿਚ ਪਹੁੰਚਾਣ ਦਾ ਯਤਨ ਕੀਤਾ ਹੈ। ਇਸ ਸਮਾਗਮ ਦੇ
ਕਨਵੀਅਰ ਸੁਰਿੰਦਰ ਕੈਲੇ ਅਤੇ ਮੰਚ ਸੰਚਾਲਕ ਜਗਦੀਸ਼ ਰਾਏ ਕੁਲਰੀਆਂ ਸਨ।
ਸਮਾਗਮ ਵਿਚ ਦੂਰ-ਦੁਰਾਡਿਆਂ ਤੋਂ ਵੱਡੀ ਗਿਣਤੀ ਵਿਚ ਮਿੰਨੀ
ਕਹਾਣੀਕਾਰ ਸ਼ਾਮਿਲ ਹੋਏ। ਡਾ.ਰਵਿੰਦਰ ਭੱਠਲ, ਡਾ. ਗੁਲਜ਼ਾਰ ਪੰਧੇਰ, ਜਨਮੇਜਾ ਜੌਹਲ,
ਪਰਮਜੀਤ ਕੌਰ ਮਹਿਕ, ਜਸਬੀਰ ਝੱਜ, ਸਹਿਬਾਜ਼ ਖ਼ਾਨ, ਜਸਵਿੰਦਰ ਕੌਰ ਦੱਧਾਹੂਰ, ਸੁਰਿੰਦਰ
ਬਿਰਹਾ, ਸਵਰਨ ਸਿੰਘ ਪਤੰਗ, ਅਮਨਦੀਪ ਕੌਰ, ਜੈਸਮੀਨ ਕੌਰ ਸਿੱਧੂ, ਗੁਰਚਰਨ ਕੌਰ ਕੋਚਰ
ਆਦਿ ਸ਼ਾਮਿਲ ਹੋਏ।