ਅਸੀਂ ਸਹਿਜ ਤੇ ਸਾਹਿਤ ਸਾਂਭ ਰੱਖਿਆ ਹੈ :ਸੁਲੱਖਣ ਸਰਹੱਦੀ
ਕਾਵਿ ਸੰਗ੍ਰਹਿ ਭੂਤਕਾਲ, ਵਰਤਮਾਨ ਤੇ ਭਵਿੱਖ ਦੀਬਾਤ ਪਾਉਂਦਾ ਹੈ : ਡਾ. ਯੋਗਰਾਜ ਸਿੰਘ
ਚੰਡੀਗੜ੍ਹ : ਉਘੇ ਕਵੀ ਤੇ ਸ਼੍ਰੋਮਣੀ ਬਾਲਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤਮਨਮੋਹਨ ਸਿੰਘ ਦਾਊਂ ਦੀ 10ਵੀਂ ਕਾਵਿ ਪੁਸਤਕ'ਤਿੱਪ ਤੇ ਕਾਇਨਾਤ' ਦਾ ਲੋਕ ਅਰਪਣ ਸਫ਼ਲਸਾਹਿਤਕ ਸਮਾਗਮ ਬਣ ਨਿਬੜਿਆ। ਪੰਜਾਬੀਲੇਖਕ ਸਭਾ ਚੰਡੀਗੜ੍ਹ ਵੱਲੋਂ ਆਯੋਜਿਤ ਇਸਸਮਾਗਮ ਵਿਚ ਪੰਜਾਬ ਸਾਹਿਤ ਅਕਾਦਮੀ ਦੀਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਬਤੌਰ ਮੁੱਖਮਹਿਮਾਨ ਆਪਣੀ ਗੱਲ ਰੱਖਦਿਆਂ ਸਭ ਤੋਂਪਹਿਲਾਂ 'ਤਿੱਪ ਤੇ ਕਾਇਨਾਤ' ਦੀ ਆਮਦ ਲਈਮਨਮੋਹਨ ਸਿੰਘ ਦਾਊਂ ਨੂੰ ਵਧਾਈਆਂ ਦਿੰਦਿਆਂਆਖਿਆ ਕਿ ਦਾਊਂ ਪਰਿਵਾਰ ਨਾਲ ਵੀ, ਇਨ੍ਹਾਂ ਦੀਕਵਿਤਾ ਨਾਲ ਵੀ ਮੇਰਾ ਰਿਸ਼ਤਾ ਪੁਰਾਣਾ ਵੀ ਹੈ ਤੇਗੂੜ੍ਹਾ ਵੀ ਹੈ। ਕਵਿਤਾਵਾਂ ਦੇ ਹਵਾਲੇ ਨਾਲ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਮਨਮੋਹਨਸਿੰਘ ਦਾਊਂ ਦੀਆਂ ਕਵਿਤਾਵਾਂ ਤਜ਼ਰਬੇ, ਗਿਆਨ ਤੇਤਪੱਸਿਆ ਤੋਂ ਜਨਮੀਆਂ ਹਨ ਜੋ ਸਮਕਾਲ ਤੋਂਸਰਬਕਾਲ ਵੱਲ ਦਾ ਸਫ਼ਰ ਤਹਿ ਕਰਦੀਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬੀ ਲੇਖਕ ਸਭਾ ਚੰਡੀਗੜ੍ਹਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਜਿੱਥੇ ਸਮਾਗਮਦੇ ਸ਼ੁਰੂ ਵਿਚ ਪਹਿਲਾਂ ਮਹਿਮਾਨਾਂ ਨੂੰ ਜੀ ਆਇਆਂਆਖਿਆ ਤੇ ਕਿਤਾਬ ਲਈ ਮਨਮੋਹਨ ਦਾਊਂ ਨੂੰਮੁਬਾਰਕਾਂ ਦਿੱਤੀਆਂ, ਉਥੇ ਇਸ ਉਪਰੰਤ ਸਮੁੱਚੇਪ੍ਰਧਾਨਗੀ ਮੰਡਲ ਜਿਸ ਵਿਚ ਮੁੱਖ ਮਹਿਮਾਨ ਡਾ.ਸਰਬਜੀਤ ਕੌਰ ਸੋਹਲ, ਵਿਸ਼ੇਸ਼ ਮਹਿਮਾਨ ਸੁਲੱਖਣਸਰਹੱਦੀ, ਪ੍ਰਧਾਨਗੀ ਕਰ ਰਹੇ ਡਾ. ਯੋਗਰਾਜਸਿੰਘ, ਲੇਖਕ ਮਨਮੋਹਨ ਸਿੰਘ ਦਾਊਂ, ਉਨ੍ਹਾਂ ਦੀਪਤਨੀ ਦਲਜੀਤ ਕੌਰ ਦਾਊਂ, ਬਲਕਾਰ ਸਿੱਧੂ,ਸੰਗੀਤ ਕੌਰ ਤੇ ਦੀਪਕ ਚਨਾਰਥਲ ਹੁਰਾਂ ਵੱਲੋਂ ਸਾਂਝੇਤੌਰ 'ਤੇ ਕਾਵਿ ਸੰਗ੍ਰਹਿ 'ਤਿੱਪ ਤੇ ਕਾਇਨਾਤ' ਰਿਲੀਜ਼ਕੀਤਾ। ਇਸ ਉਤੇ ਮੁੱਖ ਪਰਚਾ ਡਾ. ਲਕਸ਼ਮੀਨਾਰਾਇਣ ਭੀਖੀ ਨੇ ਪੜ੍ਹਦਿਆਂ ਕਿਤਾਬ ਨੂੰਮਾਨਵਪੱਖੀ ਤੇ ਵਾਤਾਵਰਨਪੱਖੀ ਕਰਾਰ ਦਿੱਤਾ।ਇਸੇ ਤਰ੍ਹਾਂ ਦੂਸਰਾ ਪਰਚਾ ਡਾ. ਕਰਨੈਲ ਸਿੰਘਸੋਮਲ ਦਾ ਲਿਖਿਆ ਸੀ ਜਿਸ ਨੂੰ ਦਰਸ਼ਨ ਸਿੰਘਬਨੂੰੜ ਹੁਰਾਂ ਨੇ ਮੰਚ ਤੋਂ ਪੇਸ਼ ਕੀਤਾ।
ਕਾਵਿ ਸੰਗ੍ਰਹਿ 'ਤੇ ਵਿਸਥਾਰਤ ਚਰਚਾ ਕਰਦਿਆਂਡਾ. ਯੋਗਰਾਜ ਸਿੰਘ ਨੇ ਕਿਹਾ ਕਿ ਕਿਤਾਬ ਦਾਉਪਦੇਸ਼ਕ ਪੱਖ ਕਵਿਤਾ 'ਤੇ ਭਾਰੂ ਹੈ ਪਰ ਇਹ ਇਸਕਿਤਾਬ ਦੀ ਪ੍ਰਾਪਤੀ ਹੈ ਕਿ ਕਿਤਾਬ ਅਕਾਊ ਨਹੀਂਬਲਕਿ ਪਾਠਕ ਨੂੰ ਅਰਥ ਆਪ ਹੀ ਸਮਝਾਉਂਦੀਤੁਰਦੀ ਰਹਿੰਦੀ ਹੈ। ਡਾ. ਯੋਗਰਾਜ ਨੇ ਦਾਊਂ ਦੇਕਾਵਿ ਸੰਗ੍ਰਹਿ ਨੂੰ ਭੂਤਕਾਲ, ਵਰਤਮਾਨ ਤੇ ਭਵਿੱਖਦੀ ਬਾਤ ਪਾਉਂਦਾ ਦੱਸਿਆ। ਇਸੇ ਤਰ੍ਹਾਂ ਉਸਤਾਦਗ਼ਜ਼ਲ਼ਗੋ ਸੁਲੱਖਣ ਸਰਹੱਦੀ ਨੇ ਵੀ ਦੱਸਿਆ ਕਿਅੱਜ ਕਵਿਤਾ 'ਤੇ ਜਿਵੇਂ ਗੰਭੀਰ ਕੰਮ ਹੋ ਰਿਹਾ ਹੈ,ਉਵੇਂ ਹੀ ਗੰਭੀਰ ਚਰਚਾਵਾਂ ਵੀ ਹੋ ਰਹੀਆਂ ਹਨ ਤੇਇਹ ਪੰਜਾਬੀਆਂ ਦਾ ਇਤਿਹਾਸ ਰਿਹਾ ਹੈ ਕਿ ਉਹਕਿਸੇ ਵੀ ਹਾਲਾਤ ਵਿਚ ਹੋਣ ਆਪਣਾ ਸਹਿਜਪਣ ਤੇਸਾਹਿਤ ਨਹੀਂ ਗਵਾਉਂਦੇ।
'ਤਿੱਪ ਤੇ ਕਾਇਨਾਤ' ਦੀ ਰਚਨਾ ਬਾਰੇ ਮੰਚ ਤੋਂਵਿਚਾਰ ਸਾਂਝੇ ਕਰਦਿਆਂ ਲੇਖਕ ਮਨਮੋਹਨ ਸਿੰਘਦਾਊਂ ਨੇ ਜਿੱਥੇ ਪਰਿਵਾਰਕ ਮੈਂਬਰਾਂ ਦਾ ਅਤੇਆਪਣੀ ਪਤਨੀ ਦਲਜੀਤ ਕੌਰ ਦਾਊਂ ਦੇ ਸਾਥ ਦਾਜ਼ਿਕਰ ਕੀਤਾ, ਉਥੇ ਕਿਤਾਬ ਦੇ ਖਰੜੇ ਤੋਂ ਲੈ ਕੇ ਲੋਕਅਰਪਣ ਤੱਕ ਸਾਥ ਦੇਣ ਵਾਲੇ ਸਾਹਿਤਕਾਰਾਂ,ਲੇਖਕਾਂ, ਕਵੀਆਂ ਤੇ ਆਲੋਚਕਾਂ ਦਾ ਵੀ ਸ਼ੁਕਰਾਨਾਕੀਤਾ। ਇਸ ਦੌਰਾਨ ਉਨ੍ਹਾਂ ਆਪਣੀਆਂ ਕਵਿਤਾਵਾਂਵੀ ਪੇਸ਼ ਕੀਤੀਆਂ ਤੇ ਮਨਮੋਹਨ ਦਾਊਂ ਦੀ ਕਵਿਤਾਦਰਸ਼ਨ ਤ੍ਰਿਊਣਾ ਨੇ ਜਦੋਂ ਮਹਿਫ਼ਲ ਵਿਚ ਗਾਈ ਤਾਂਸਭ ਅਸ਼-ਅਸ਼ ਕਰ ਉਠੇ। ਇਸ ਗੰਭੀਰ ਵਿਚਾਰ-ਚਰਚਾ ਵਿਚ ਹਿੱਸਾ ਲੈਂਦਿਆਂ ਕਿਤਾਬ, ਕਿਤਾਬ ਦੇਲੇਖਕ ਤੇ ਕਵਿਤਾ ਬਾਰੇ ਡਾ. ਬਲਜੀਤ ਸਿੰਘ, ਡਾ.ਸੁਦਰਸ਼ਨ ਗਾਸੋ, ਨਾਵਲਕਾਰ ਜਸਬੀਰ ਮੰਡ,ਗੁਰਨਾਮ ਕੰਵਰ, ਡਾ. ਅਵਤਾਰ ਸਿੰਘ ਪਤੰਗ, ਡਾ.ਗੁਰਮੇਲ ਸਿੰਘ ਤੇ ਪਾਲ ਅਜਨਬੀ ਨੇ ਵੀ ਆਪਣੇਵਿਚਾਰ ਰੱਖੇ।
ਆਖਰ ਵਿਚ ਸਭਾ ਦੀ ਸੀਨੀਅਰ ਮੀਤ ਪ੍ਰਧਾਨਮਨਜੀਤ ਇੰਦਰਾ ਨੇ ਸਮੁੱਚੇ ਪ੍ਰਧਾਨਗੀ ਮੰਡਲ ਤੇਆਏ ਹੋਏ ਲੇਖਕਾਂ, ਕਵੀਆਂ ਤੇ ਸਰੋਤਿਆਂ ਦਾਧੰਨਵਾਦ ਕੀਤਾ। ਸਮਾਗਮ ਦੌਰਾਨ ਸਮੁੱਚੇ ਮੰਚਸੰਚਾਲਨ ਦੀ ਕਾਰਵਾਈ ਦੀਪਕ ਸ਼ਰਮਾਚਨਾਰਥਲ ਨੇ ਨਿਭਾਈ। ਇਸ ਮੌਕੇ ਰਜਿੰਦਰ ਕੌਰ,ਕਰਮ ਸਿੰਘ ਵਕੀਲ, ਮਨਜੀਤ ਕੌਰ ਮੀਤ,ਰਾਜਿੰਦਰ ਸਿੰਘ ਧੀਮਾਨ, ਤੇਜਾ ਸਿੰਘ ਥੂਹਾ, ਸੇਵੀਰਾਇਤ, ਮਲਕੀਅਤ ਬਸਰਾ, ਡਾ. ਮੁਖਤਿਆਰਸਿੰਘ, ਡਾ. ਜਲੌਰ ਸਿੰਘ ਖੀਵਾ, ਡਾ.ਬਲਦੇਵ ਸਿੰਘ,ਹਰਬੰਸ ਸਿੰਘ ਸੋਢੀ, ਉਤਮਵੀਰ ਸਿੰਘ ਦਾਊਂ,ਪਰਸ ਰਾਮ ਬੱਧਣ, ਹਰੀ ਸਿੰਘ ਮੌਜਪੁਰੀ,ਕਰਮਜੀਤ ਬੱਗਾ, ਡਾ. ਬਲਵਿੰਦਰ ਸਿੰਘ, ਬਾਬੂਰਾਮ ਦੀਵਾਨਾ, ਡਾ. ਬਲਦੇਵ ਸ਼ਪਤਰਰਿਸ਼ੀ,ਕਸ਼ਮੀਰ ਕੌਰ ਸੰਧੂ, ਕੇਵਲ ਸਿੰਘ ਰਾਣਾ, ਆਰ ਕੇਭਗਤ, ਧਿਆਨ ਸਿੰਘ ਕਾਹਲੋਂ, ਹਰਸਿਮਰਨ ਕੌਰ,ਸਰਦਾਰਾ ਸਿੰਘ ਚੀਮਾ, ਦਵਿੰਦਰ ਦਮਨ, ਸੰਗੀਤਕੌਰ, ਊਸ਼ਾ ਕੰਵਰ, ਹਰਮਿੰਦਰ ਕਾਲੜਾ, ਸਾਹਿਬਸਿੰਘ ਸਮੇਤ ਵੱਡੀ ਗਿਣਤੀ ਵਿਚ ਕਵੀ, ਲੇਖਕ,ਬੁੱਧੀਜੀਵੀ ਤੇ ਸਰੋਤੇ ਮੌਜੂਦ ਸਨ।