ਲੋਕ ਸਾਹਿਤ ਅਕਾਦਮੀ ਦਾ ਸਮਾਗਮ: ਨਵੀਂ ਚੁਣੀ ਟੀਮ ਨੂੰ ਸੌਂਪੀ ਜ਼ਿੰਮੇਵਾਰੀ
- ਗੁਰਚਰਨ ਸਿੰਘ ਸੰਘਾ ਪ੍ਰਧਾਨ ਤੇ ਬੇਅੰਤ ਕੌਰ ਗਿੱਲ ਬਣੇ ਜਨਰਲ ਸਕੱਤਰ
ਮੋਗਾ 3 ਦਸੰਬਰ 2022 - ਲ਼ੋਕ ਸਾਹਿਤ ਅਕਾਦਮੀ ਮੋਗਾ ਦੀ ਨਵੀ ਚੁਣੀ ਟੀਮ ਨੂੰ ਜਿੰਮੇਵਾਰੀ ਸੌੰਪਣ ਲਈ ਸੁਤੰਤਰਤਾ ਸੰਗਰਾਮੀ ਭਵਨ ਵਿਖੇ ਸੰਖੇਪ ਪ੍ਰਭਾਵਸਾਲੀ ਸਮਾਗਮ ਹੋਇਆ ਜਿਸਦੇ ਪ੍ਰਧਾਨੀ ਮੰਡਲ ਵਿੱਚ ਉਘੇ ਨਾਵਲਕਾਰ ਸ. ਬਲਦੇਵ ਸਿੰਘ ਸੜਕਨਾਮਾ, ਡਾਕਟਰ ਸੁਰਜੀਤ ਬਰਾੜ, ਸ੍ਰੀ ਅਸੋਕ ਚਟਾਨੀ, ਸ ਗੁਰਬਚਨ ਸਿੰਘ ਚਿੰਤਕ (ਕੈਨੇਡਾ), ਨਵੇ ਪ੍ਰਧਾਨ ਸ ਗੁਰਚਰਨ ਸਿੰਘ ਸੰਘਾ ਅਤੇ ਨਵੇੰ ਜਨਰਲ ਸਕੱਤਰ ਸ੍ਰੀਮਤੀ ਬੇਅੰਤ ਕੌਰ ਗਿੱਲ ਜਨਰਲ ਸਕੱਤਰ ਸਕੱਤਰ ਸਾਮਲ ਸਨ। ਸਮਾਗਮ ਦੇ ਆਰੰਭ ਵਿਚ ਮਾਸਟਰ ਪ੍ਰੇਮ, ਹਰਭਜਨ ਸਿੰਘ ਨਾਗਰਾ, ਕਰਨਲ ਬਾਬੂ ਸਿੰਘ, ਚਰਨਜੀਤ ਸਮਾਲਸਰ, ਜੰਗੀਰ ਖੋਖਰ, ਜਸਵੀਰ ਕਲਸੀ, ਕਰਮਜੀਤ ਕੌਰ ਨੇ ਆਪਣੀਆਂ ਰਚਨਾਵਾਂ/ਕਵਿਤਾਵਾਂ ਪੇਸ਼ ਕੀਤੀਆਂ।
ਬਲਦੇਵ ਸਿੰਘ ਸੜਕਨਾਮਾ ਨੇ ਲੋਕ ਸਾਹਿਤ ਅਕਾਦਮੀ ਦੀ ਚੈਕਬੁਕ ਤੇ ਦਸਤਾਵੇਜ ਸ੍ਰੀ ਚਰਨਜੀਤ ਸਮਾਲਸਰ ਸਹਾਇਕ ਸਕੱਤਰ-ਕਮ- ਖਜਾਨਚੀ ਨੂੰ ਸੌਪੇ ਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਵੀ ਚੁਣੀ ਟੀਮ ਨੁੰ ਅਕਾਦਮੀ ਦੀ ਉਨਤੀ ਤੇ ਤਰੱਕੀ ਲਈ ਹਰ ਤਰਾਂ ਨਾਲ ਸਹਿਯੋਗ ਦੇਣਗੇ। ਡਾਕਟਰ ਸੁਰਜੀਤ ਬਰਾੜ, ਸ੍ਰੀ ਅਸ਼ੋਕ ਚਟਾਨੀ ਨੇ ਵੀ ਸੰਬੋਧਨ ਕੀਤਾ। ਸ ਗੁਰਚਰਨ ਸਿੰਘ ਸੰਘਾ ਨੇ ਕਿਹਾ ਕਿ ਉਹਨਾਂ ਨੁੰ ਜੋ ਜਿੰਮੇਵਾਰੀ ਸੌਪੀ ਗਈ ਹੈ ਉਸਨੂੰ ਅਕਾਦਮੀ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਸਹਿਯੋਗ ਨਾਲ ਨਿਭਾਉਂਣਗੇ। ਉਹਨਾਂ ਕਿਹਾ ਕਿ ਮੋਗਾ ਦੀਆਂ ਸਾਰੀਆਂ ਸਾਹਿਤ ਸਭਾਵਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੀਆਂ ਕਰਨਾ ਨਿਸ਼ਾਨਾ ਹੋਵੇਗਾ। ਉਹਨਾਂ ਕਿਹਾ ਆਉਣ ਵਾਲੇ ਨਵੇੰ ਸਾਲ 2023 ਦੌਰਾਨ ਵੱਧ ਤੋਂ ਵੱਧ ਵੱਖ ਵੱਖ ਤਰਾਂ ਦੇ ਸਾਹਿਤਕ ਸਮਾਗਮ ਕਰਵਾਉਣ ਦਾ ਯਤਨ ਹੋਵੇਗਾ। ਉਹਨਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਵੀ ਲੋਕ ਸਾਹਿਤ ਅਕਾਡਮੀ ਨਾਲ ਜੋੜਿਆ ਜਾਵੇਗਾ।
ਇਸ ਮੌਕੇ ਨਵੀਂ ਚੁਣੀ ਟੀਮ ਦੇ ਹਾਜਰ ਅਹੁੱਦੇਦਾਰਾਂ ਸ ਗੁਰਚਰਨ ਸਿੰਘ ਸੰਘਾ ਪ੍ਰਧਾਨ, ਸ੍ਰੀਮਤੀ ਬੇਅੰਤ ਕੌਰ ਗਿੱਲ ਜਨਰਲ ਸਕੱਤਰ, ਸ੍ਰੀ ਚਰਨਜੀਤ ਸਮਾਲਸਰ ਸਹਾਇਕ ਸਕੱਤਰ ਕਮ ਖਜਾਨਚੀ, ਸ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਪ੍ਰੈਸ ਸਕੱਤਰ ਅਤੇ ਮਾਸਟਰ ਪ੍ਰੇਮ ਸਹਾਇਕ ਪ੍ਰੈਸ ਸਕੱਤਰ ਨੂੰ ਹਾਰ ਪਹਿਨਾਏ ਗਏ। ਇਸ ਮੌਕੇ ਸ੍ਰੀਮਤੀ ਬੇਅੰਤ ਕੌਰ ਗਿੱਲ ਨੇ ਪਹਿਲਾ ਮੱਤਾ ਰੱਖਿਆ ਕਿ ਅਕਾਦਮੀ ਦਾ ਕੰਮ ਚਲਾਉਣ ਲਈ ਵੱਖ ਵੱਖ ਕਮੇਟੀਆਂ ਗਠਿਤ ਕੀਤੀਆਂ ਜਾਣ। ਦੂਜਾ ਮੱਤਾ ਪੇਸ ਕੀਤਾ ਕਿ ਹਰ ਮਹੀਨੇ ਮੀਟਿੰਗ ਦਾ ਦਿਨ ਨਿਸਚਤ ਕੀਤਾ ਜਾਵੇ ਜਿਨ੍ਹਾਂ ਵਿੱਚ ਮੈਂਬਰਾਂ ਨੂੰ ਆਪਣੀ ਹਾਜਰੀ ਯਕੀਨੀ ਬਣਾਉਣੀ ਚਾਹੀਦੀ ਹੈ।
ਮੀਟਿੰਗਾਂ ਵਿੱਚ ਗੈਰਹਾਜਰ ਰਹਿਣ ਵਾਲੇ ਮੈਬਰਾਂ ਚੋਣ ਸਮੇ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਨੂੰ ਕੋਈ ਅਹੁਦਾ ਨਹੀ ਦਿੱਤਾ ਜਾਣਾ ਚਾਹੀਦਾ ਹੈ। ਤੀਜਾ ਮੱਤਾ ਰੱਖਿਆ ਗਿਆ ਕਿ ਦਸੰਬਰ ਦਾ ਮਹੀਨਾ ਸਿੱਖ ਧਰਮ ਲਈ ਕੁਰਬਾਨੀਆਂ ਦਾ ਮਹਿਨਾ ਹੈ ਇਸ ਲਈ ਸ਼ਹੀਦੀਆਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਜਾਵੇ। ਚੌਥੇ ਮੱਤੇ ਰਾਹੀਂ ਪ੍ਰਧਾਨ, ਜਨਰਲ ਸਕੱਤਰ ਅਤੇ ਖਜਾਨਚੀ ਨੂੰ ਬੈਕ ਖਾਤਾ ਚਲਾਉਣ ਦੇ ਅਧਿਕਾਰ ਦਿੱਤੇ ਗਏ।ਸਾਰੇ ਮੱਤਿਆਂ ਨੂੰ ਹਾਜਰ ਮੈਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ। ਸ੍ਰੀਮਤੀ ਬੇਅੰਤ ਕੌਰ ਗਿੱਲ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਸ ਗਿਆਨ ਸਿੰਘ ਨੇ ਸਮੂਹ ਮੈਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਡਾਕਟਰ ਸਰਬਜੀਤ ਕੌਰ ਬਰਾੜ, ਸ੍ਰੀ ਗੋਪਾਲ ਅਨੰਦ ਤੇ ਹੋਰ ਮੈਬਰ ਹਾਜਰ ਸਨ।