ਸਕੱਤਰੇਤ ਸਾਹਿਤ ਸਭਾ ਵੱਲੋਂ ਪੁਸਤਕ ਰਿਲੀਜ਼ ਕੀਤੀ
ਚੰਡੀਗੜ੍ਹ: 21 ਦਸੰਬਰ 2022: ਪੰਜਾਬ ਸਿਵਲ ਸਕੱਤਰੇਤ ਵਿਖੇ ਅੱਜ ਪੰਜਾਬ ਸਕੱਤਰੇਤ ਸਾਹਿਤ ਸਭਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਭਾ ਦੇ ਸਾਰੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਭਾ ਵੱਲੋਂ ਫੈਸਲਾ ਲਿਆ ਗਿਆ ਕਿ ਲੋਹੜੀ ਮੌਕੇ ਸਕੱਤਰੇਤ ਵਿਖੇ ਧੀਆਂ ਦੀ ਲੋਹੜੀ ਪ੍ਰੋਗਰਾਮ ਕਰਵਾਇਆ ਜਾਵੇ।
ਇਸ ਤੋਂ ਇਲਾਵਾ ਇਹ ਵੀ ਫੈਸਲਾ ਹੋਇਆ ਕਿ ਨਵੇਂ ਸਾਲ ਵਿੱਚ ਸਕੱਤਰੇਤ ਦੇ ਲੇਖਕਾਂ ਦੀਆਂ ਕਾਵਿ ਅਤੇ ਵਾਰਤਕ ਰਚਨਾਵਾਂ ਦੇ ਸਾਂਝੇ ਸੰਗ੍ਰਹਿ ਦੀਆਂ ਕਿਤਾਬਾਂ ਛਪਵਾਈਆਂ ਜਾਣ ਜਿਹਨਾਂ ਵਿੱਚ ਸਕੱਤਰੇਤ ਵਿੱਚ ਕੰਮ ਕਰ ਰਹੇ ਅਤੇ ਰਿਟਾਇਰ ਹੋ ਚੁੱਕੇ ਅਧਿਕਾਰੀਆਂ ਕਰਮਚਾਰੀਆਂ ਦੀਆਂ ਲਿਖਤਾਂ ਸ਼ਾਮਿਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਕੱਤਰੇਤ ਸਮਾਚਾਰ ਅਖਬਾਰ ਨੂੰ ਦੁਬਾਰਾ ਚਾਲੂ ਕਰਨ ਦਾ ਸੁਝਾਅ ਵੀ ਪ੍ਰਵਾਨ ਕੀਤਾ ਗਿਆ। ਸਾਹਿਤ ਸਭਾ ਵੱਲੋਂ ਸਾਲ ਵਿੱਚ ਇੱਕ ਵਾਰੀ ਸਭਿਆਚਾਰਕ ਪ੍ਰੋਗਰਾਮ ਕਰਵਾਉਣ ਦੀ ਵੀ ਫੈਸਲਾ ਲਿਆ ਗਿਆ।
ਇਸ ਮੌਕੇ ਸਕੱਤਰੇਤ ਵਿੱਚੋਂ ਰਿਟਾਇਰ ਹੋਏ ਸ੍ਰ. ਉਜਾਗਰ ਸਿੰਘ ਪੰਨਆਂ ਵਾਲਾ ਦੀ ਕਾਵਿ ਪੁਸਤਕ ਜੀਵਨ ਹੁਲਾਰੇ ਨੂੰ ਵੀ ਰਲੀਜ਼ ਕੀਤਾ ਗਿਆ। ਇਸ ਮੌਕੇ ਸ੍ਰ. ਕਰਨੈਲ ਸਿੰਘ ਸਹੋਤਾ, ਜਰਨੈਲ ਹੁਸ਼ਿਆਰਪੁਰੀ, ਰਾਜ ਕੁਮਾਰ ਸਾਹੋਵਾਲੀਆ, ਜਸਵੰਤ ਸਿੰਘ, ਪਰਮਦੀਪ ਸਿੰਘ ਭਵਾਤ, ਦਵਿੰਦਰ ਜੁਗਨੀ, ਜਸਪ੍ਰੀਤ ਰੰਧਾਵਾ, ਗੁਰਮੀਤ ਸਿੰਗਲ, ਸੰਦੀਪ ਕੰਬੋਜ, ਗੁਰਮੀਤ ਬੈਦਵਾਣ, ਕੁਲਵੰਤ ਸਿੰਘ, ਬਲਜਿੰਦਰ ਬੱਲੀ ਤੋਂ ਇਲਾਵਾ ਕਈ ਹੋਰ ਸ਼ਖਸ਼ੀਅਤਾਂ ਨੇ ਸਮੂਲੀਅਤ ਕੀਤੀ।