ਅਸਾਮੀ ਸਿੱਖ ਮਹਾਪਾਤਰਾ ਵੱਲੋਂ ਬਾਬਾ ਬਲਬੀਰ ਸਿੰਘ ਨੂੰ ਸ੍ਰੀ ਦਸਮ ਗ੍ਰੰਥ ਸਬੰਧੀ ਪੁਸਤਕ ਭੇਟ
ਅੰਮ੍ਰਿਤਸਰ:- 17 ਜੂਨ ( ) ਦਸਮ ਪਾਤਸ਼ਾਹ ਵੱਲੋਂ ਰਚਿਤ ਬਾਣੀਆਂ ਅਧਾਰਤ ਸ੍ਰੀ ਦਸਮ ਗ੍ਰੰਥ ਅਧਾਰਤ ਇਕ ਅਸਾਮ ਦੇ ਰਹਿਣ ਵਾਲੇ ਸ੍ਰੀ ਅਵੀਨਾਸ਼ ਮਹਾਪਾਤਰਾ ਸਿੱਖ ਵੱਲੋਂ ਤਿਆਰ ਕੀਤੀ ਅੰਗਰੇਜ਼ੀ ਕਿਤਾਬ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ, ਕਲਮ ਏ ਕਮਾਲ ਪਾ: ਦਸ, ਨਿਹੰਗ ਸਿੰਘਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੂੰ ਸਥਾਨਕ ਬੁੱਢਾ ਦਲ ਦੀ ਛਾਉਣੀ ਵਿਖੇ ਭੇਟ ਕੀਤੀ ਗਈ।
ਸ੍ਰੀ ਅਵਿਨਾਸ਼ ਮਹਾਪਾਤਰਾ ਨੇ ਦਸਿਆ ਕਿ ਇਸ ਪੋਥੀ ਵਿੱਚ ਦਸਮ ਪਾਤਸ਼ਾਹ ਦੀਆਂ ਬਾਣੀਆਂ ਦੀ ਅੰਗਰੇਜ਼ੀ ਭਾਸ਼ਾ ਵਿੱਚ ਗੁਰਮਤਿ ਅਨੁਸਾਰੀ ਵਿਆਖਿਆ ਦਿੱਤੀ ਗਈ ਹੈ। ਪੰਜਾਬੀ ਤੋਂ ਇਲਾਵਾ ਦੂਸਰੀਆਂ ਭਾਸ਼ਾਵਾਂ ਵਿੱਚ ਇਸ ਸਬੰਧੀ ਪ੍ਰਚਾਰ ਹੋਣਾ ਚਾਹੀਦਾ ਹੈ।
ਇਸ ਮੌਕੇ ਬਾਬਾ ਬਲਬੀਰ ਸਿੰਘ ਨੇ ਕਿਹਾ ਸਾਰੀ ਸ੍ਰਿਸਟੀ ਦਾ ਸਹੱਪਣ, ਸਿਆਣਪ, ਸੂਰਬੀਰਤਾ, ਗਿਆਨ ਅਤੇ ਹੋਰ ਦੈਵੀ ਗੁਣ ਇਕੱਠੇ ਕਰਕੇ ਪਰਮੇਸ਼ਵਰ ਨੇ ਸਰਗੁਣ ਦੇ ਰੂਪ ਵਿੱਚ ਮੂਰਤੀਮਾਨ ਕੀਤੇ ਤਾਂ ਉਨ੍ਹਾਂ ਦਾ ਨਾਉਂ ਗੋਬਿੰਦ ਸਿੰਘ ਸੰਸਾਰ ਵਿਚ ਪ੍ਰੋਸੱਧ ਹੋਇਆ ਉਨ੍ਹਾਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਝਣ ਲਈ ਇਕ ਅਰਬੀ ਘੋੜੇ ਦੀ ਤੇਜ਼ ਰਫਤਾਰ ਵਾਲੀ ਬੁੱਧੀ ਚਾਹੀਦੀ ਹੈ ਜਿੰਨੀ ਉਮਰ ਵਿੱਚ ਆਮ ਆਦਮੀ ਨੂੰ ਸਮਝ ਆਉਂਦੀ ਹੈ ਉਨੀ ਉਮਰ ਵਿੱਚ ਗੁਰੂ ਸਾਹਿਬ ਨੇ ਸੰਸਾਰ ਨੂੰ ਕਰ ਕੇ ਦਿਖਾ