ਅੰਮ੍ਰਿਤਸਰ, 21 ਫਰਵਰੀ, 2017 : ਅੱਜ ਪੰਜਾਬੀ ਦਿਵਸ ਸਾਰੀਆਂ ਦੁਨੀਆਂ ਦੇ ਵਿੱਚ ਮਨਾਇਆ ਜਾ ਰਿਹਾ ਹੈ, ਪੰਜਾਬੀ ਨੂੰ ਇੱਕ ਮਾਂ ਬੋਲੀ ਦੇ ਨਾਂ ਤੇ ਵੀ ਜਾਣਿਆ ਜਾਂਦਾ ਹੈ। ਪੰਜਾਬ ਵਿੱਚ ਹੀ ਨਹੀਂ ਸਗੋਂ ਪੰਜਾਬੀ ਨੂੰ ਬਾਹਰ ਵਿਦੇਸ਼ਾ ਵਿਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਕੋਟ ਬਾਬਾ ਦੀਪ ਸਿੰਘ ਅੰਮ੍ਰਿਤਸਰ ਵਿੱਚ ਪੰਜਾਬੀ ਦਿਵਸ ਬੜੀ ਧੂਮ ਧਾਮ ਨੇ ਨਾਲ ਮਨਾਇਆ ਗਿਆ। ਇਸ ਮੌਕੇ ਆਲਮੀ ਵਿਰਾਸਤ ਫਾਉਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਮੁਖ ਮਹਿਮਾਨ ਦੇ ਵਜੋਂ ਸ਼ਾਮਿਲ ਹੋਏ।
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਤੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਆਪਣੇ ਜੀਵਨ ਦੇ ਵਿਚ ਵਿਚਾਰਨ 'ਤੇ ਜ਼ੋਰ ਦਿੱਤਾ। ਆਲਮੀ ਵਿਰਾਸਤ ਫਾਉਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਅੱਜ ਦੇ ਦਿਨ ਤੇ ਸਕੂਲ ਦੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕੇ ਪੰਜਾਬੀ ਸਾਨੂੰ ਕਦੇ ਵੀ ਨਹੀਂ ਭੁਲਣੀ ਚਾਹੀਦੀ ਇਹ ਸਾਡੀ ਮਾਂ ਬੋਲੀ ਹੈ। ਇਹ ਨਹੀਂ ਸਗੋਂ ਸਾਨੂੰ ਪੰਜਾਬੀ ਲਿਖਣੀ, ਬੋਲਣੀ ਤੇ ਹੋਰ ਵੀ ਲੋਕ ਨੂੰ ਸਿਖਾਉਣੀ ਜ਼ਰੂਰੀ ਹੈ ਤਾ ਜੋ ਅਸੀਂ ਲੋਕ ਆਪਣੇ ਆਪ ਨੂੰ ਪੰਜਾਬੀ ਹੋਣ ਦਾ ਮਾਨ ਕਰ ਸਕੀਏ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਤੇ ਸਕੂਲ ਦੇ ਸਟਾਫ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਸਕੂਲ ਬੇ ਬੱਚਿਆਂ ਵਿੱਚ ਚਿੱਤਰਕਾਰੀ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਡਾਕਟਰ ਸੁਖਦੇਵ ਸਿੰਘ ਲੈਕਚਆਰ ਮਨਜੀਤ ਕੌਰ, ਦਲਜੀਤ ਸਿੰਘ, ਸੰਤੋਖ ਸਿੰਘ, ਬਲਜਿੰਦਰ ਸਿੰਘ, ਹਰਜੀਤ ਕੌਰ ਤੇ ਮਨਪ੍ਰੀਤ ਕੌਰ ਮੌਜੂਦ ਸਨ !