ਨਾਮਵਰ ਲੇਖਕ ਹਰਵਿੰਦਰ ਸਿੰਘ ਦੀ ਕਾਵਿ ਪੁਸਤਕ ‘ ਪਾਣੀ ਦਾ ਜਿਸਮ‘ ਕੀਤੀ ਲੋਕ ਹਵਾਲੇ -ਨਾਮੀ ਲੇਖਕ ਚਿੰਤਕ ਅਤੇ ਪਾਠਕ ਹੋਏ ਸ਼ਾਮਲ -ਹੋਈ ਖੂਬ ਵਿਚਾਰ ਚਰਚਾ (ਵੀਡੀਓ ਵੀ ਦੇਖੋ)
ਚੰਡੀਗੜ੍ਹ, 06 ਜੁਲਾਈ, 2024: ਅੱਜ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਪੰਜਾਬੀ ਦੇ ਨਾਮਵਰ ਆਰਥਕ ਮਾਹਰ, ਸਮਾਜਕ ਚਿੰਤਕ ਅਤੇ ਖੋਜੀ ਲੇਖਕ ਹਰਵਿੰਦਰ ਸਿੰਘ ਦੀ ਕਾਵਿ ਪੁਸਤਕ ‘ ਪਾਣੀ ਦਾ ਜਿਸਮ‘ ਭਾਵਪੂਰਤ ਸਮਾਗਮ ਵਿੱਚ ਲੋਕ ਹਵਾਲੇ ਕੀਤੀ ਗਈ ਅਤੇ ਇਸ ਬਾਰੇ ਵਿਚਾਰ ਗੋਸ਼ਟੀ ਵੀ ਹੋਈ।ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਫਾਰਮਰਜ਼ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਸਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1164264688223292
ਪ੍ਰਧਾਨਗੀ ਮੰਡਲ ਵਿੱਚ ਨਾਮਵਰ ਲੇਖਕ ਅਤੇ ਆਲੋਚਕ ਡਾ. ਮਨਮੋਹਨ , ਡਾ ਲੋਕ ਰਾਜ ਅਤੇ ਡਾ. ਪ੍ਰਵੀਨ ਸ਼ਾਮਲ ਹੋਏ ।ਸਮਾਗਮ ਦੇ ਆਰੰਭ ਵਿੱਚ ਲੇਖਕ ਹਰਵਿੰਦਰ ਸਿੰਘ ਨੇ ਆਪਣੀ ਕਾਵਿ ਯਾਤਰਾ ਬਾਰੇ ਵਿਚਾਰ ਪ੍ਰਗਟ ਕਰਦੇ ਹੋਏ ਇਸ ਪੁਸਤਕ ਵਿੱਚੋਂ ਚੋਣਵੀਆਂ ਨਜ਼ਮਾਂ ਪੇਸ਼ ਕੀਤੀਆਂ । ਇਸ ਪੁਸਤਕ ਬਾਰੇ ਖੋਜ ਪੇਪਰ ਡਾ. ਬਲਵਿੰਦਰ ਚਹਿਲ ਅਤੇ ਡਾ. ਮਨਪ੍ਰੀਤ ਜੱਸ ਨੇ ਪੇਸ਼ ਕੀਤੇ ਅਤੇ ਵਿਚਾਰ ਚਰਚਾ ਵਿੱਚ ਸ੍ਰੀ ਪ੍ਰੀਤਮ ਰੁਪਾਲ , ਸ੍ਰੀ ਐਸ ਆਰ ਲੱਧੜ ਪ੍ਰਿੰਸੀਪਲ ਸਕੱਤਰ ਯੋਜਨਾ ( ਰਿਟਾ.) , ਸ੍ਰੀ ਮਤੀ ਅਮਰਜੀਤ ਕੌਰ ਡਿਪਟੀ ਡਾਇਰੈਕਟਰ ਯੋਜਨਾ ਅਤੇ ਆਰਥਿਕ ਵਿਭਾਗ ਨੇ , ਪੜਚੋਲਵੀਆਂ ਅਤੇ ਅਰਥ ਭਰਪੂਰ ਟਿੱਪਣੀਆਂ ਕੀਤੀਆਂ । ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਡਾ. ਮਨਮੋਹਨ , ਡਾ. ਯੋਗਰਾਜ , ਡਾ. ਪ੍ਰਵੀਨ ਨੇ ਇਸ ਪੁਸਤਕ ਦੇ ਹਵਾਲੇ ਨਾਲ ਪੰਜਾਬੀ ਕਵਿਤਾ ਅਤੇ ਇਸਦੇ ਸਮਾਜਕ ਸਰੋਕਾਰਾਂ ਦੇ ਹਵਾਲੇ ਨਾਲ ਬੇਸ਼ਕੀਮਤੀ ਵਿਚਾਰ ਪੇਸ਼ ਕੀਤੇ ।
ਇਸ ਪ੍ਰੋਗ ਦਾ ਮੰਚ ਸੰਚਾਲਨ ਜਗਦੀਪ ਸਿੱਧੂ ਵੱਲੋਂ ਕੀਤਾ ਗਿਆ। ਬਲਕਾਰ ਸਿੱਧੂ ਪ੍ਰਧਾਨ ਚੰਡੀਗੜ੍ਹ ਲੇਖਕ ਸਭਾ ਅਤੇ ਕੁਲਪਿੰਦਰ ਸ਼ਰਮਾ ਪ੍ਰਧਾਨ ਸਵਪਨ ਫਾਊਂਡੇਸ਼ਨ ਪਟਿਆਲ਼ਾ ਵੱਲੋਂ ਆਏ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ ।ਇਸ ਮੌਕੇ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਤੋਂ ਮਨਜੀਤ ਸਿੰਘ , ਜਸਵਿੰਦਰ ਸਿੰਘ, ਸ੍ਰੀ ਮਤੀ ਮਲਵਿੰਦਰ ਕੌਰ ਚੰਦੀ ਅਤੇ ਭਗਤ ਪੂਰਨ ਸਿੰਘ ਸੁਸਾਇਟੀ ਦੇ ਪ੍ਰਧਾਨ ਮੌਜੇਵਾਲ , ਸ੍ਰੀਮਤੀ ਅਮਰਜੀਤ ਕੌਰ ਅਤੇ ਜਸਵਿੰਦਰ ਸਿੰਘ ਸ਼ਾਮਲ ਹੋਏ ।ਇਸ ਤੋਂ ਇਲਾਵਾ ਨਾਮਵਰ ਲੇਖਕ ਜੰਗ ਬਹਾਦਰ ਗੋਇਲ ,ਮਨਮੋਹਨ ਸਿੰਘ ਦਾਊਂ , ਸੁਰਿੰਦਰ ਗਿੱਲ , ਸੁਸ਼ੀਲ ਦੁਸਾਂਝ , ਬਲੀਜੀਤ , ਨਾਟਕਕਾਰ ਸੰਜੀਵਨ , ਬਾਬੂਸ਼ਾਹੀ ਡਾਟ ਕਾਮ/ ਤਿਰਛੀ ਨਜ਼ਰ ਮੀਡੀਆ ਦੇ ਸੰਪਾਦਕ ਬਲਜੀਤ ਬੱਲੀ ,ਸ.ਪਰਮਿੰਦਰ ਸਿੰਘ ਡਾਇਰੈਕਟਰ ਯੋਜਨਾ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਸ਼ਾਨ ਵਧਾਈ ।