ਦੇਸ਼ ਵੰਡ ਮਗਰੋਂ ਉੱਜੜੇ ਪੰਜਾਬੀਆਂ ਨੂੰ ਵਸਾਉਣ ਵਾਲੇ ਡਾ: ਰੰਧਾਵਾ ਦਾ ਜੱਦੀ ਘਰ ਉਡੀਕਦਾ ਹੈ
ਪਿਆਰੇ ਸੱਜਣ ਕੁਲਦੀਪ ਸਿੰਘ ਨੇ ਲਿਖ ਕੇ ਦੱਸਿਐ ਕਿ ਅੱਜ ਹੁਸ਼ਿਅਾਰਪੁਰ ਜ਼ਿਲ੍ਹੇ ਦੇ ਦਸੂਹਾ ਨੇੜਲੇ ਪਿੰਡ ਬੋਦਲਾਂ ਜਾਣ ਦਾ ਸਬੱਬ ਬਣਿਅਾ ਤਾਂ ਪੰਜਾਬ ਦੀ ਜਾਣੀ ਪਛਾਣੀ ਸਿਰਮੌਰ ਬਹੁਪੱਖੀ ਸ਼ਖਸੀਅਤ ਡਾ: ਮਹਿੰਦਰ ਸਿੰਘ ਰੰਧਾਵਾ ਦੇ ਜੱਦੀ ਘਰ ਨੂੰ ਵੀ ਵੇਖਣ ਦਾ ਮੌਕਾ ਮਿਲਿਆ।
ਕਿਸੇ ਸਮੇਂ ਡਾ: ਰੰਧਾਵਾ ਦੇ ਪਿਤਾ ਜੀ ਸ: ਸ਼ੇਰ ਸਿੰਘ ਤਹਿਸੀਲਦਾਰ ਦੇ ਅਾਲੀਸ਼ਾਨ ਮਕਾਨ ਨੂੰ ਖੰਡਰ ਹਾਲਤ ਵਿੱਚ ਦੇਖ ਕੇ ਦੁੱਖ ਹੋਇਆ।
ਜੇ ਅੰਦਰੇਟੇ (ਹਿਮਾਚਲ ਪਰਦੇਸ਼)ਵਿੱਚ ਨੌਰਾ ਰਿਚਰਡਜ਼ ਦਾ ਘਰ ਪੰਜਾਬੀ ਯੂਨੀਵਰਸਿਟੀ ਵੱਲੋਂ ਸਾਂਭਿਅਾ ਜਾ ਸਕਦਾ ਹੈ ਤਾਂ ਮ ਸ ਰੰਧਾਵਾ ਦੇ ਜੱਦੀ ਮਕਾਨ ਨੂੰ ਜ਼ਰੂਰ ਸਾਂਭਣਾ ਚਾਹੀਦਾ ਹੈ। ਭਾਵੇਂ ਇਹ
ਯਾਦਗਾਰੀ ਵਿਰਾਸਤੀ ਭਵਨ ਹੀ ਕਿੳੁਂ ਨਾ ਬਣਾ ਦਿੱਤਾ ਜਾਵੇ।
29-12-2017