ਨਵੰਬਰ ਮਹੀਨੇ ਦੀ ਕੰਧ ਪੱਤ੍ਰਿਕਾ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ , 18 ਨਵੰਬਰ 2023 : ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਪ੍ਰਿੰਸੀਪਲ ਸ੍ਰੀ ਰਜੇਸ਼ ਕੁਮਾਰ ਦੀ ਅਗਵਾਈ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕਨਵੀਨਰ ਡਾ. ਗਗਨਦੀਪ ਕੌਰ ਅਤੇ ਉਹਨਾਂ ਦੀ ਟੀਮ ਦੇ ਯਤਨਾ ਸਦਕਾ ਪ੍ਰਦੂਸ਼ਣ ਰਹਿਤ ਦਿਵਾਲੀ ਸਬੰਧੀ ਕੰਧ ਪੱਤ੍ਰਿਕਾ ਮੁਕਾਬਲੇ ਕਰਵਾਏ ਗਏ। ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਇਸ ਗਤੀਵਿਧੀ ਵਿੱਚ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਉੱਘੇ ਸਮਾਜ ਸੇਵੀ ਅਤੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ ਪਰਮਿੰਦਰ ਸਿੰਘ ਖਾਸ ਤੌਰ ਤੇ ਸ਼ਾਮਿਲ ਹੋਏ। ਉਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਇਸ ਆਯੋਜਨ ਦੀ ਸਲਾਘਾ ਕੀਤੀ। ਡਾ ਪਰਮਿੰਦਰ ਸਿੰਘ ਵੱਲੋਂ ਇਕ ਸਾਲ ਲਈ ਕੰਧ ਪੱਤ੍ਰਿਕਾ ਦੇ ਆਯੋਜਨ ਵਿੱਚ ਆਉਣ ਵਾਲੇ ਖਰਚੇ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਲਈ ਮੈਡਲ ਦੇਣ ਦੀ ਸਪੋਂਸਰਸ਼ਿਪ ਦਿੱਤੀ ਗਈ। ਕਾਲਜ ਦੇ ਪ੍ਰਿੰਸੀਪਲ ਰਜੇਸ਼ ਕੁਮਾਰ ਜੀ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕਾਲਜ ਯੂਨਿਟ ਦੇ ਸਾਰੇ ਟੀਮ ਮੈਂਬਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੀ ਸਰਬਪੱਖੀ ਸ਼ਖਸ਼ੀਅਤ ਉਸਾਰੀ ਵਿਚ ਯੋਗਦਾਨ ਪਾਉਂਦੇ ਹਨ l
ਉਹਨਾਂ ਕਿਹਾ ਕੇ ਵਿਦਿਆਰਥੀਆਂ ਨੇ ਆਪਣੀਆਂ ਚਿੱਤਰਕਾਰੀ ਅਤੇ ਰਚਨਾਵਾਂ ਰਾਹੀਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦੇਣ ਦੀ ਸਫਲ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਪ੍ਰੋ ਸੁਖਜੀਤ ਸਿੰਘ ਰਾਜਨੀਤੀ ਵਿਭਾਗ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਆਯੋਜਨਾ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ । ਉਨਾਂ ਨੇ ਨਤੀਜੇ ਘੋਸ਼ਿਤ ਕਰਦੇ ਹੋਏ ਦੱਸਿਆ ਕਿ ਬੀਕਮ ਭਾਗ ਤੀਜਾ ਦੀ ਵਿਦਿਆਰਥਨ ਰਮਿੰਦਰ ਕੌਰ ਨੇ ਇਸ ਪ੍ਰੋਗਰਾਮ ਵਿੱਚ ਪਹਿਲਾ ਸਥਾਨ, ਬੀਕੌਮ ਭਾਗ ਦੂਜਾ ਦੀ ਵਿਦਿਆਰਥਨ ਵੰਸ਼ਿਕਾ ਨੇ ਦੂਜਾ ਸਥਾਨ ਅਤੇ ਅਤੇ ਬੀਸੀਏ ਭਾਗ ਪਹਿਲਾ ਦੀ ਵਿਦਿਆਰਥਨ ਨੇਹਾ ਰਾਣੀ ਨੇ ਤੀਜਾ ਸਥਾਨ ਅਤੇ ਮਨਦੀਪ ਕੌਰ ਬੀ ਕੌਮ ਭਾਗ ਤੀਜਾ ਦੀ ਵਿਦਿਆਰਥਨ ਨੇ ਉਤਸ਼ਾਹ ਵਧਾਊ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਿੰਸੀਪਲ ਅਤੇ ਮੁੱਖ ਮਹਿਮਾਨ ਡਾਕਟਰ ਪਰਮਿੰਦਰ ਸਿੰਘ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਲਈ ਕਾਲਜ ਕੌਂਸਲ ਦੇ ਮੈਂਬਰ ਸਾਹਿਬਾਨ ਤੋਂ ਇਲਾਵਾ ਪ੍ਰੋ. ਪਵਨਪ੍ਰੀਤ ਕੌਰ ਪ੍ਰੋ .ਬੂਟਾ ਸਿੰਘ ਪ੍ਰੋ. ਹਰਪ੍ਰੀਤ ਸਿੰਘ ਪ੍ਰੋ ਕਿਰਨ ਬਾਲਾ ਪ੍ਰੋ .ਮਨਿੰਦਰ ਕੌਰ ਵਿਰਕ, ਪ੍ਰੋ .ਗੌਰਵ ਧਵਨ ਅਤੇ ਵਿਦਿਆਰਥੀ ਹਾਜ਼ਰ ਸਨ। ਅੰਤ ਵਿੱਚ ਡਾ ਗਗਨਦੀਪ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ।