ਤਾਰਿਆਂ ਦੇ ਨਾਲ ਗੱਲਾਂ ਕਰਦਿਆਂ ਨੂੰ ਖੇਡ ਜਗਤ ਦੇ ਧਰੂ ਤਾਰੇ ਨੇ ਲੋਕ ਅਰਪਨ ਕੀਤਾ
ਗੁਰਭਜਨ ਗਿੱਲ
ਲੁਧਿਆਣਾ, 21 ਅਕਤੂਬਰ 2021 - ਭਾਰਤੀ ਹਾਕੀ ਟੀਮ ਦੇ ਲੰਮਾ ਸਮਾਂ ਕਪਤਾਨ, ਹਾਕੀ ਨਾਲ ਸਬੰਧਿਤ ਮੈਗਜ਼ੀਨ ਦੇ ਸੰਪਾਦਕ ਰਹੇ ਨਿੱਕੇ ਵੀਰ ਤੇ ਪੰਜਾਬ ਦੇ ਸਿੱਖਿਆ, ਭਾਸ਼ਾ ਤੇ ਖੇਡ ਤੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਉਲੰਪੀਅਨ ਤੇ ਪਦਮ ਸ਼੍ਰੀ ਸਃ ਪਰਗਟ ਸਿੰਘ ਦਾ ਅੱਜ ਲੁਧਿਆਣਾ ਚ ਮੇਰੇ ਅਧਿਆਪਕ ਡਾ. ਸ ਪ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਃ ਦੀ ਸੰਗਤ ਚ ਮਿਲਣਾ ਤੇ ਮੇਰੇ ਸਹਿਪਾਠੀ ਪ੍ਰੋਃ ਮਨਜੀਤ ਸਿੰਘ ਛਾਬੜਾ ਤੇ ਅਮਰਜੀਤ ਸਿੰਘ ਟਿੱਕਾ ਚੇਅਰਮੈਨ, ਉਦਯੋਗ ਵਿਕਾਸ ਦੇ ਅੰਗ ਸੰਗ ਬਹਿਣਾ ਤੇ ਸਾਹਿੱਤ, ਭਾਸ਼ਾ, ਸਿੱਖਿਆ, ਪਰਵਾਸੀ ਮਾਮਲੇ ਤੇ ਖੇਡ ਸਭਿਆਚਾਰ ਬਾਰੇ ਵਿਚਾਰ ਚਰਚਾ ਕਰਨਾ ਸੁਭਾਗ ਸੀ।
ਕੱਲ੍ਹ ਹੀ ਛਪ ਕੇ ਆਈ ਮੇਰੀ ਗ਼ਜ਼ਲ ਪੁਸਤਕ ਤਾਰਿਆਂ ਦੇ ਨਾਲ ਗੱਲਾਂ ਕਰਦਿਆਂ ਨੂੰ ਗੈਰ ਰਸਮੀ ਪੱਧਰ ਤੇ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਚ ਲੋਕ ਅਰਪਨ ਕਰਨਾ ਚੰਗਾ ਚੰਗਾ ਲੱਗਾ। ਕਾਲਿਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਃ ਸ ਪ ਸਿੰਘ ਜੀ ਨੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਉਨ੍ਹਾਂ ਨੂੰ ਫੁਲਕਾਰੀ ਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਵੀ ਕੀਤਾ।