ਲੁਧਿਆਣਾ, 13 ਸਤੰਬਰ, 2017 : ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਇੰਗਲੈਂਡ ਵੱਸਦੇ ਪੱਤਰਕਾਰ ਸ: ਨਰਪਾਲ ਸਿੰਘ ਸ਼ੇਰਗਿੱਲ ਨੇ ਕਿਹਾ ਹੈ ਕਿ ਹੁਣ ਪੰਜਾਬ ਸਿਰਫ਼ ਪੰਜ ਦਰਿਆਵਾਂ ਦਾ ਹੀ ਖੇਤਰ ਨਹੀਂ ਸਗੋਂ ਪੰਜ ਮੁਲਕਾਂ ਭਾਰਤ ਪਾਕਿਸਤਾਨ, ਇੰਲੈਂਡ ਤੇ ਯੋਰਪ, ਆਸਟਰੇਲੀਆ, ਕੈਨੇਡਾ ਤੇ ਅਮਰੀਕਾ ਚ ਫੈਲ ਚੁਕਾ ਹੈ। ਹੁਣ ਗਲੋਬਲ ਸੋਚ ਧਾਰ ਕੇ ਹੀ ਸਮੁੱਚੇ 13 ਕਰੋੜ ਪੰਜਾਬੀਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਬੁੱਕਲ ਚ ਬਿਠਾਇਆ ਜਾ ਸਕਦਾ ਹੈ।
ਉਨ•ਾਂ ਕਿਹਾ ਕਿਕੈਨੇਡਾ ਦੇ ਸ਼ਹਿਰ ਸੱਰੀ ਚ ਪੰਜਾਬ ਭਵਨ ਇੱਕ ਸਾਲ ਪਹਿਲਾਂ ਸੁੱਖੀ ਬਾਠ ਵੱਲੋਂ ਗੁਰਭਜਨ ਗਿੱਲ ਦੀ ਸਲਾਹ ਤੇ ਬਣ ਚੁਕਾ ਹੈ। ਟੋਰੰਟੋ ਚ ਪੰਜਾਬੀ ਭਵਨ ਬਾਰੇ ਪਤਾ ਲੱਗਾ ਹੈ ਬਣ ਗਿਆ ਹੈ. ਇਵੇਂ ਹੀ ਆਸਟਰੇਲੀਆ ਤੇ ਹੋਰ ਮੁਲਕਾਂ ਚ ਵੱਸਦੇ ਪੰਜਾਬੀਨਵੀਵਸੁੱਖੀ ਬਾਂਠ ਦੇ ਮਾਰਗ ਤੇ ਚੱਲਣਗੇ.
ਅੰਤਰ ਰਾਸ਼ਟਰੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਸ: ਨਰਪਾਲ ਸਿੰਘ ਗਿੱਲ ਦੀ ਸ਼ਹੀਦ ਭਗਤ ਸਿੰਘ ਨਗਰ ਚ ਆਮਦ ਸਾਡੇ ਲਈ ਸੁਭਾਗ ਹੈ.।ਸ: ਸ਼ੇਰਗਿੱਲ ਪੰਜਾਬੀ ਮਾਂ ਬੋਲੀ, ਵਿਰਾਸਤ ਤੇ ਪਰਦੇਸਾਂ ਚ ਵੱਸਦੇ ਪੰਜਾਬੀਆਂ ਨੂੰ ਪਿਛਲੇ 50 ਸਾਲਾਂ ਤੋਂ ਇੱਕ ਮਾਲਾ ਚ ਪਰੋਣ ਲਈ ਕਰਮਸ਼ੀਲ ਹਨ।
ਉਨ•ਾਂ ਦੱਸਿਆ ਕਿ ਪੰਜਾਬ ਭਵਨ ਸੱਰੀ ਵੱਲੋਂ 7ਅਤੇ8 ਅਕਤੂਬਰ ਨੂੰ ਸੱਰੀਵਵਿਖੇ ਉੱਤਰੀ ਅਮਰੀਕਾਨਦੇ ਪੰਜਾਬੀਵਲੇਖਕਾਂ ਦਾ ਸਿਖਰ ਸੰਮੇਲਨ ਹੋ ਰਿਹਾ ਹੈ. ਜਿਸ ਵਿੱਚ ਪੰਜਾਬ ਤੋਂ ਮੇਰੇ ਤੋਂ ਇਲਾਵਾ ਪੰਜਾਬਵਆਰਟਸ ਕੌਂਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਤੇ ਪੰਜਾਬੀ ਅਕਾਡਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੋਰਾਇਆ ਨੂੰ ਸੁੱਖੀ ਬਾਠ ਬੁਲਾਵਾ
ਦੇ ਕੇ ਗਏ ਹਨ
ਸ: ਸ਼ੇਰਗਿੱਲ ਦੇ ਸਵਾਗਤ ਵਿੱਚ ਪ੍ਰੋ: ਰਵਿੰਦਰ ਭੱਠਲ, ਤ੍ਰੈਲੋਚਨ ਲੋਚੀ,ਮਨਜਿੰਦਰ ਧਨੋਆ,ਫ਼ਤਹਿ ਟੀ ਵੀ ਚੈਨਲ ਦੇ ਪੇਸ਼ਕਾਰ ਸ: ਪਰਮਪਾਲ ਸਿੰਘ ਤੇ ਕੰਵਲਜੀਤ ਸਿੰਘ ਸ਼ੰਕਰ ਨੇ ਕੁਝ ਸ਼ਬਦ ਕਹੇ। ਸ: ਨਰਪਾਲ ਸਿੰਘ ਸ਼ੇਰਗਿੱਲ ਜੀ ਨੂੰ ਅੰਤਰ ਰਾਸ਼ਟਰੀ ਲੋਕ ਵਿਰਾਸਤ ਅਕਾਡਮੀ ਵੱਲੋਂ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਦੋਸ਼ਾਲਾ, ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਸ: ਸ਼ੇਰਗਿੱਲ ਨੂੰ ਇਸ ਮੌਕੇ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ 31 ਰਾਗਾਂ ਦੇ ਹਰਿਮੰਦਿਰ ਸਾਹਿਬ ਵਿੱਚ ਗਾਇਨ ਸਮੇਂ ਦੇ ਪ੍ਰਭਾਵ ਸਰੂਪ ਬਾਰੇ ਸ: ਤੇਜਪ੍ਰਤਾਪ ਸਿੰਘ ਸੰਧੂ ਤੇ ਅਨੁਰਾਗ ਸਿੰਘ ਦੀ ਲਿਖੀ ਸਚਿੱਤਰ ਪੁਸਤਕ ਰਾਗ ਰਤਨ (ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅੰਗਰੇਜ਼ੀ ਚ ਪ੍ਰਕਾਸ਼ਿਤ)ਗੁਰਭਜਨ ਗਿੱਲ ਦੀਆਂ ਕਾਵਿ ਪੁਸਤਕਾਂ ਮਿਰਗਾਵਲੀ, ਮਨ ਦੇ ਬੂਹੇ ਬਾਰੀਆਂ ਤੇ ਆਸਟਰੇਲੀਆ ਵੱਸਦੇ ਲੇਖਕ ਸਰਬਜੀਤ ਸੋਹੀ ਦੀ ਇੰਡੋ ਆਸਟਰੇਲੀਅਨ ਸਹਿਯੋਗ ਪ੍ਰਾਜੈਕਟ ਅਧੀਨ ਸੰਪਾਦਿਤ ਪੁਸਤਕ ਪੰਜਾਂ ਪਾਣੀਆਂ ਦੇ ਗੀਤ ਵੀ ਭੇਂਟ ਕੀਤੀਆਂ ਗਈਆਂ। ਸ: ਸ਼ੇਰਗਿੱਲ ਨੇ ਆਪਣੀਆਂ ਲਿਖਤਾਂ ਦਾ ਸੈੱਟ ਸਭ ਮੈਂਬਰਾਂ ਤੇ ਤੇਜ ਪ੍ਰਤਾਪ ਸਿੰਘ ਸੰਧੂ ਲਈ ਭੇਂਟ ਕੀਤਾ.