ਕਹਾਣੀ ਸੰਗ੍ਰਹਿ 'ਮਰਿਆ ਨਹੀਂ ਜਿਉਂਦਾ ਹਾਂ' ਤੇ ਵਿਚਾਰ ਗੋਸ਼ਟੀ ਕਰਵਾਈ
ਰੋਹਿਤ ਗੁਪਤਾ
ਗੁਰਦਾਸਪੁਰ 22 ਮਾਰਚ 2023 : ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸ੍ਰੀਮਤੀ ਦਵਿੰਦਰ ਕੌਰ ਗੁਰਾਇਆ ਪ੍ਰਵਾਸੀ ਭਾਰਤੀ ਦੇ ਪਲੇਠੇ ਕਹਾਣੀ ਸੰਗ੍ਰਹਿ 'ਮਰਿਆ ਨਹੀਂ ਜਿਊਂਦਾ ਹਾਂ ' ਉੱਤੇ ਵਿਚਾਰ ਗੋਸ਼ਟੀ ਦਾ ਆਯੋਜਨ ਰਾਮ ਸਿੰਘ ਦੱਤ ਯਾਦਗਾਰੀ ਭਵਨ ਗੁਰਦਾਸਪੁਰ ਵਿਖੇ ਸਰਵਸ੍ਰੀ ਸੁਲੱਖਣ ਸਰਹੱਦੀ , ਹਰਮੀਤ ਆਰਟਿਸਟ, ਗੋਪਾਲ ਸ਼ਰਮਾ ਫਿਰੋਜ਼ਪੁਰੀ ,ਕੁਲਵੰਤ ਸਿੰਘ ਸਰਪੰਚ, ਹਰਜੀਤ ਸਿੰਘ , ਮੱਖਣ ਕੁਹਾੜ, ਸੁਖਬੀਰ ਭੁੱਲਰ , ਦਵਿੰਦਰ ਕੌਰ ਗੁਰਾਇਆ ਅਮਰੀਕ ਕੌਰ ਅਤੇ ਸੁਖਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਸਾਹਿਤ ਕੇਂਦਰ ਦੇ ਜਨਰਲ ਸਕੱਤਰ ਸ੍ਰੀ ਮੰਗਤ ਚੰਚਲ ਵੱਲੋਂ ਹਾਜ਼ਰ ਅਦੀਬਾਂ ਨੂੰ ਹਾਰਦਿਕ ਜੀ ਆਇਆਂ ਨੂੰ ਆਖਿਆ ਗਿਆ ਅਤੇ ਨਾਲ ਹੀ ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਕਰਵਾ ਕੇ ਡਾ ਰਜਵਿੰਦਰ ਕੌਰ ਨਾਗਰਾ ਨੂੰ ਪਰਚਾ ਪੜ੍ਹਨ ਲਈ ਮੰਚ ਤੇ ਬੁਲਾਵਾ ਦਿੱਤਾ।
ਡਾ ਰਜਵਿੰਦਰ ਕੌਰ ਨਾਗਰਾ ਨੇ ਵਿਦਵਤਾ ਭਰਪੂਰ ਪਰਚਾ ਪੜ੍ਹਦਿਆਂ ਗੁਰਾਇਆ ਦੀਆਂ ਕਹਾਣੀਆਂ ਨੂੰ ਸਮਾਜਕ ਸਰੋਕਾਰਾਂ ਵਾਲੀਆਂ ਅਤੇ ਉਚੇਚੇ ਤੌਰ ਉੱਤੇ ਔਰਤ ਦੀਆਂ ਕੁਝ ਅਜਿਹੀਆਂ ਸਮੱਸਿਆਵਾਂ ਦੀ ਗੱਲ ਕਰਦੀਆਂ ਜਿਹੜੀਆਂ ਕੁਝ ਔਰਤਾਂ ਤਾ-ਉਮਰ ਸਮਾਜ਼ ਕੋਲੋਂ ਲੁਕਾਉਂਦੀਆਂ ਹੋਈਆਂ , ਅੰਦਰੋ ਅੰਦਰ ਵੱਡੀਆਂ ਪੀੜਾਂ ਹੰਢਾਉਂਦੀਆਂ ਹੋਈਆਂ ਅਤੇ ਨਰਕ ਭੋਗਦੀਆਂ ਹੋਈਆਂ ਮਰ ਖਪ ਜਾਂਦੀਆਂ ਹਨ ਨੂੰ ਉਜਾਗਰ ਕਰਨ ਵਾਲੀਆਂ ਦੱਸਿਆ। ਇਸ ਵਿਚਾਰ ਚਰਚਾ ਵਿੱਚ ਸਰਵ ਸ਼੍ਰੀ ਮੱਖਣ ਕੁਹਾੜ, ਸੀਤਲ ਸਿੰਘ ਗੁੰਨੋਪੁਰੀ, ਗੁਰਮੀਤ ਬਾਜਵਾ,ਪ੍ਰੋ ਪ੍ਰਬੋਧ ਕੁਮਾਰ ਗਰੋਵਰ,ਡਾ ਸੁਰਿੰਦਰ ਸਾ਼ਂਤ, ਸੁਲੱਖਣ ਸਰਹੱਦੀ , ਸਰਬਜੀਤ ਚਾਹਲ ਅਤੇ ਮੰਗਤ ਚੰਚਲ ਨੇ ਭਾਗ ਲਿਆ ਅਤੇ ਦਵਿੰਦਰ ਕੌਰ ਦੇ ਕਹਾਣੀ ਸੰਗ੍ਰਹਿ ਦੀ ਭਰਪੂਰ ਸ਼ਲਾਘਾ ਕੀਤੀ। ਦਵਿੰਦਰ ਗੁਰਾਇਆ ਨੇ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦਾ ਸ਼ਾਨਦਾਰ ਸੰਵਾਦ ਰਚਾਉਣ ਹਿਤ ਧਨਵਾਦ ਕੀਤਾ ਅਤੇ ਆਪਣੀ ਸਾਹਿਤਕ ਯਾਤਰਾ ਜਾ਼ਰੀ ਰੱਖਣ ਦਾ ਸੰਕਲਪ ਦੁਹਰਾਇਆ।
ਇਸ ਤੋਂ ਮਗ਼ਰੋਂ ਸ਼ਾਨਦਾਰ ਕਵੀ ਦਰਬਾਰ ਹੋਇਆ ਜਿਸ ਵਿਚ ਸਰਵਸ਼੍ਰੀ ਵਿਜੇ ਅਗਨੀਹੋਤਰੀ, ਸੁਲਤਾਨ ਭਾਰਤੀ, ਸੁਖਵਿੰਦਰ ਰੰਧਾਵਾ, ਹਰਮੀਤ ਆਰਟਿਸਟ, ਜਸਵੰਤ ਹਾਂਸ, ਹਰਜੀਤ ਹੁੰਦਲ, ਸੀਤਲ ਗੁੰਨੋਪੁਰੀ, ਸੁਲੱਖਣ ਸਰਹੱਦੀ, ਗੋਪਾਲ ਸ਼ਰਮਾ ਫਿਰੋਜਪੁਰੀ, ਮੱਖਣ ਕੁਹਾੜ, ਮੰਗਤ ਚੰਚਲ, ਗੁਰਮੀਤ ਬਾਜਵਾ, ਸੁੱਚਾ ਸਿੰਘ ਪਸਨਾਵਾਲਾ,ਰਮੇਸ਼ ਜਾਨੂੰ, ਨਿਸ਼ਾਨ ਸਿੰਘ, ਸੁਖਬੀਰ ਭੁਲਰ,ਵਿਜੇ ਤਾਲਿਬ,ਲੱਖਣ ਮੇਘੀਆਂ,ਹੀਰਾ ਸਿੰਘ ਸੈਣੀ, ਸੋਖੀ ਦੁਰਾਂਗਲਾ ਰਿੰਕੂ ਅੱਲੜ੍ਹ ਪਿੰਡੀ,ਸਾਹਿਲ ਕੁੰਡਲ, ਬਲਦੇਵ ਸਿੰਘ ਸਿੱਧੂ, ਕੁਲਜੀਤ ਸਿੰਘ ਰੰਧਾਵਾ, ਕੁਲਦੀਪ ਸਿੰਘ ਘਾਂਗਲਾ ਅਤੇ ਜਗਨ ਨਾਥ ਉੱਦੋਕੇ ਨੇ ਭਾਗ ਲਿਆ।
ਇਸ ਮੌਕੇ ਕਹਾਣੀਕਾਰਾ ਸ੍ਰੀਮਤੀ ਦਵਿੰਦਰ ਕੌਰ ਗੁਰਾਇਆ ਅਤੇ ਉਨ੍ਹਾਂ ਦੇ ਜੀਵਨ ਸਾਥੀ ਸ ਹਰਜੀਤ ਸਿੰਘ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਸੋਹਣ ਸਿੰਘ, ਅਮਰਦੀਪ ਸਿੰਘ, ਜਸਬੀਰ ਕੌਰ, ਬਲਵਿੰਦਰ ਕੌਰ , ਸੁਖਵਿੰਦਰ ਕੌਰ,ਐਸ ਪੀ ਸਿੰਘ,ਯੱਸ਼ ਪਾਲ, ਅਜੀਤ ਹੁੰਦਲ, ਰਘਬੀਰ ਚਾਹਲ, ਅਬਿਨਾਸ਼ ਸਿੰਘ, ਅਮਰਜੀਤ ਸੈਣੀ, ਦੌਲਤ ਸਿੰਘ, ਗੁਰਮੀਤ ਸਿੰਘ , ਪਰਮਿੰਦਰ ਸਿੰਘ ਰੰਧਾਵਾ, ਸੁਰਿੰਦਰ ਸਿੰਘ, ਕਪੂਰ ਸਿੰਘ ਘੁੰਮਣ, ਅਵਤਾਰ ਸਿੰਘ, ਸ਼ਿਵ ਕੁਮਾਰ ,ਰਾਜ ਮਸੀਹ,ਬਾਲ ਕ੍ਰਿਸ਼ਨ ਜਗਜੀਤ ਸਿੰਘ,ਪਵਨ ਕੁਮਾਰ, ਹਰਪਾਲ ਸਿੰਘ,ਮਨਵਰਣ ਅਤੇ ਜਗਦੀਪ ਸਿੰਘ ਆਦਿ ਹਾਜ਼ਰ ਸਨ।