ਅਸ਼ੋਕ ਵਰਮਾ
ਬਠਿੰਡਾ, 28 ਅਪਰੈਲ 2020 - ਪੰਜਾਬੀ ਸਾਹਿਤ ਸਭਾ ( ਰਜਿ.) ਬਠਿੰਡਾ ਨੇ ਸਾਹਿਤਕਾਰ ਸੁਖਦੇਵ ਮਾਦਪੁਰੀ ਦੇ ਅਚਾਨਕ ਵਿਛੋੜੇ ਤੇ ਡੂੰਘੇ ਦੁੱਖ ਾ ਪ੍ਰਗਟਾਵਾ ਕੀਤਾ ਗਿਆ ਹੈ । ਸੁਖਦੇਵ ਮਾਦਪੁਰੀ ਨੇ ਪੰਜਾਬੀ ਲੋਕ ਸਾਹਿਤ ਦੀ ਖੋਜ, ਸੰਪਾਦਨ, ਵਿਆਖਿਆ , ਮੁਲਾਂਕਣ, ਬਾਲ ਸਾਹਿਤ, ਜੀਵਨੀ ਅਤੇ ਅਨੁਵਾਦ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਲੋਕ ਸਾਹਿਤ ਦੇ ਅਣਥੱਕ ਖੋਜੀ, ਸੰਜੋਗ ਸੰਪਾਦਕ ਡੂੰਘੀ ਨੀਝ ਵਾਲੇ ਪਾਰਖੂ ਸਨ ਸੁਖਦੇਵ ਮਾਦਪੁਰੀ । “ ਫੁੱਲਾਂ ਭਰੀ ਚੰਗੇਰ“, “ਖੰਡ ਮਿਸਰੀ ਦੀਆਂ ਡਲੀਆਂ“, “ਨੈਣੀ ਨੀਂਦ ਨਾ ਆਵੇ“, “ਬੋਲੀਆਂ ਦਾ ਪਾਵਾਂ ਬੰਗਲਾ“, “ਕੱਲਰ ਦੀਵਾ ਮੱਚਦਾ“, “ਸ਼ਗਨਾਂ ਦੇ ਗੀਤ“ ਆਦਿ ਉਨਾਂ ਦੀਆਂ ਲਿਖੀਆਂ ਦਰਜਨਾਂ ਹੀ ਪੁਸਤਕਾਂ ਲੋਕਾਂ ‘ਚ ਹਰਮਨ ਪਿਆਰੀਆਂ ਹਨ।
ਪੰਜਾਬੀ ਸਾਹਿਤ ਸਭਾ, (ਰਜਿ.) ਬਠਿੰਡਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ ਅਤੇ ਜਨਰਲ ਸਕੱਤਰ ਭੁਪਿੰਦਰ ਸੰਧੂ ਬਠਿੰਡਾ ਨੇ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਸਰਪ੍ਰਸਤ ਡਾ. ਅਜੀਤਪਾਲ ਸਿੰਘ, ਸੀਨੀ. ਮੀਤ ਪ੍ਰਧਾਨ ਸੁਖਦਰਸ਼ਨ ਗਰਗ, ਮੀਤ ਪ੍ਰਧਾਨ ਅਮਰਜੀਤ ਕੌਰ ਹਰੜ, ਸਕੱਤਰ ਡਾ. ਜਸਪਾਲਜੀਤ, ਵਿੱਤ ਸਕੱਤਰ ਦਵੀ ਸਿੱਧੂ, ਪ੍ਰਚਾਰ ਸਕੱਤਰ ਨਵਪ੍ਰੀਤ ਮਛਾਣਾ, ਸਲਾਹਕਾਰ ਅਮਰਜੀਤ ਪੇਂਟਰ ਅਤੇ ਜਗਮੇਲ ਸਿੰਘ ਜਠੌਲ, ਕਨੂੰਨੀ ਸਲਾਹਕਾਰ ਐਡਵੋਕੇਟ ਕੰਵਲਜੀਤ ਕੁਟੀ ਕਾਰਜਕਾਰੀ ਮੈਂਬਰ ਅਮਰਜੀਤ ਜੀਤ, ਗੁਰਸੇਵਕ ਚੁੱਘੇਖੁਰਦ ਆਦਿ ਨੇ ਸੁਖਦੇਵ ਮਾਦਪੁਰੀ ਦੇ ਪ੍ਰੀਵਾਰ, ਸਨੇਹੀਆਂ ਅਤੇ ਸਾਹਿਤ ਪ੍ਰੇਮੀਆਂ ਦੇ ਦੁੱਖ ਵਿਚ ਸ਼ਾਮਲ ਹੁੰਦਿਆਂ ਗਹਿਰੀ ਸੰਵੇਦਨਾ ਜਾਹਿਰ ਕੀਤੀ ਹੈ। ਉਨਾਂ ਦੇ ਗੁਜਰ ਜਾਣ ਤੇ ਜਿੱਥੇ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਉੱਥੇ ਅੱਜ ਦੇ ਨਾਜੁਕ ਹਾਲਾਤਾਂ ਵਿੱਚ ਲੋਕ ਵੀ ਇੱਕ ਸੁਹਿਰਦ ਲੇਖਕ ਦੇ ਪਿਆਰ ਅਤੇ ਅਗਵਾਹੀ ਤੋਂ ਵਾਂਝੇ ਹੋ ਗਏ ਹਨ।