ਚੰਡੀਗੜ੍ਹ, 18 ਜਨਵਰੀ, 2017 : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਸਾਹਿਤਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਹੈ ਉਹ ਇੱਕ ਅਜਿਹਾ ਲਿਟ-ਫੈਸਟ ਆਯੋਜਿਤ ਕਰਨ ਜੋ ਫੌਜ ਅਤੇ ਫੌਜੀ ਅਧਿਕਾਰੀਆਂ ਨੂੰ ਸਮਰਪਿਤ ਹੋਵੇ। ਬਦਨੌਰ ਅੱਜ ਇੱਥੇ ਰਾਜ-ਭਵਨ ਵਿੱਚ ਰਾਜ ਸਭਾ ਐਮ.ਪੀ. ਰਵਿੰਦਰ ਕਿਸ਼ੋਰ ਸਿਨਹਾ ਦੀ ਕਿਤਾਬ ਬੇਲਾਗ-ਲਪੇਟ ਦੀ ਘੁੰਡ ਚੁਕਾਈ ਕਰਨ ਤੋਂ ਬਾਅਦ ਮੌਜੂਦ ਇੱਕਠ ਨੂੰ ਸੰਬੋਧਨ ਕਰ ਰਹੇ ਸਨ। ਰਾਜਪਾਲ ਨੇ ਬਤੋਰ ਰਾਜ ਸਭਾ ਮੈਂਬਰ ਸ੍ਰੀ ਸਿਨਹਾ ਨਾਲ ਬਤੀਤ ਕੀਤੇ ਗਏ ਸਮੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਲੇਖਕ ਸਮਾਜ ਦੀ ਵਿਚਾਰਧਾਰਾ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।ਰਾਜਪਾਲ ਨੇ ਨੌਜਵਾਨ ਲੇਖਕਾਂ ਨੂੰ ਲਿਖਾਈ ਕਾਰਜ ਵਧਾਉਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਫੌਜ ਵਿੱਚ ਰਹਿੰਦੇ ਹੋਏ ਫੌਜੀ ਅਧਿਕਾਰੀਆਂ ਦੇ ਕਾਫੀ ਤਜਰਬੇ ਰਹਿੰਦੇ ਹਨ।ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਮਿਲਣੀ ਜਰੂਰੀ ਹੈ।
ਉਨ੍ਹਾਂ ਕਿਹਾ ਕਿ ਸਿਨਹਾ ਦੀ ਕਿਤਾਬ ਪੜਨ ਨਾਲ ਚਾਰ ਦਹਾਕੇ ਦਾ ਇਤਿਹਾਸ ਜਿੰਦਾ ਹੈ ਉਠਦਾ ਹੈ। ਇਸ ਕਿਤਾਬ ਵਿੱਚ ਜਿੰਨੇ ਵੀ ਲੇਖ ਹਨ ਉਹ ਸਾਰੇ ਸਮਾਜ ਨੂੰ ਸ਼ੀਸ਼ਾ ਦਿਖਾਉਂਦੇ ਹਨ ਅਤੇ ਪਾਠਕ ਨੂੰੰ ਇੱਕ ਚੰਗਾ ਅਹਿਸਾਸ ਕਰਵਾਉਂਦੇ ਹਨ। ਉਨ੍ਹਾਂ ਨੇ ਕਿਤਾਬ ਦੇ ਲੇਖਕ ਆਰ.ਕੇ.ਸਿਨਹਾ ਨੂੰ ਵਧਾਈ ਅਤੇ ਸ਼ੁਭਕਾਮਨਾ ਦਿੱਤੀ। ਪ੍ਰੋਗਰਾਮ ਦੌਰਾਨ ਬੇਲਾਗ-ਲਪੇਟ ਦੀ ਜਾਣ ਪਹਿਚਾਣ ਕਰਵਾਉਂਦੇ ਹੋਏ ਸੀਨੀਅਰ ਪਤੱਰਕਾਰ ਮੁਕੇਸ਼ ਭਾਰਦਵਾਜ ਨੇ ਕਿਹਾ ਕਿ ਇਸ ਕਿਤਾਬ ਰਾਂਹੀ ਸ਼ਰਾਬਬੰਦੀ ਵਰਗੇ ਮੁੱਦਿਆਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਾਲੇਧਨ ਤੇ ਜੋ ਲੇਖ ਸਿਨਹਾ ਨੇ ਲਿਖਿਆ ਹੈ ਉਸਨੂੰ ਲੇਖਕ ਦੀ ਦੂਰਦ੍ਰਿਸ਼ਟੀ ਨੇ ਸਾਲਾਂ ਪਹਿਲਾਂ ਵੇਖ ਲਿਆ ਸੀ ।
ਇਸ ਮੌਕੇ ਤੇ ਬੋਲਦੇ ਹੋਏ ਇੰਦਰਾ ਗਾਂਧੀ ਅੰਤਰਰਾਸ਼ਟਰੀ ਕਲਾ ਕੇਂਦਰ ਦੇ ਪ੍ਰਧਾਨ ਰਾਮਬਹਾਦੁਰ ਰਾਏ ਨੇ ਕਿਹਾ ਕਿ ਬੇਲਾਗ-ਲਪੇਟ ਦੇ ਲੇਖ ਅਜੌਕੇ ਸਮੇਂ ਨਾਲ ਮੇਲ ਖਾਂਦੇ ਹਨ। ਕਿਤਾਬ ਦੇ ਲੇਖਕ ਅਤੇ ਐਮ.ਪੀ ਆਰ ਕੇ ਸਿਨਹਾ ਨੇ ਕਿਹਾ ਕਿ ਮੈਂ ਆਪਣੇ ਪੰਜ ਦਹਾਕੇ ਦੇ ਪਤਰਕਾਰੀ ਲਿਖਾਈ ਅਤੇ ਅਨੁਭਵ ਦੇ ਆਧਾਰ ਉੱਤੇ ਕਹਿ ਸਕਦਾ ਹਾਂ ਕਿ ਇਮਾਨਦਾਰੀ ਅਤੇ ਤਟਸਥਤਾ ਦੇ ਬਿਨਾਂ ਕੁੱਝ ਵੀ ਪੜ੍ਹਨਯੋਗ ਲਿਖਣਾ ਸੰਭਵ ਨਹੀਂ ਹੈ । ਉਨ੍ਹਾ ਕਿਹਾ ਕਿ ਇੱਕ ਲੇਖਕ ਨੂੰ ਜੋ ਵੀ ਕੰਮ ਕਰਨਾ ਹੋਵੇ ਉਹ ਪੂਰੀ ਇਮਾਨਦਾਰੀ , ਤਟਸਥਤਾ ਅਤੇ ਸਮਰਪਣ ਦੇ ਨਾਲ ਕਰਨਾ ਚਾਹੀਦਾ ਹੈ। ਪ੍ਰੋਗਰਾਮ ਦੌਰਾਨ ਹਰਿਆਣੇ ਦੇ ਮੁੱਖਮੰਤਰੀ ਮਨੋਹਰਲਾਲ ਖੱਟਰ ਦੇ ਓ.ਐਸ.ਡੀ.ਰਾਜਕੁਮਾਰ ਭਾਰਦਵਾਜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਹਰਿਆਣਾ ਗ੍ਰੰਥ ਅਕਾਦਮੀ ਦੇ ਕੋ-ਚੇਅਰਮੈਨ ਵੀਰਿੰਦਰ ਸਿੰਘ ਚੌਹਾਨ, ਚੰਡੀਗੜ ਦੀ ਮੇਅਰ ਆਸ਼ਾ ਜਸਵਾਲ,ਸਾਬਕਾ ਐਮ.ਪੀ ਸਤਿਅਪਾਲ ਜੈਨ, ਇਗਨੂ ਦੇ ਨਿਦੇਸ਼ਕ ਡਾ.ਧਰਮਪਾਲ,ਪੀ.ਐਚ.ਡੀ.ਚੈਂਬਰ ਦੇ ਐਡੀਸ਼ਨਲ ਡਾਇਰੈਕਟਰ ਆਰ.ਸੀ.ਪਾਹੂਜਾ,ਪ੍ਰੋ. ਪ੍ਰਿਯੰਕਾ ਸ਼ਰਮਾ,ਪ੍ਰੋ.ਅੰਜਲੀ ਖੁਰਾਨਾ, ਭਾਜਪਾ ਮਹਿਲਾ ਆਗੂ ਰੇਨੂੰ ਕੌਰ ਸੈਨੀ ਸਮੇਤ ਕਈ ਵਿਅਕਤੀ ਮੌਜੂਦ ਸਨ ।