ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਨਰਿੰਦਰ ਪੰਨੂ ਦੀ ਪੁਸਤਕ ‘ਮੈਂ ਬਾਂਝ ਨਹੀਂ’ ਲੋਕ ਅਰਪਣ
ਹਰਦਮ ਮਾਨ
ਸਰੀ, 5 ਜੂਨ 2022- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦਾ ਮਾਸਿਕ ਸਮਾਗਮ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ, ਕਹਾਣੀਕਾਰ ਨਰਿੰਦਰ ਸਿੰਘ ਪੰਨੂ ਅਤੇ ਇੰਦਰਜੀਤ ਕੌਰ ਸਿੱਧੂ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਨਰਿੰਦਰ ਪੰਨੂ ਦਾ ਕਹਾਣੀ ਸਗ੍ਰੰਹਿ ‘ਮੈਂ ਬਾਂਝ ਨਹੀਂ’ ਲੋਕ ਅਰਪਣ ਕੀਤਾ ਗਿਆ । ਸਮਾਗਮ ਦੇ ਆਰੰਭ ਵਿਚ ਸਭਾ ਦੇ ਸਾਬਕਾ ਮੀਤ ਪ੍ਰਧਾਨ ਮਰਹੂਮ ਮਨਜੀਤ ਮੀਤ ਅਤੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕੀਤਾ ਗਿਆ।
ਉਪਰੰਤ ਪੁਸਤਕ ‘ਮੈਂ ਬਾਂਝ ਨਹੀਂ’ ਉੱਪਰ ਪ੍ਰੋ. ਹਰਿੰਦਰ ਕੌਰ ਸੋਹੀ, ਹਰਕੀਰਤ ਕੌਰ ਚਾਹਲ, ਇੰਦਰਜੀਤ ਕੌਰ ਸਿੱਧੂ ਅਤੇ ਦਰਸ਼ਨ ਸੰਘਾ ਵੱਲੋਂ ਪਰਚੇ ਪੜ੍ਹੇ ਗਏ। ਪੁਸਤਕ ਦੇ ਲੇਖਕ ਨਰਿੰਦਰ ਪੰਨੂ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਸਰੋਤਿਆਂ ਨਾਲ ਸਾਂਝ ਪਾਈ।
ਇਸ ਮੌਕੇ ਹੋਏ ਕਵੀ ਦਰਬਾਰ ਵਿਚ ਪ੍ਰਿਤਪਾਲ ਗਿੱਲ, ਰਣਜੀਤ ਸਿੰਘ ਨਿੱਝਰ, ਪ੍ਰੀਤਪਾਲ ਕੌਰ, ਡਾ. ਪ੍ਰਿਥੀਪਾਲ ਸੋਹੀ, ਸੁਰਜੀਤ ਸਿੰਘ ਮਾਧੋਪੁਰੀ, ਕਸ਼ਮੀਰ ਸਿੰਘ ਧਾਲੀਵਾਲ, ਕਵਿੰਦਰ ਚਾਂਦ, ਇੰਦਰਜੀਤ ਸਿੰਘ ਧਾਮੀ, ਪਲਵਿੰਦਰ ਸਿੰਘ ਰੰਧਾਵਾ, ਹਰਚੰਦ ਸਿੰਘ ਗਿੱਲ, ਹਰਚੰਦ ਸਿੰਘ ਬਾਗੜੀ, ਮੀਤ ਬਾਦਸ਼ਾਹਪੁਰੀ, ਸੁੱਖ ਗੋਹਲਵੜ, ਸਤਵੰਤ ਕੌਰ ਪੰਧੇਰ, ਸੁਖਵਿੰਦਰ ਸੁੱਖੀ, ਦਵਿੰਦਰ ਕੌਰ ਜੌਹਲ, ਗੁਰਮੇਲ ਬਦੇਸ਼ਾ, ਚਰਨ ਸਿੰਘ, ਖ਼ੁਸ਼ਹਾਲ ਗਲੋਟੀ, ਬਿੱਕਰ ਖੋਸਾ, ਸ਼ਾਹਗੀਰ਼ ਗਿੱਲ, ਮਾਸਟਰ ਅਮਰੀਕ ਸਿੰਘ ਲੇਲ੍ਹ, ਹਰਪਾਲ ਸਿੰਘ ਬਰਾੜ, ਬਲਬੀਰ਼ ਸਿੰਘ ਸੰਘਾ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਐਮ .ਪੀ ਸੁਖ ਧਾਲੀਵਾਲ, ਬੀ.ਸੀ. ਦੇ ਲੇਬਰ ਮਨਿਸਟਰ ਹੈਰੀ ਬੈਂਸ, ਸਾਬਕਾ ਮਨਿਸਟਰ ਡਾ. ਗੁਲਜ਼ਾਰ ਚੀਮਾ, ਸਾਬਕਾ ਐਮ.ਪੀ. ਜਸਬੀਰ ਸਿੰਘ ਸੰਧੂ, ਪ੍ਰਿੰ. ਕਸ਼ਮੀਰਾ ਸਿੰਘ ਗਿੱਲ, ਜਰਨੈਲ ਸਿੰਘ ਭੰਡਾਲ, ਮਨਜੀਤ ਕੰਗ, ਜਸਬੀਰ, ਜਸਵੰਤ ਸਿੰਘ ਗਿੱਲ, ਸੰਤੋਖ ਸਿੰਘ ਮੰਡੇਰ, ਇੰਦਰਪਾਲ ਸੰਧੂ, ਸੁਰਿੰਦਰ ਸਿੰਘ ਜੱਬਲ, ਦੇਵ ਹੰਸ, ਮੀਨੂੰ ਬਾਵਾ, ਜਗਤਾਰ ਧਾਲੀਵਾਲ ਨੇ ਸ਼ਮੂਲੀਅਤ ਕੀਤੀ। ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਸਮਾਗਮ ਵਿਚ ਹਾਜਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com