ਸੋਹਣ ਸਿੰਘ ਪੂੰਨੀ ਦੀ ਪੁਸਤਕ "ਸਲਾਮ ਬੰਗਾ" ਦਾ ਲੋਕ ਅਰਪਣ 19 ਨਵੰਬਰ ਨੂੰ
ਬੰਗਾ 17 ਨਵੰਬਰ 2022 - ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਵੱਲੋਂ ਪੰਜਾਬੀ ਵਿਭਾਗ, ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਸ਼ੇਸ਼ ਸਹਿਯੋਗ ਨਾਲ ਇਤਿਹਾਸਕਾਰ ਸੋਹਣ ਸਿੰਘ ਪੂੰਨੀ ਕਨੇਡਾ ਦੀ ਪੁਸਤਕ "ਸਲਾਮ ਬੰਗਾ" ਦਾ ਲੋਕ ਅਰਪਣ ਸਮਾਰੋਹ 19 ਨਵੰਬਰ 2022, ਦਿਨ ਸ਼ਨੀਵਾਰ, ਸਵੇਰੇ 10 ਵਜੇ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕੀਤਾ ਜਾਵੇਗਾ।
ਇਸ ਸਬੰਧੀ ਸਭਾ ਦੇ ਪ੍ਰਧਾਨ ਮੋਹਣ ਬੀਕਾ ਅਤੇ ਜਨਰਲ ਸਕੱਤਰ ਤਲਵਿੰਦਰ ਸ਼ੇਰਗਿੱਲ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਤਰਸੇਮ ਸਿੰਘ ਭਿੰਡਰ, ਡਾ. ਗੁਰਜੰਟ ਸਿੰਘ, ਡਾ. ਰਣਜੀਤ ਸਿੰਘ ਅਤੇ ਪ੍ਰਿ. ਸਨਦੀਪ ਕੌਰ ਸ਼ਾਮਿਲ ਹੋਣਗੇ। ਸਮਾਗਮ ਵਿਚ ਪ੍ਰੋ. ਜਗਮੋਹਣ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ, ਮੁੱਖ ਮਹਿਮਾਨ, ਸ. ਮੋਹਣ ਸਿੰਘ ਕੰਦੋਲਾ ਵਿਸ਼ੇਸ਼ ਮਹਿਮਾਨ ਅਤੇ ਸ੍ਰੀ ਕਮਲਜੀਤ ਸਿੰਘ ਬਨਵੈਤ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਭਾ ਦੇ ਸਰਪ੍ਰਸਤ ਹਰਬੰਸ ਹੀਉਂ ਸੋਹਣ ਸਿੰਘ ਪੂੰਨੀ ਦੇ ਜੀਵਨ ਅਤੇ ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਨਗੇ। ਡਾ. ਚਰਨਜੀਤ ਕੌਰ ਅਤੇ ਡਾ. ਨਿਰਮਲਜੀਤ ਕੌਰ ਪੁਸਤਕ ਸਬੰਧੀ ਪਰਚੇ ਪੇਸ਼ ਕਰਨਗੇ। ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ ਜਾਣਗੀਆਂ। ਪੰਜਾਬੀ ਸਾਹਿਤ, ਸਭਿਆਚਾਰ ਅਤੇ ਇਤਿਹਾਸ ਦੇ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦਾ ਹਾਰਦਿਕ ਸੱਦਾ ਹੈ।